iPhone SE ਦੀ ਵਿਕਰੀ ਹੋਈ ਸ਼ੁਰੂ, ਕੀਮਤ ਸਿਰਫ ਇੰਨੀ...!

05/20/2017 2:50:02 PM

ਜਲੰਧਰ- ਅਮੀਰਕਾ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਐਪਲ ਨੇ ਭਾਰਤ ''ਚ ਅਸੈਂਬਲ ਕੀਤੇ ਗਏ ਆਈਫੋਨ SE ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਟ੍ਰਾਇਲ ਰਨ ''ਤੇ ਇਹ ਵਿਕਰੀ ਕੀਤੀ ਜਾ ਰਹੀ ਹੈ। ਆਈਫੋਨ ਐੱਸ. ਈ. ਦੀ ਇਹ ਲਿਮਟਿਡ ਯੂਨਿਟਸ ਫਿਲਹਾਲ ਕੁਝ ਚੁਣੇ ਗਏ ਸਟੋਰਸ ''ਤੇ ਹੀ ਮਿਲੇਗੀ। ਇੰਨੀ ਕੀਮਤ 27,200 ਰੁਪਏ ਦੱਸੀ ਜਾ ਰਹੀ ਹੈ। 

ਆਈਫੋਨ ਐੱਸ. ਈ. 32 ਜੀ. ਬੀ. ਸਟੋਰੇਜ ਕਪੈਸਟੀ ਨਾਲ ਆ ਰਿਹਾ ਹੈ। ਫੋਨ ਦੇ ਬਾਕਸ ''ਤੇ ਡਿਜ਼ਾਈਨਡ ਬਾਏ ਐਪਲ ਇਨ੍ਹਾਂ ਕੈਲੀਫੋਰਨੀਆਂ, ਅਸੈਂਬਲਡ ਇੰਡੀਆ ਲਿਖਿਆ ਗਿਆ ਹੈ। ਬੈਂਗਲੂਰੁ ''ਚ ਆਈਫੋਨ ਐੱਸ. ਈ. ਦੀ ਮੈਨਿਊਫੈਕਚਰਿੰਗ ਅਪ੍ਰੈਲ ''ਚ ਸ਼ੁਰੂ ਹੋ ਗਈ ਸੀ। ਇਹ ਯੂਨਿਟ ਐਪਲ ਦੀ ਮੈਨਿਊਫੈਕਚਰਿੰਗ ਪਾਰਟਨਰ ਵਿਸਟ੍ਰੋਨ ਕਾਰਪ ਨੇ ਅਸੈਂਬਲ ਕੀਤੀ ਹੈ।

Related News