5G ਸਪੋਰਟ ਨਾਲ ਲਾਂਚ ਹੋਇਆ iPhone SE 3, ਜਾਣੋ ਕੀਮਤ
Wednesday, Mar 09, 2022 - 12:38 AM (IST)
ਗੈਜੇਟ ਡੈਸਕ– SE 2020 ਵਾਲੇ ਡਿਜ਼ਾਇਨ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿਚ ਛੋਟੀ ਡਿਸਪਲੇਅ ਦਿੱਤੀ ਗਈ ਹੈ, ਜੋ ਮੋਟੇ ਬੇਜ਼ਲ ਨਾਲ ਆਉਂਦੀ ਹੈ। ਫੋਨ ’ਚ ਹੋਮ ਬਟਨ ਮਿਲਦਾ ਹੈ। ਸਿੰਗਲ ਰੀਅਰ ਅਤੇ ਸਿੰਗਲ ਫਰੰਟ ਕੈਮਰੇ ਵਾਲਾ ਇਹ ਫੋਨ ਕੰਪਨੀ ਦਾ ਨਵਾਂ ਕਿਫਾਇਤੀ ਆਈਫੋਨ ਐੱਸ.ਈ. ਹੈ, ਜਿਸ ਵਿਚ 5ਜੀ ਸਪੋਰਟ ਮਿਲਦਾ ਹੈ। ਇਸਦੇ ਨਾਲ ਹੀ ਇਹ ਨਵੇਂ ਆਈ.ਓ.ਐੱਸ. ’ਤੇ ਕੰਮ ਕਰਦਾ ਹੈ।
iPhone SE 2022 ਦੀ ਕੀਮਤ
ਐਪਲ ਨੇ iPhone SE 3 ਨੂੰ ਤਿੰਨ ਸਟੋਰੇਜ ਆਪਸ਼ਨ ’ਚ ਲਾਂਚ ਕੀਤਾ ਹੈ। ਗਲੋਬਲ ਬਾਜ਼ਾਰ ’ਚ ਇਹ ਡਿਵਾਈਸ 429 ਡਾਲਰ (ਕਰੀਬ 33,000 ਰੁਪਏ) ਦੀ ਕੀਮਤ ’ਚ ਲਾਂਚ ਹੋਇਆ ਹੈ। ਇਸਨੂੰ ਤੁਸੀਂ 64 ਜੀ.ਬੀ., 128 ਜੀ.ਬੀ. ਅਤੇ 256 ਜੀ.ਬੀ. ਸਟੋਰੇਜ ਆਪਸ਼ਨ ’ਚ ਖ਼ਰੀਦ ਸਕੋਗੇ।
iPhone SE 2022 ਦੇ ਫੀਚਰਜ਼
ਸਮਾਰਟਫੋਨ ਗਲਾਸ ਅਤੇ ਐਲੂਮੀਨੀਅਮ ਡਿਜ਼ਾਇਨ ਦੇ ਨਾਲ ਆਉਂਦਾ ਹੈ। ਇਸ ਵਿਚ 4.7 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਆਈਫੋਨ 13 ਵਾਲੀ ਗਲਾਸ ਪ੍ਰੋਟੈਕਸ਼ਨ ਮਿਲਦੀ ਹੈ। ਇਸ ਵਿਚ ਹੋਮ ਬਟਨ ਦਿੱਤੀ ਗਈ ਹੈ, ਜੋ ਟੱਚ ਆਈ.ਡੀ. ਨਾਲ ਆਉਂਦਾ ਹੈ। ਕੰਪਨੀ ਦੀ ਮੰਨੀਏ ਤਾਂ ਇਸਦੀ ਬੈਟਰੀ ਲਾਈਫ ਬਿਹਤਰ ਕੀਤੀ ਗਈ ਹੈ। ਸਮਾਰਟਫੋਨ 5ਜੀ ਸਪੋਰਟ ਨਾਲ ਆਉਂਦਾ ਹੈ।
ਫੋਟੋਗ੍ਰਾਫੀ ਲਈ ਫੋਨ ’ਚ 12 ਮੈਗਾਪਿਕਸਲ ਦਾ ਰੀਅਰ ਕੈਮਰਾ ਮਿਲਦਾ ਹੈ। ਇਹ ਡਿਵਾਈਸ ਆਈ.ਓ.ਐੱਸ. 15 ’ਤੇ ਕੰਮ ਕਰਦਾ ਹੈ। iPhone SE 2022 ’ਚ ਵੀ ਤੁਹਾਨੂੰ ਚਾਰਜਰ ਨਹੀਂ ਮਿਲੇਗਾ। ਇਸ ਵਿਚ IP67 ਰੇਟਿੰਗ ਮਿਲੇਗੀ। iPhone SE 3 ਤਿੰਨ ਰੰਗਾਂ ’ਚ ਲਾਂਚ ਹੋਇਆ ਹੈ।
ਕੁਨੈਕਟੀਵਿਟੀ ਫੀਚਰਜ਼ ਦੀ ਗੱਲ ਕਰੀਏ ਤਾਂ iPhone SE 2022 ’ਚ 5G, 4G VoLTE, Wi-Fi 5, ਬਲੂਟੁੱਥ v5, GPS/ A-GPS, NFC ਦੇ ਨਾਲ Lightning ਪੋਰਟ ਮਿਲਦਾ ਹੈ। ਕੰਪਨੀ ਦੀ ਮੰਨੀਏ ਤਾਂ ਸਮਾਰਟਫੋਨ ਨੂੰ ਪੂਰੇ ਦਿਨ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਵਿਚ 13 ਘੰਟਿਆਂ ਦਾ ਵੀਡੀਓ ਪਲੇਅਬੈਕ ਟਾਈਮ ਮਿਲੇਗਾ ਅਤੇ 40 ਘੰਟਿਆਂ ਦਾ ਆਡੀਓ ਪਲੇਅਬੈਕ ਟਾਈਮ ਸਿੰਗਲ ਚਾਰਜ ’ਚ ਮਿਲੇਗਾ। ਨਵਾਂ iPhone SE Qi ਸਟੈਂਡਰਡ ਵਾਇਰਲੈੱਸ ਚਾਰਜਿੰਗ ਸਪੋਰਟ ਦੇ ਨਾਲ ਆਉਂਦਾ ਹੈ। ਇਸ ਵਿਚ ਫਾਸਟ ਵਾਇਰਡ ਚਾਰਜਿੰਗ ਵੀ ਮਿਲਦੀ ਹੈ।
ਲਾਂਚ ਹੋਇਆ iPhone 13 ਸੀਰੀਜ਼ ਦਾ ਨਵਾਂ ਕਲਰ ਵੇਰੀਐਂਟ
iPhone SE 3 ਦੇ ਨਾਲ ਹੀ ਐਪਲ ਨੇ ਇਸ ਈਵੈਂਟ ’ਚ iPhone 13 ਅਤੇ iPhone 13 Pro ਦਾ ਨਵਾਂ ਕਲਰ ਵੇਰੀਐਂਟ ਲਾਂਚ ਕੀਤਾ ਹੈ। ਇਹ ਸਮਾਰਟਫੋਨ ਹੁਣ ਨਵੇਂ ਗਰੀਨ ਰੰਗ ’ਚ ਵੀ ਉਪਲੱਬਧ ਹੋਵੇਗਾ। ਨਵੇਂ ਵੇਰੀਐਂਟ ਦੀ ਵਿਕਰੀ 18 ਮਾਰਚ ਤੋਂ ਸ਼ੁਰੂ ਹੋਵੇਗੀ।