9,999 ਰੁਪਏ ''ਚ ਮਿਲ ਰਿਹੈ iPhone 4S
Saturday, Jan 09, 2016 - 06:13 PM (IST)
ਜਲੰਧਰ— ਸਾਲ ਪਹਿਲਾਂ 14 ਅਕਤੂਬਰ 2011 ਨੂੰ ਲਾਂਚ ਹੋਇਆ iPhone 4S ਭਾਰਤ ''ਚ 9,999 ਰੁਪਏ ਮਿਲ ਰਿਹਾ ਹੈ। 2014 ਤੱਕ ਇਹ ਫੋਨ ਭਾਰਤ ''ਚ 31,500 ਰੁਪਏ ''ਚ ਵਿਕ ਰਿਹਾ ਸੀ। ਹਾਲਾਂਕਿ 2014 ''ਚ ਹੀ ਕੰਪਨੀ ਨੇ ਇਸ ਦਾ ਪ੍ਰੋਡਕਸ਼ਨ ਬੰਦ ਕਰ ਦਿੱਤਾ।
ਗ੍ਰੀਨਡਸਟ ਮੁਤਾਬਕ, iPhone ਉਸ ਤਰ੍ਹਾਂ ਹੀ ਹੈ ਜਿਵੇਂ ਲੋਕ ਕੰਪਨੀ ਦੇ ਆਊਟਲੇਟਸ ਤੋਂ ਖਰੀਦਦੇ ਹਨ। ਕੰਪਨੀ ਨੇ ਗਾਹਕਾਂ ਨੂੰ ਭਰੋਸਾ ਦਿਵਾਉਣ ਲਈ ਕਿਹਾ ਕਿ ਇਥੇ ਵਿਕਣ ਵਾਲੇ ਫੋਨ ਅਨਯੂਜ਼ਡ ਹੁੰਦੇ ਹਨ। ਹਾਲਾਂਕਿ ਇਨ੍ਹਾਂ ਦੀ ਸੀਲ ਟੁੱਟੀ ਹੁੰਦੀ ਹੈ ਕਿਉਂਕਿ ਉਹ ਫੋਨ ਦੇ ਸਾਫਟਵੇਅਰ ਨੂੰ ਸਹੀ ਕਰਦੇ ਹਨ ਜਿਸ ਵਿਚ ਕੋਈ ਖਰਾਬੀ ਹੁੰਦੀ ਹੈ। ਇਸ ਲਈ ਉਹ ਕੰਪਨੀ ਦੇ ਸੀਲਡ ਪ੍ਰੋਡਕਟ ਵਰਗਾ ਹੈ। ਇਸ ਤੋਂ ਇਲਾਵਾ ਗ੍ਰੀਨਡਸਟ ਲੋਕਾਂ ਨੂੰ 6 ਮਹੀਨੇ ਦੀ ਵਾਰੰਟੀ ਵੀ ਦੇ ਰਹੀ ਹੈ।
ਫਿਲਹਾਲ ਬਾਜ਼ਾਰ ''ਚ ਸਭ ਤੋਂ ਨਵਾਂ iPhone 6S ਅਤੇ 6S Plus ਹੈ ਅਤੇ ਛੇਤੀ ਹੀ iPhone 7 ਵੀ ਲਾਂਚ ਹੋਣ ਵਾਲਾ ਹੈ। ਅਜਿਹੇ ''ਚ 9,999 ਰੁਪਏ ਦਾ iPhone 4S ਵਧੀਆ ਡੀਲ ਨਹੀਂ ਹੋਵੇਗੀ ਪਰ ਜੇਕਰ ਸਸਤਾ ਆਈਫੋਨ ਖਰੀਦਣ ਦਾ ਸ਼ੌਕ ਹੈ ਤਾਂ ਇਸ ਵਾਰ ਸੋਚ ਸਕਦੇ ਹੋ।
