ਪੰਜਾਬ ਯੂਨੀਵਰਸਿਟੀ ਨੂੰ ਜਲਦ ਮਿਲ ਸਕਦੈ ਨਵਾਂ ਰੈਗੂਲਰ ਵਾਈਸ ਚਾਂਸਲਰ

Saturday, Jul 25, 2026 - 04:46 PM (IST)

ਪੰਜਾਬ ਯੂਨੀਵਰਸਿਟੀ ਨੂੰ ਜਲਦ ਮਿਲ ਸਕਦੈ ਨਵਾਂ ਰੈਗੂਲਰ ਵਾਈਸ ਚਾਂਸਲਰ

ਚੰਡੀਗੜ੍ਹ (ਸ਼ੀਨਾ) : ਪੰਜਾਬ ਯੂਨੀਵਰਸਿਟੀ 'ਚ ਰੈਗੂਲਰ ਵਾਈਸ ਚਾਂਸਲਰ ਦੀ ਨਿਯੁਕਤੀ ਦਾ ਰਾਹ ਹੁਣ ਅੰਤਿਮ ਪੜਾਅ 'ਚ ਪਹੁੰਚ ਗਿਆ ਹੈ। ਸਰਚ-ਕਮ-ਸਿਲੈਕਸ਼ਨ ਕਮੇਟੀ ਵੱਲੋਂ ਉਮੀਦਵਾਰਾਂ ਦੇ ਇੰਟਰਵਿਊ ਮੁਕੰਮਲ ਕਰ ਲਏ ਗਏ ਹਨ। ਕਿਸੇ ਵੀ ਵੇਲੇ ਨਵੇਂ ਵਾਈਸ ਚਾਂਸਲਰ ਦੇ ਨਾਂ ਦਾ ਐਲਾਨ ਹੋ ਸਕਦਾ ਹੈ। ਮੌਜੂਦਾ ਕਾਰਜਕਾਰੀ ਵਾਈਸ ਚਾਂਸਲਰ ਪ੍ਰੋ. ਰੇਨੂੰ ਵਿੱਗ ਦਾ ਵਧਾਇਆ ਗਿਆ ਕਾਰਜਕਾਲ 29 ਜੁਲਾਈ ਨੂੰ ਖ਼ਤਮ ਹੋ ਰਿਹਾ ਹੈ।

ਸੂਤਰਾਂ ਅਨੁਸਾਰ ਚੋਣ ਕਮੇਟੀ ਨੇ ਆਪਣੀ ਚੋਣ ਪ੍ਰਕਿਰਿਆ ਪੂਰੀ ਕਰ ਲਈ ਹੈ ਅਤੇ ਹੁਣ ਸਿਫ਼ਾਰਸ਼ੀ ਪੈਨਲ ਮਨਜ਼ੂਰੀ ਲਈ ਭੇਜਿਆ ਜਾਵੇਗਾ। ਚਰਚਾ 'ਚ ਪ੍ਰੋ. ਰੇਨੂੰ ਵਿੱਗ, ਸੈਂਟਰਲ ਯੂਨੀਵਰਸਿਟੀ ਆਫ਼ ਹਰਿਆਣਾ ਦੇ ਵਾਈਸ ਚਾਂਸਲਰ ਪ੍ਰੋ. ਟੰਕੇਸ਼ਵਰ ਕੁਮਾਰ ਅਤੇ ਪੰਜਾਬ ਯੂਨੀਵਰਸਿਟੀ ਦੇ ਬਾਇਓਕੈਮਿਸਟਰੀ ਵਿਭਾਗ ਦੇ ਪ੍ਰੋ. ਰਜਤ ਸੰਧੀਰ ਦੇ ਨਾਮ ਸਭ ਤੋਂ ਅੱਗੇ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਪ੍ਰੋ. ਸਤ ਪ੍ਰਕਾਸ਼ ਬੰਸਲ ਅਤੇ ਡਾ. ਰਾਕੇਸ਼ ਸ਼ਰਦਾ ਦੇ ਨਾਂ ਵੀ ਵਿਚਾਰ ਅਧੀਨ ਮੰਨੇ ਜਾ ਰਹੇ ਹਨ।
 


author

Babita

Content Editor

Related News