Good News : iPhone 6 ''ਤੇ ਮਿਲ ਰਹੀ ਹੈ ਭਾਰੀ ਛੋਟ

Thursday, Nov 03, 2016 - 02:17 PM (IST)

Good News : iPhone 6 ''ਤੇ ਮਿਲ ਰਹੀ ਹੈ ਭਾਰੀ ਛੋਟ
ਜਲੰਧਰ- ਜੇਕਰ ਤੁਸੀਂ ਵੀ ਆਈਫੋਨ 6 ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਕਿ ਆਨਲਾਈਨ ਸਾਈਟ ਫਲਿੱਪਕਾਰਟ ''ਤੇ ਅੱਜ (ਬੁੱਧਵਾਰ) ਤੁਸੀਂ ਆਈਫੋਨ 6 ਨੂੰ 33,990 ਰੁਪਏ ''ਚ ਖਰੀਦ ਸਕਦੇ ਹੋ। ਇੰਨਾ ਹੀ ਨਹੀਂ ਸਪੈਸ਼ਲ ਐਕਸਚੇਂਜ ਆਫਰ ਦੇ ਤਹਿਤ ਆਈਫੋਨ 6 ਨੂੰ ਹੋਰ ਵੀ ਘੱਟ ਕੀਮਤ ''ਚ ਖਰੀਦਿਆ ਜਾ ਸਕਦਾ ਹੈ। ਰੈਗੂਲਰ ਐਕਸਚੇਂਜ ਵੈਲਿਊ ''ਤੇ 22,000 ਰੁਪਏ ਤਕ ਦੀ ਛੋਟ ਦ ੇਨਾਲ ਐਕਸਚੇਂਜ ਕਰਨ ''ਤੇ 2,000 ਰੁਪਏ ਦੀ ਵਧੂ ਛੋਟ ਵੀ ਮਿਲੇਗੀ। ਉਥੇ ਹੀ ਜੇਕਰ ਤੁਸੀਂ ਸਿਟੀਬੈਂਕ ਕ੍ਰੈਡਿਟ ਕਾਰਡ ਧਾਰਕ ਹੋ ਤਾਂ ਤੁਹਾਨੂੰ 3,000 ਰੁਪਏ ਦਾ ਕੈਸ਼ਬੈਕ ਵੀ ਮਿਲੇਗਾ। ਇਹ ਕੈਸ਼ਬੈਕ 15 ਫਰਵਰੀ 2017 ਤਕ ਮਿਲੇਗਾ। ਇਸ ਤੋਂ ਇਲਾਵਾ ਐਕਸਿਸ ਬੈਂਕ ਬਜ਼ ਕ੍ਰੈਡਿਟ ਕਾਰਡ ਦੇ ਨਾਲ ਫੋਨ ਖਰੀਦਣ ''ਤੇ 5 ਫੀਸਦੀ ਦੀ ਛੋਟ ਵੀ ਮਿਲੇਗੀ। 
ਦੱਸ ਦਈਏ ਕਿ ਆਈਫੋਨ 6 ''ਚ 4.7-ਇੰਚ ਮਲਟੀਟੱਚ ਡਿਸਪਲੇ ਹੈ। ਸਕ੍ਰੀਨ ਦੀ ਡੈਨਸਿਟੀ 326 ਪੀ.ਪੀ.ਆਈ. ਹੈ। ਫੋਨ ਆਈ.ਓ.ਐੱਸ. 9 ''ਤੇ ਚੱਲਦਾ ਹੈ। ਇਸ ਫੋਨ ''ਚ 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।

Related News