ਘੱਟ ਕੀਮਤ ’ਚ ਆਈਫੋਨ ਦੀ ਬੈਟਰੀ ਬਦਲਵਾਉਣ ਦਾ ਅੱਜ ਆਖਰੀ ਮੌਕਾ

Monday, Dec 31, 2018 - 01:42 PM (IST)

ਘੱਟ ਕੀਮਤ ’ਚ ਆਈਫੋਨ ਦੀ ਬੈਟਰੀ ਬਦਲਵਾਉਣ ਦਾ ਅੱਜ ਆਖਰੀ ਮੌਕਾ

ਗੈਜੇਟ ਡੈਸਕ– ਜੇਕਰ ਤੁਸੀਂ ਐਪਲ ਦਾ ਆਈਫੋਨ ਇਸਤੇਮਾਲ ਕਰਦੇ ਹੋ ਅਤੇ ਤੁਹਾਡੇ ਆਈਫੋਨ ਦੀ ਬੈਟਰੀ ਖਰਾਬ ਹੋ ਚੁੱਕੀ ਹੈ ਤਾਂ ਅੱਜ ਇਸ ਨੂੰ ਘੱਟ ਕੀਮਤ ’ਚ ਬਦਲਾਉਣ ਆਖਰੀ ਮੌਕਾ ਹੈ। ਦੱਸ ਦੇਈਏ ਕਿ ਐਪਲ ਨੇ ਅੱਜ ਤੋਂ 1 ਸਾਲ ਪਹਿਲਾਂ, ਦਸੰਬਰ 2017 ’ਚ ਆਈਫੋਨ ਯੂਜ਼ਰਜ਼ ਲਈ ਬੈਟਰੀ ਰਿਪਲੇਸਮੈਂਟ ਪ੍ਰੋਗਰਾਮ ਦਾ ਐਲਾਨ ਕੀਤਾ ਸੀ। ਇਸ ਤਹਿਤ ਐਪਲ ਆਪਣੇ ਯੂਜ਼ਰਜ਼ ਨੂੰ ਆਈਫੋਨ ਦੀ ਬੈਟਰੀ ਆਮ ਦਿਨਾਂ ਦੇ ਮੁਕਾਬਲੇ ਕਾਫੀ ਸਸਤੀ ਕੀਮਤ ’ਚ ਉਪਲੱਬਧ ਕਰਵਾ ਰਹੀ ਹੈ। ਜੇਕਰ ਤੁਸੀਂ ਆਪਣੇ ਆਈਫੋਨ ਦੀ ਬੈਟਰੀ ਨੂੰ ਬਦਲਾਉਣ ਬਾਰੇ ਸੋਚ ਰਹੇ ਹੋ ਅਤੇ ਐਪਲ ਦੇ ਇਸ ਆਫਰ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਹੋ ਤਾਂ ਅੱਜ ਇਸ ਦਾ ਆਖਰੀ ਮੌਕਾ ਹੈ। 

PunjabKesari

ਇਹ ਹੈ ਆਫਰ
ਉਂਝ ਤਾਂ ਐਪਲ ਆਈਫੋਨ ਦੀ ਬੈਟਰੀ ਬਦਲਾਉਣ ’ਚ 6,500 ਰੁਪਏ ਦਾ ਖਰਚਾ ਆਉਂਦਾ ਹੈ ਪਰ ਇਸ ਪ੍ਰੋਗਰਾਮ ਤਹਿਤ ਤੁਸੀਂ ਸਿਰਫ 1,800-2,000 ਰੁਪਏ ’ਚ ਹੀ ਆਪਣੇ ਫੋਨ ਦੀ ਪੁਰਾਣੀ ਬੈਟਰੀ ਬਦਲਵਾ ਸਕਦੇ ਹੋ। ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਐਪਲ ਅਗਲੇ ਸਾਲ ਤੋਂ ਆਪਣੇ ਆਈਫੋਨਜ਼ ਦੀ ਬੈਟਰੀ ਦੀਆਂ ਕੀਮਤਾਂ ’ਚ ਵਾਧਾ ਕਰ ਸਕਦੀ ਹੈ। ਇਸ ਲਈ ਪਹਿਲਾਂ ਆਪਣੇ ਗਾਹਕਾਂ ਨੂੰ ਸਸਤੀ ਕੀਮਤ ’ਚ ਬੈਟਰੀ ਰਿਪਲੇਸਮੈਂਟ ਦਾ ਮੌਕਾ ਦੇ ਰਹੀ ਹੈ।

PunjabKesari

ਇੰਝ ਪਤਾ ਕਰੋ ਬੈਟਰੀ ਖਰਾਬ ਹੈ ਜਾਂ ਨਹੀਂ
ਆਈਫੋਨ ’ਚ ਮੌਜੂਦ ਬੈਟਰੀ ਹੈਲਥ ਆਪਸ਼ਨ ਦੀ ਮਦਦ ਨਾਲ ਯੂਜ਼ਰਜ਼ ਆਪਣੇ ਆਈਫੋਨ ਦੀ ਬੈਟਰੀ ਦੀ ਹਾਲਤ ਦਾ ਪਤਾ ਲਗਾ ਸਕਦੇ ਹਨ। ਸਾਰੇ ਆਈਫੋਨਜ਼ ਜੋ ਲੇਟੈਸਟ 11.3 ਆਈ.ਓ.ਐੱਸ. ਜਾਂ ਇਸ ਤੋਂ ਉਪਰ ਦੀ ਲੇਟੈਸਟ ਅਪਡੇਟ ’ਤੇ ਕੰਮ ਕਰਦੇ ਹਨ, ਉਹ ਬੈਟਰੀ ਹੈਲਥ ਆਪਨ ਨੂੰ ਸਪੋਰਟ ਕਰਦੇ ਹਨ। ਚੈਕਿੰਗ ਦੌਰਾਨ ਜੇਕਰ ਤੁਹਾਡੇ ਲੱਗੇ ਕਿ ਆਈਫੋਨ ਦੀ ਬੈਟਰੀ ਪਹਿਲਾਂ ਦੇ ਮੁਕਾਬਲੇ ਕੁਝ ਕਮਜ਼ੋਰ ਹੋ ਗਈ ਹੈ ਤਾਂ ਇਸ ਨੂੰ ਰਿਪਲੇਸ ਕਰਾਉਣ ਦਾ ਇਹ ਇਕ ਸ਼ਾਨਦਾਰ ਮੌਕਾ ਹੈ।


Related News