iPhone ''ਤੇ ਲੱਗੀ ਡਿਸਕਾਊਂਟ ਦੀ ਝੜੀ, ਮਿਲ ਰਹੇ ਹਨ ਕਈ ਆਕਰਸ਼ਕ ਆਫਰ

03/05/2017 2:58:10 PM

ਜਲੰਧਰ : ਜੇਕਰ ਤੁਸੀਂ ਵੀ ਆਈਫੋਨ ਖਰੀਦਣ ਦੀ ਸੋਚ ਰਹੇ ਹੋ ਅਤੇ ਕੀਮਤ ਘੱਟ ਹੋਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਕਿ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿਪਕਾਰਟ ਆਈਫੋਨ 7 ਅਤੇ 7 ਪਲਸ ਦੇ ਨਾਲ ਕਈ ਹੋਰ ਆਈਫੋਨ ਮਾਡਲ ''ਤੇ ਵੀ ਭਾਰੀ ਡਿਸਕਾਊਂਟ ਦੇ ਨਾਲ-ਨਾਲ ਚੰਗਾ-ਖਾਸਾ ਐਕਸਚੇਂਜ ਆਫਰ ਵੀ ਦੇ ਰਹੀ ਹੈ। ਇਹ ਡਿਸਕਾਊਂਟ ਅਤੇ ਐਕਸਚੇਂਜ ਆਫਰ ਆਈਫੋਨ 7 ਅਤੇ ਆਈਫੋਨ 7 ਪਲਸ  ਦੇ 32ਜੀ. ਬੀ,128ਜੀ. ਬੀ ਅਤੇ 256ਜੀ. ਬੀ ਵੇਰਿਅੰਟ ''ਤੇ ਮਿਲ ਰਿਹਾ ਹੈ। ਇਸ ਵੇਰਿਅੰਟਸ ''ਤੇ 5 ਫ਼ੀਸਦੀ ਦੀ ਕਟੌਤੀ ਦੇ ਇਲਾਵਾ ਕੰਪਨੀ ਮੌਜੂਦਾ ਆਈਫੋਨ ਦੇ ਨਾਲ ਐਕਸਚੇਂਜ ਕਰਨ ''ਤੇ 15 ਫ਼ੀਸਦੀ ਦਾ ਡਿਸਕਾਊਂਟ ਦੇ ਰਹੀ ਹੈ।

 

Apple iPhone 7 (32GB)

ਆਈਫੋਨ 7 ਦੇ ਬੇਸ ਵੇਰਿਅੰਟ ਦੀ ਕੀਮਤ 60,000 ਰੁਪਏ ਹੈ। ਜਿਸ ''ਤੇ ਫਲਿੱਪਕਾਰਟ ਤੇਂ 5 ਫ਼ੀਸਦੀ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸ ਤੋਂ ਬਾਅਦ ਇਸ ਦੀ ਕੀਮਤ 57,000 ਰੁਪਏ ਹੋ ਜਾਂਦੀ ਹੈ। ਜੇਕਰ ਤੁਸੀਂ ਇਸ ਆਈਫੋਨ 7 ਨੂੰ ਖਰੀਦਣ ਲਈ ਆਈਫੋਨ 6 ਨੂੰ ਐਕਸਚੇਂਜ ਕਰਦੇ ਹੋ ਤਾਂ ਤੁਹਾਨੂੰ  18,200 ਅਤੇ ਆਈਫੋਨ 6 ਪਲਸ ਨੂੰ ਐਕਸਚੇਂਜ ਕਰਨ ''ਤੇ 19,700 ਰੁਪਏ ਦਾ ਡਿਸਕਾਊਂਟ ਦਿੱਤਾ ਜਾਵੇਗਾ। ਉਥੇ ਹੀ, ਆਈਫੋਨ 6S ਪਲਸ ਨੂੰ ਐਕਸਚੇਂਜ ਕਰਨ ''ਤੇ 21,800 ਰੁਪਏ ਦਾ ਡਿਸਕਾਉਂਟ ਮਿਲੇਗਾ, ਜਿਸ ਤੋਂ ਬਾਅਦ 35,200 ਰੁਪਏ ''ਚ ਆਈਫੋਨ (3272) ਨੂੰ ਖਰੀਦਿਆ ਜਾ ਸਕਦਾ ਹੈ।

