ਸੜੇ ਹੋਏ ਆਈਫੋਨ 7 ਪਲੱਸ ਦੀ ਤਸਵੀਰ ਹੋਈ ਲੀਕ, ਜਾਣੋ ਪੂਰਾ ਮਾਮਲਾ

02/24/2017 6:14:10 PM

ਜਲੰਧਰ- ਗਲੈਕਸੀ ਨੋਟ 7 ''ਚ ਬੈਟਰੀ ਫਟਣ ਦੀਆਂ ਖਬਰਾਂ ਤੋਂ ਬਾਅਦ ਹੁਣ ਹਾਲ ਹੀ ''ਚ ਟਵਿਟਰ ਰਾਹੀਂ ਆਈਫੋਨ 7 ਪਲੱਸ ਦੀਆਂ ਤਸਵੀਰਾਂ ਲੀਕ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ''ਚ ਆਈਫੋਨ 7 ਪਲੱਸ ਸੜਿਆ ਹੋਇਆ ਦਿਖਾਇਆ ਗਿਆ ਹੈ। ਖਬਰਾਂ ਮੁਤਾਬਕ ਤਸਵੀਰਾਂ ''ਚ ਦਿਸਣ ਵਾਲਾ ਇਹ ਆਈਫੋਨ 7 ਪਲੱਸ ਰੋਜ਼ ਗੋਲਡ ਵੈਰੀਐਂਟ ਬਰੀਆਨਾ ਓਲਿਵਸ ਨਾਂ ਦੀ ਮਹਿਲਾ ਦਾ ਹੈ। ਜਿਵੇਂ ਹੀ ਇਸ ਵਿਚੋਂ ਧੁੰਆ ਨਿਕਲਣਾ ਸ਼ੁਰੂ ਹੋਇਆ ਉਨ੍ਹਾਂ ਦੇ ਬੁਆਏਫਰੈਂਡ ਨੇ ਇਸ ਦੀਆਂ ਤਸਵੀਰਾਂ ਕਲਿਕ ਕਰ ਲਈਆਂ ਜੋ ਹੁਣ ਵਾਇਰਲ ਹੋ ਰਹੀਆਂ ਹਨ। 
ਬਰੀਆਨਾ ਓਲਿਵਸ ਨੇ ਆਪਣੇ ਟਵੀਟ ''ਚ ਲਿਖਿਆ ਹੈ ਕਿ ਮੇਰਾ ਆਈਫੋਨ 7 ਪਲੱਸ ਬਿਨਾਂ ਯੂਜ਼ ਕੀਤੇ ਹੀ ਫੱਟ ਗਿਆ। ਇਸ ਸਮਾਰਟਫੋਨ ਦੀਆਂ ਤਸਵੀਰਾਂ ਨੂੰ ਉਸ ਮਹਿਲਾ ਨੇ ਆਪਣੇ ਟਵਿਟਰ ''ਤੇ ਪੋਸਟ ਕੀਤਾ ਹੈ ਜਿਥੋਂ ਇਸ ਨੂੰ ਲਗਾਤਾਰ ਰੀ-ਟਵੀਟ ਕੀਤਾ ਜਾ ਰਿਹਾ ਹੈ। 
ਓਲਿਵਸ ਨੇ ਇਹ ਦਾਅਵਾ ਕੀਤਾ ਹੈ ਕਿ ਸਵੇਰੇ ਜਦੋਂ ਉਹ ਸੋ ਕੇ ਉੱਠੀ ਤਾਂ ਉਨ੍ਹਾਂ ਦਾ ਆਈਫੋਨ 7 ਪਲੱਸ ਡੈੱਡ ਸੀ ਮਤਲਬ ਆਨ ਨਹੀਂ ਹੋ ਰਿਹਾ ਸੀ। ਇਸ ਤੋਂ ਬਾਅਦ ਉਹ ਉਸ ਨੂੰ ਐਪਲ ਸਟੋਰ ''ਤੇ ਲੈ ਗਈ ਜਿਥੇ ਇੰਜੀਨੀਅਰਾਂ ਨੇ ਫੋਨ ਨੂੰ ਠੀਕ ਦੱਸਿਆ ਅਤੇ ਉਹ ਫਿਰ ਤੋਂ ਕੰਮ ਕਰਨ ਲੱਗਾ। ਇਸ ਦੇ ਦੂਜੇ ਹੀ ਦਿਨ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਆਈਫੋਨ 7 ਪਲੱਸ ਫੱਟ ਗਿਆ। ਇਸ ਘਟਨਾ ਤੋਂ ਬਾਅਦ ਐਪਲ ਦੇ ਅਧਿਕਾਰੀਆਂ ਨੇ ਓਲਿਵਸ ਨੂੰ ਕਿਹਾ ਕਿ ਉਹ ਇਸ ਮਾਮਲੇ ਨੂੰ ਦੇਖ ਰਹੇ ਹਨ ਅਤੇ ਇਕ ਹਫਤੇ ਦੇ ਅੰਦਰ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਜਾਵੇਗਾ। ਐਪਲ ਦੇ ਬੁਲਾਰੇ ਨੇ ਕਿਹਾ ਹੈ ਕਿ ਅਸੀਂ ਗਾਹਕ ਦੇ ਟੱਚ ''ਚ ਹਾਂ ਅਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਇਸ ਘਟਨਾ ਤੋਂ ਬਾਅਦ ਆਈਫੋਨ 7 ਪਲੱਸ ਯੂਜ਼ਰਸ ਟਵਿਟਰ ਰਾਹੀਂ ਐਪਲ ਤੋਂ ਜਵਾਬ ਮੰਗ ਰਹੇ ਹਨ।

Related News