ਅੱਜ ਤੋਂ ਬਦਲ ਜਾਵੇਗਾ ਤੁਹਾਡਾ iPhone, ਜਾਣੋ ਕੀ ਹੋਵੇਗਾ ਨਵਾਂ

09/19/2019 4:06:09 PM

ਗੈਜੇਟ ਡੈਸਕ– ਅੱਜ ਤੋਂ ਤੁਹਾਡਾ ਆਈਫੋਨ ਬਦਲ ਜਾਵੇਗਾ। ਅੱਜ ਤੋਂ iOS 13 ਨੂੰ ਆਈਫੋਨਜ਼ ਅਤੇ ਆਈਪੌਡ ਟੱਚ ਲਈ ਰੋਲ ਆਊਟ ਕੀਤਾ ਜਾਵੇਗਾ। ਪਿਛਲੇ ਕੁਝ ਹਫਤਿਆਂ ਤੋਂ ਇਸ ’ਤੇ ਟੈਸਟਿੰਗ ਕੀਤੀ ਜਾ ਰਹੀ ਸੀ ਅਤੇ ਅੱਜ ਇਸ ਨੂੰ ਕੰਜ਼ਿਊਮਰਜ਼ ਲਈ ਉਪਲੱਬਧ ਕਰਵਾਇਆ ਜਾਵੇਗਾ। ਰੋਲ ਆਊਟ ਤੋਂ ਬਾਅਦ ਪੂਰੀ ਦੁਨੀਆ ’ਚ ਸਾਰੇ ਕੰਪੈਟਿਬਲ ਆਈਫੋਨ ਅਤੇ ਆਈਪੌਡ ਟੱਚ ਲਈ ਇਹ ਉਪਲੱਬਧ ਹੋ ਜਾਵੇਗਾ। ਦੱਸ ਦੇਈਏ ਕਿ ਆਈ.ਓ.ਐੱਸ. 13.1 ਨੂੰ 30 ਸਤੰਬਰ ਨੂੰ ਰੋਲ ਆਊਟ ਕੀਤਾ ਜਾਵੇਗਾ। 

ਇਨ੍ਹਾਂ ਫੋਨਜ਼ ’ਚ ਪਾ ਸਕੋਗੇ ਅਪਡੇਟ
ਆਈ.ਓ.ਐੱਸ. 13 ਆਪਰੇਟਿੰਗ ਸਿਸਟਮ ਸਾਰੇ iPhone XS, iPhone XS Max, iPhone XR, iPhone X, iPhone 8, iPhone 8 Plus, iPhone 7, iPhone 7 Plus, iPhone 6s, iPhone 6s Plus, iPhone SE ਅਤੇ iPod touch (7th generation) ਲਈ ਉਪਲੱਬਧ ਹੋਵੇਗਾ। ਜਦੋਂਕਿ ਕਿ ਹਾਲ ਹੀ ’ਚ ਲਾਂਚ ਹੋਏ iPhone 11, iPhone 11 Pro ਅਤੇ iPhone 11 Pro Max ’ਚ ਇਹ ਪਹਿਲਾਂ ਤੋਂ ਹੀ ਇੰਸਟਾਲਡ ਹੋਵੇਗਾ। 

PunjabKesari

ਫਾਸਟਰ ਫੇਸ ਆਈ.ਡੀ. ਸਮੇਤ ਕਈ ਫੀਚਰਜ਼
ਆਈ.ਓ.ਐੱਸ. 13 ’ਚ ਡਾਰਕ ਮੋਡ, ਫਾਸਟਰ ਫੇਸ ਆਈ.ਡੀ., ਐਡਵਾਂਸਡ ਇਮੇਜ ਐਡਿਟਿੰਗ, ਐਪਲ ਆਰਕੇਡ ਗੇਮਿੰਗ ਲਈ ਸਪੋਰਟ ਅਤੇ ਸਪੀਡ ਨੂੰ ਵਧਾਉਣ ਲਈ ਕਈ ਫੀਚਰਜ਼ ਐਡ ਕੀਤੇ ਗਏ ਹਨ। ਇਸ ਵਿਚ ਮੈਸੇਜ, ਸਫਾਰੀ, ਫੋਟੋਜ਼, ਫਾਇਲ, ਹੈਲਥ, ਐਪ ਸਟੋਰ, ਮਿਊਜ਼ਿਕ, ਰਿਮਾਇੰਡਰਜ਼ ਅਤੇ ਨੋਟਸ ਐਪ ਨੂੰ ਲੈ ਕੇ ਤਮਾਮ ਅਪਡੇਟ ਕੀਤੇ ਗਏ ਹਨ। ਫੋਟੋਜ਼ ਐਪ ਲਈ ਨਵੇਂ ਟੂਲ ਦਿੱਤੇ ਗਏ ਹਨ। 

ਇਕ iPhone ਨਾਲ ਕੁਨੈਕਟ ਹੋਣਗੇ ਦੋ iPod
ਇਸ ਆਪਰੇਟਿੰਗ ਸਿਸਟਮ ’ਚ ਐਪਸ ਕਾਫੀ ਤੇਜ਼ ਅਤੇ ਸਮੂਥਲੀ ਓਪਨ ਹੁੰਦੇ ਹਨ। ਇਸ ਆਪਰੇਟਿੰਗ ਸਿਸਟਮ ’ਚ ਇਕ ਹੀ ਆਈਫੋਨ ਨਾਲ ਦੋ ਆਈਪੌਡ ਨੂੰ ਕੁਨੈਕਟ ਕੀਤਾ ਜਾ ਸਕਦਾ ਹੈ ਜਿਸ ਨਾਲ ਦੋ ਲੋਕ ਇਕੱਠੇ ਇਕ ਆਡੀਓ-ਵਿਜ਼ੁਅਲ ਦਾ ਮਜ਼ਾ ਲੈ ਸਕਦੇ ਹਨ। ਕਈ ਨਵੇਂ ਤਰ੍ਹਾਂ ਦੇ ਮੀਮੋਜੀ, ਸਵਾਈਪ ਐਂਡ ਟਾਈਪ ਸੁਵਿਧਾ ਅਤੇ ਕਾਰ ਪਲੇਅ ਵਰਗੇ ਫੀਚਰਜ਼ ਮਿਲਣਗੇ। 

ਅਪਡੇਟ ਕਰਨ ਤੋਂ ਪਹਿਲਾਂ ਰੱਖੋ ਇਸ ਦਾ ਧਿਆਨ
ਜੇਕਰ ਤੁਸੀਂ ਆਪਣੇ ਫੋਨ ਨੂੰ ਆਈ.ਓ.ਐੱਸ. 13 ਨਾਲ ਅਪਡੇਟ ਕਰਨ ਦੀ ਤਿਆਰੀ ਕਰ ਰਹੇ ਹੋ ਤੰ ਉਸ ਤੋਂ ਪਹਿਲਾਂ ਆਪਣੇ ਫੋਨ ਦਾ iCloud, iTunes ਜਾਂ Mac ਡਿਵਾਈਸ ’ਤੇ ਬੈਕਅਪ ਜ਼ਰੂਰ ਲੈ ਲਓ। iCloud ’ਤੇ ਅਪਡੇਟ ਕਰਨ ਦਾ ਤਰੀਕਾ (Settings -> Your name -> iCloud -> iCloud Backup -> Back up now) ਇਸ ਤਰ੍ਹਾਂ ਹੈ। 


Related News