ਆਪਣੇ ਇਨ੍ਹਾਂ ਫੀਚਰਜ਼ ਕਾਰਨ ਐਂਡਰਾਇਡ ਫੋਨ ਤੋਂ ਜ਼ਿਆਦਾ ਬਿਹਤਰ ਹੈ ਆਈਫੋਨ

Monday, Jul 31, 2017 - 06:35 PM (IST)

ਆਪਣੇ ਇਨ੍ਹਾਂ ਫੀਚਰਜ਼ ਕਾਰਨ ਐਂਡਰਾਇਡ ਫੋਨ ਤੋਂ ਜ਼ਿਆਦਾ ਬਿਹਤਰ ਹੈ ਆਈਫੋਨ

ਜਲੰਧਰ- ਐਂਡਰਾਇਡ ਸਮਾਰਟਫੋਨ ਯੂਜ਼ਰਜ਼ ਦੀ ਗਿਣਤੀ ਵਿੰਡੋਜ਼ ਅਤੇ ਆਈ.ਓ.ਐੱਸ. ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਹਾਲਾਂਕਿ, ਗੂਗਲ ਦੇ ਮੋਬਾਇਲ ਆਪਰੇਟਿੰਗ ਸਿਸਟਮ ਦੀ ਨਿੰਦਾ ਕੀਤੀ ਗਈ ਹੈ ਕਿਉਂਕਿ ਇਸ ਦੇ ਬਗ-ਇੰਫੇਸਟਿਡ ਸਾਫਟਵੇਅਰ ਵਰਜ ਦੇ ਅਪਡੇਟ ਨੂੰ ਰੋਲਆਊਟ ਕਰਨ ਤੋਂ ਬਾਅਦ ਵੀ ਲਾਂਗ ਟਰਮ ਸਲਿਊਸ਼ਨ ਲਿਆਉਣ ਲਈ ਨਾਕਾਮ ਰਹਿੰਦਾ ਹੈ। ਜਿਸ ਕਾਰਨ ਬਹੁਤ ਸਾਰੇ ਐਂਡਰਾਇਡ ਫੋਨ ਯੂਜ਼ਰ ਇਕ ਬਦਲਾਅ ਦਾ ਇੰਤਜ਼ਾਰ ਕਰ ਰਹੇ ਹਨ। 
ਕਈ ਵਾਰ ਐਪਲ ਨੇ ਐਂਡਰਾਇਡ ਫੋਨ ਦੀਆਂ ਕਮਜ਼ੋਰੀਆਂ ਬਾਰੇ ਦੱਸਿਆ ਹੈ। ਉਥੇ ਹੀ ਐਪਲ ਨੇ ਮਈ 'ਚ ਜਾਰੀ ਕੀਤੇ ਵਿਗਿਆਪਨਾਂ ਦੀ ਇਕ ਸਟਰਿੰਗ ਰਾਹੀਂ ਐਂਡਰਾਇਡ ਦੇ ਪ੍ਰਦਰਸ਼ਨ ਦਾ ਮਜ਼ਾਕ ਉਡਾਇਆ ਹੈ। ਅੱਜ ਅਸੀਂ ਤੁਹਾਨੂੰ ਆਈਫੋਨ ਦੇ ਕੁਝ ਅਜਿਹੇ ਫੀਚਰਜ਼ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਇਸ ਨੂੰ ਐਂਡਰਾਇਡ ਤੋਂ ਖਾਸ ਬਣਾਉਂਦੇ ਹਨ। 

Software Update 
ਜਦੋਂ ਸਕਿਓਰਿਟੀ ਅਤੇ ਪ੍ਰਾਈਵੇਸੀ ਦੀ ਗੱਲ ਆਉਂਦੀ ਹੈ ਤਾਂ ਕਿਹਾ ਜਾਂਦਾ ਹੈ ਐਪਲ ਇਸ ਮਾਮਲੇ 'ਚ ਬਹੁਤ ਹੀ ਸਖਤ ਹੈ। ਅਪਡੇਟ ਦੇ ਮਾਮਲੇ 'ਚ ਐਪਲ ਆਪਣੇ ਵਿਰੋਧੀਆਂ ਨੂੰ ਸਖਤ ਟੱਕਰ ਦਿੰਦੀ ਹੈ। ਐਪਲ ਆਪਣੇ ਸਾਫਟਵੇਅਰ ਨੂੰ ਸਮੇਂ-ਸਮੇਂ 'ਤੇ ਅਪਡੇਟ ਕਰਦੀ ਰਹਿੰਦੀ ਹੈ। 

