iPod Touch ਨੂੰ ਐਪਲ ਨੇ ਕੀਤਾ ਬੰਦ, 20 ਸਾਲਾਂ ਦਾ ਸਫਰ ਖ਼ਤਮ

05/13/2022 6:00:12 PM

ਗੈਜੇਟ ਡੈਸਕ– ਐਪਲ ਨੇ ਅਧਿਕਾਰਤ ਤੌਰ ’ਤੇ iPod Touch ਨੂੰ ਬੰਦ ਕਰ ਦਿੱਤਾ ਹੈ। ਆਈਪੌਡ ਦਾ ਇਹ ਆਖਰੀ ਮਾਡਲ ਹੈ ਜਿਸਨੂੰ ਬੰਦ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਆਈਪੌਡ ਹੁਣ ਬਾਜ਼ਾਰ ’ਚੋਂ ਖ਼ਤਮ ਹੋ ਗਿਆ ਹੈ। ਇਸਦੀ ਸ਼ੁਰੂਆਤ ਪਿਛਲੇ ਸਾਲ ਅਕਤੂਬਰ ਤੋਂ ਓਰੀਜਨਲ ਆਈਪੌਡ ਨਾਲ ਹੋਈ ਸੀ। ਐਪਲ ਨੇ ਆਈਪੌਡ ਸੀਰੀਜ਼ ’ਚ iPod mini, iPod nano, iPod shuffle ਅਤੇ iPod Touch ਵਰਗੇ ਮਾਡਲ ਵੇਚੇ ਹਨ।

Pod classic, iPod nano ਅਤੇ iPod shuffle ਦੀ ਵਿਕਰੀ ਪਿਛਲੇ ਕੁਝ ਸਾਲਾਂ ’ਚ ਕੁਝ ਖਾਸ ਨਹੀਂ ਹੋਈ। ਇਸਤੋਂ ਇਲਾਵਾ ਸੀਰੀਜ਼ ਨੂੰ ਲੈ ਕੇ ਕਈਸਾਲਾਂ ਤੋਂ ਕੋਈ ਅਪਡੇਟ ਜਾਰੀ ਨਹੀਂ ਹੋਈ। ਆਖਰੀ ਅਪਡੇਟ 7th Gen iPod Touch ਲਈ 2019 ’ਚ ਜਾਰੀ ਕੀਤਾ ਗਿਆ ਸੀ।

ਇਕ ਦੌਰ ਉਹ ਵੀ ਸੀ ਜਦੋਂ ਐਪਲ ਆਈਪੌਡ ਦੇ ਦੀਵਾਨਿਆਂ ਦੀ ਕਮੀ ਨਹੀਂ ਸੀ। ਆਈਪੌਡ ਦੇ ਕਈ ਵਿਗਿਆਪਨ ਅੱਜ ਵੀ ਲੋਕਾਂ ਦੇ ਦਿਮਾਗ ’ਚ ਹਨ। ਪਹਿਲਾ ਆਈਪੌਡ 5 ਜੀ.ਬੀ. ਸਟੋਰੇਜ ਅਤੇ ਵਾਇਰ ਕੁਨੈਕਸ਼ਨ ਦੇ ਨਾਲ ਲਾਂਚ ਹੋਇਆ ਸੀ ਜਿਸਨੂੰ ਮੈਕਬੁਕ ਦੇ ਨਾਲ ਕੁਨੈਕਟ ਕੀਤਾ ਜਾ ਸਕਦਾ ਸੀ, ਹਾਲਾਂਕਿ, 2003 ’ਚ ਵਿੰਡੋਜ਼ ਲਈ ਵੀ ਇਸਦਾ ਸਪੋਰਟ ਜਾਰੀ ਹੋਇਆ ਸੀ।

ਪਿਛਲੇ 20 ਸਾਲਾਂ ’ਚ ਆਈਪੌਡ ’ਚ ਐਪਲ ਨੇ ਕਈ ਬਦਲਾਅ ਕੀਤੇ। ਕਈ ਆਈਪੌਡ ’ਚ ਬਟਨ ਦਿੱਤੇ ਗਏ ਤਾਂ ਕਈਆਂ ਨੂੰ ਫਲੈਸ਼ ਮੈਮਰੀ ਨਾਲ ਪੇਸ਼ ਕੀਤਾ ਗਿਆ। ਆਈਪੌਡ ਦੇ ਨਾਲ ਆਈਟਿਊਨ ਮਿਊਜ਼ਿਕ ਨਾਲ ਗਾਣਿਆਂ ਨੂੰ ਸਿੰਕ ਕਰਨ ਦਾ ਵੀ ਆਪਸ਼ਨ ਸੀ। 2007 ’ਚ ਪਹਿਲੇ ਆਈਫੋਨ ਦੀ ਲਾਂਚਿੰਗ ਤੋਂ ਬਾਅਦ ਆਈਪੌਡ ’ਚ ਪਹਿਲੀ ਵਾਰ ਟੱਚ ਦਾ ਸਪੋਰਟ ਦਿੱਤਾ ਗਿਆ।

ਲਾਂਚਿੰਗ ਤੋਂ ਬਾਅਦ ਆਈਫੋਨ ਦੀ ਦੀਵਾਨਗੀ ਵਧੀ ਅਤੇ ਆਈਪੌਡ ਦੀ ਖ਼ਤਮ ਹੋਣ ਲੱਗੀ। ਆਈਫੋਨ ਦੀ ਲੋਕਪ੍ਰਸਿੱਧੀ ਤੋਂ ਬਾਅਦ ਐਪਲ ਨੇ ਆਈਪੌਡ ’ਤੇ ਧਿਆਨ ਦੇਣਾ ਬੰਦ ਕਰ ਦਿੱਤਾ ਅਤੇ ਹੁਣ ਆਈਪੌਡ ਪੂਰੀ ਤਰ੍ਹਾਂ ਖ਼ਤਮ ਹੀ ਹੋ ਗਿਆ। ਐਪਲ ਨੇ ਕਿਹਾ ਹੈ ਕਿ ਆਈਪੌਡ ਟੱਚ ਨੂੰ ਆਖਰੀ ਸਟਾਕ ਤਕ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇਗਾ।


Rakesh

Content Editor

Related News