ਅਪ੍ਰੈਲ ਦੇ ਅਖੀਰ ਜਾਂ ਮਈ ਦੀ ਸ਼ੁਰੂਆਤ ’ਚ ਲਾਂਚ ਹੋਵੇਗਾ  iPhone SE + 5G: ਰਿਪੋਰਟ

Thursday, Jan 20, 2022 - 02:44 PM (IST)

ਗੈਜੇਟ ਡੈਸਕ– ਇਕ ਮਾਰਕੀਟ ਵਿਸ਼ਲੇਸ਼ਕ ਨੇ ਭਵਿੱਖਬਾਣੀ ਕਰਦੇ ਹੋਏ ਦੱਸਿਆ ਹੈ ਕਿ ਅਪ੍ਰੈਲ ਦੇ ਅਖੀਰ ਜਾਂ ਮਈ ਦੀ ਸ਼ੁਰੂਆਤ ’ਚ ਐਪਲ ਨਵੇਂ iPhone SE + 5G ਨੂੰ ਲਾਂਚ ਕਰੇਗੀ। ਨਵੇਂ iPhone SE ਦਾ ਡਿਜ਼ਾਇਨ ਲਾਸਟ ਜਨਰੇਸ਼ਨ ਦੀ ਤਰ੍ਹਾਂ ਦਾ ਹੀ ਹੋਵੇਗਾ ਅਤੇ ਇਸ ਵਿਚ 4.7 ਇੰਚ ਦੀ ਡਿਸਪਲੇਅ ਦਿੱਤੀ ਜਾਵੇਗੀ, ਹਾਲਾਂਕਿ, ਇਸ ਵਿਚ ਨੈਕਸਟ ਜਨਰੇਸ਼ਨ ਸੈਲੁਲਰ ਕੁਨੈਕਟੀਵਿਟੀ ਯਾਨੀ 5ਜੀ ਦੀ ਸਪੋਰਟ ਮਿਲੇਗੀ।

ਟੈਕਸਾਸ ਦੀ ਮਾਰਕੀਟ ਇੰਟੈਲੀਜੈਂਸ ਫਰਮ ਡਿਸਪਲੇਅ ਸਪਲਾਈ ਚੇਨ ਕੰਸਲਟੈਂਟਸ (DSCC) ਦੀ ਸੀ.ਈ.ਓ. ਰਾਸ ਯੰਗ ਨੇ ਦੱਸਿਆ ਹੈ ਕਿ ਨਵੇਂ iPhone SE ਨੂੰ 5ਜੀ ਤਕਨੀਕ ਨਾਲ ਲਿਆਇਆ ਜਾਵੇਗਾ ਅਤੇ ਇਸ ਨਵੇਂ ਮਾਡਲ ਦੇ ਡਿਸਪਲੇਅ ਪੈਨਲ ਦੀ ਪ੍ਰੋਡਕਸ਼ਨ ਇਸੇ ਮਹੀਨੇ  ਤੋਂ ਸ਼ੁਰੂ ਹੋ ਜਾਵੇਗੀ, ਉਥੇ ਹੀਇਸ ਫੋਨ ਦੀ ਮੈਨੂਫੈਕਚਰਿੰਗ ਮਾਰਚ ’ਚ ਸ਼ੁਰੂ ਹੋਵੇਗੀ। iPhone SE + 5G ਦੀ ਸ਼ਿਪਮੈਂਟ ਅਪ੍ਰੈਲ ਦੇ ਅਖੀਰ ਜਾਂ ਮਈ ਦੀ ਸ਼ੁਰੂਆਤ ’ਚ ਸ਼ੁਰੂ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਲੀਕਸ ਰਾਹੀਂ ਜਾਣਕਾਰੀ ਸਾਹਮਣੇ ਆਈ ਸੀ ਕਿ ਐਪਲ iPhone SE + 5G ਨੂੰ A15 ਬਾਇਓਨਿਕ ਚਿੱਪ ਨਾਲ ਲੈ ਕੇ ਆਏਗੀ ਅਤੇ ਇਸ ਵਿਚ 3 ਜੀ.ਬੀ. ਰੈਮ ਦਿੱਤੀ ਗਈ ਹੋਵੇਗੀ। ਇਸ ਵਿਚ ਫੇਸ ਆਈ.ਡੀ. ਦੀ ਸੁਵਿਧਾ ਵੀ ਮਿਲੇਗੀ।


Rakesh

Content Editor

Related News