 

iPhone 7 (128GB)
ਆਈਫੋਨ 7 (128GB) ਵੇਰਿਅੰਟ ਦੀ ਕੀਮਤ 70,000 ਰੁਪਏ ਹੈ ਅਤੇ ਇਸ ''ਤੇ 5 ਫ਼ੀਸਦੀ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ 66,500 ਰੁਪਏ ਰਹਿ ਜਾਂਦੀ ਹੈ। ਇਸ ਐਕਸਚੇਂਜ ਆਫਰ ''ਚ ਯੂਜ਼ਰਸ ਆਈਫੋਨ (128GB) ''ਤੇ 23,300 ਰੁਪਏ ਤੱਕ ਐਕਸਚੇਂਜ ਡਿਸਕਾਊਂਟ ਲੈ ਕੇ ਇਸ ਨੂੰ 43,200 ਰੁਪਏ ''ਚ ਖਰੀਦ ਸਕਦੇ ਹੋ। ਜੇਕਰ ਤੁਸੀਂ ਇਸ ਦੇ ਗੋਲਡ ਵੇਰਿਅੰਟ ਨੂੰ ਖਰੀਦਣ ਦੀ ਸੋਚ ਰਹੇ ਹੋ ਤਾਂ ਇਹ ਮਾਡਲ ਐਕਸਚੇਂਜ ਆਫਰ ''ਚ ਉਪਲੱਬਧ ਨਹੀਂ ਹੈ। ਇਸ ਨੂੰ 64,000 ਰੁਪਏ ''ਚ ਖਰੀਦਿਆ ਜਾ ਸਕਦਾ ਹੈ।

 

iPhone 7  ( 256GB )
ਆਈਫੋਨ 7 (25672) ਸਟੋਰੇਜ ਵੇਰਿਅੰਟ ਦੀ ਕੀਮਤ 80,000 ਰੁਪਏ ਹੈ। ਜਿਸ ''ਤੇ 5 ਫ਼ੀਸਦੀ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸ ਫੋਨ ਉੱਤੇ ਸਭ ਤੋਂ ਜ਼ਿਆਦਾ 24,800 ਰੁਪਏ ਦਾ ਐਕਸਚੇਂਜ ਡਿਸਕਾਊਂਟ ਦਾ ਮੁਨਾਫ਼ਾ ਲਿਆ ਜਾ ਸਕਦਾ ਹੈ। ਇਸ ਡਿਸਕਾਊਂਟ ਦੇ ਬਾਅਦ ਇਸ ਨੂੰ 51,200 ਰੁਪਏ ''ਚ ਖਰੀਦਿਆ ਜਾ ਸਕਦਾ ਹੈ।

 

iPhone 7 Plus  (32GB)
ਆਈਫੋਨ 7 ਪਲਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਡਿਊਲ ਰੀਅਰ ਕੈਮਰੇ ਦੇ ਨਾਲ ਪੇਸ਼ ਕੀਤਾ ਗਿਆ ਸੀ। ਇਸ ਫੀਚਰ ਦੇ ਨਾਲ ਡੀ. ਐੱਸ ਐੱਲ. ਆਰ ਵਰਗੀ ਫੋਟੋਗਰਾਫੀ ਕੀਤੀ ਜਾ ਸਕਦੀ ਹੈ। ਆਈਫੋਨ 7 ਦੀ ਅਸਲੀ ਕੀਮਤ 72,000 ਰੁਪਏ ਹੈ। ਪਰ ਐਕਸਚੇਂਜ ਆਫਰ ਦੇ ਨਾਲ ਤੁਸੀਂ ਇਸ ਸਮਾਰਟਫੋਨ ''ਤੇ 23,600 ਰੁਪਏ ਤੱਕ ਦਾ ਡਿਸਕਾਊਂਟ ਪਾ ਸਕਦੇ ਹਨ। ਇਸ ਤੋਂ ਬਾਅਦ ਯੂਜ਼ਰਸ ਇਸ ਨੂੰ 44,800 ਰੁਪਏ ''ਚ ਖਰੀਦ ਸਕਦੇ ਹੋ।

 

iPhone 7 Plus  ( 128GB)
ਆਈਫੋਨ 12872 ਵੇਰਿਅੰਟ ਦੀ ਅਸਲੀ ਕੀਮਤ 82,000 ਰੁਪਏ ਹੈ। ਪਰ ਫਲਿਪਕਾਰਟ ਇਸ ''ਤੇ 25,100 ਰੁਪਏ ਦਾ ਸਭ ਤੋਂ ਜ਼ਿਆਦਾ ਐਕਸਚੇਂਜ਼ ਡਿਸਕਾਊਂਟ ਦੇ ਰਹੀ ਹੈ। ਇਸ ਤੋਂ ਬਾਅਦ ਇਸਦੀ ਕੀਮਤ 52,800 ਰੁਪਏ ਰਹਿ ਜਾਂਦੀ ਹੈ।


Related News