iMessage
ਐਪਲ ਦੀ ਇੰਸਟੈਂਟ ਮੈਸੇਜਿੰਗ ਸਰਵਿਸ ਨੂੰ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਕੋਈ ਹੋਰ ਮੈਸੇਜਿੰਗ ਐਪ ਇਸ ਫੀਚਰ ਨੂੰ ਹਰਾ ਨਹੀਂ ਸਕਦੀ ਹੈ, ਇਥੋਂ ਤੱਕ ਕਿ ਵਟਸਐਪ, ਫੇਸਬਬੁੱਕ ਮੈਸੇਂਜਰ ਵੀ ਨਹੀਂ। Allo ਤੋਂ ਬਾਅਦ ਗੂਗਲ ਇਕ ਵਾਰ ਫਿਰ ਤੋਂ ਮੈਸੇਜ ਖਿਲਾਫ ਐਂਡਰਾਇਡ ਮੈਸੇਜਿੰਗ ਦੇ ਨਾਲ ਮੁਕਾਬਲਾ ਕਰ ਰਹੀ ਹੈ, ਜਿਵੇਂ ਕਿ ਮਾਰਚ 'ਚ ਹੋਇਆ ਸੀ। 
iMessage ਡੇਲੀ ਯੂਜ਼ 'ਚ ਬਹੁਤ ਮਦਦਗਾਰ ਹੈ। ਥਰਡ ਪਾਰਟੀ ਐਪ ਨੂੰ ਪਾਰ ਕੀਤੇ ਬਿਨਾਂ ਤੁਸੀਂ ਹਮੇਸ਼ਾ ਸਰਵਿਸ ਰਾਹੀਂ ਕਿਸੇ ਨੂੰ ਵੀ ਪੇਮੈਂਟ ਕਰ ਸਕਦੇ ਹੋ। ਤੁਸੀਂ ਇਕ ਹੀ ਕਨਵਰਸੇਸ਼ਨ 'ਚ ਇਕੱਠੇ ਕਈ ਮੈਸੇਜ ਸੈਂਡ ਕਰ ਸਕਦੇ ਹੋ। ਉਥੇ ਐਂਡਰਾਇਡ ਯੂਜ਼ਰਜ਼ ਨੂੰ ਥਰਡ ਪਾਰਟੀ ਐਪ ਦੀ ਲੋੜ ਹੋ ਸਕਦੀ ਹੈ। 

AirDrop
ਬਲੂਟੁੱਥ-ਇਨੇਬਲਡ ਐਪਸ ਦੋ ਡਿਵਾਈਸਾਂ ਦੇ ਵਿਚ ਫਾਇਲ, ਫੋਟੋ ਅਤੇ ਵੀਡੀਓ ਨੂੰ ਸ਼ੇਅਰ ਕਰਨ ਲਈ ਲੋਕਪ੍ਰਿਅ ਹੈ। ਹਾਲਾਂਕਿ, ਆਈਫੋਨ ਯੂਜ਼ਰਜ਼ ਨੂੰ ਇਸ ਲਈ ਕਿਸੇ ਵੀ ਥਰਡ ਪਾਰਟੀ ਐਪ ਦੀ ਲੋੜ ਨਹੀਂ ਹੈ ਕਿਉਂਕਿ 1ir4rop ਦੀ ਮਦਦ ਨਾਲ ਮੀਡੀਆ ਕੰਟੈਂਟ ਆਸਾਨੀ ਨਾਲ ਟਰਾਂਸਫਰ ਕੀਤਾ ਜਾ ਸਕਦਾ ਹੈ। 1ir4rop ਤੁਹਾਨੂੰ ਆਈਫੋਨ ਤੋਂ ਮੈਕਬੁੱਕ ਜਾਂ ਕਿਸੇ ਦੂਜੇ ਐਪਲ ਡਿਵਾਈਸ 'ਤੇ ਕੰਟੈਂਟ ਕਰਨ ਦੀ ਮਨਜ਼ੂਰੀ ਦਿੰਦਾ ਹੈ।


Related News