ਇਸ ਦੇਸ਼ 'ਚ ਬੈਨ ਹੋ ਜਾਵੇਗਾ ਨਵਾਂ ਆਈਫੋਨ, ਇਹ ਹੈ ਵਜ੍ਹਾ

Wednesday, Nov 27, 2024 - 07:07 PM (IST)

ਇਸ ਦੇਸ਼ 'ਚ ਬੈਨ ਹੋ ਜਾਵੇਗਾ ਨਵਾਂ ਆਈਫੋਨ, ਇਹ ਹੈ ਵਜ੍ਹਾ

ਗੈਜੇਟ ਡੈਸਕ- ਐਪਲ ਅਗਲੇ ਸਾਲ ਆਪਣੀ ਨਵੀਂ iPhone 17 series ਦੀ ਲਾਂਚਿੰਗ ਦੀ ਤਿਆਰੀ ਕਰ ਰਹੀ ਹੈ। ਆਈਫੋਨ 17 ਸੀਰੀਜ਼ ਦੇ ਫੋਨ ਦੀਆਂ ਲੀਕ ਰਿਪੋਰਟਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਵਾਰ ਸਭ ਤੋਂ ਜ਼ਿਆਦਾ iPhone 17 Air ਨੂੰ ਲੈ ਕੇ ਲੀਕ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਅਤੇ ਉਂਝ ਵੀ ਇਹ ਇਸ ਵਾਰ ਲਾਂਚ ਹੋਣ ਵਾਲਾ ਨਵਾਂ ਮਾਡਲ ਹੈ। 

iPhone 17 Air ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਹ ਆਈਫੋਨ 6 ਤੋਂ ਵੀ ਪਤਲਾ ਹੋਵੇਗਾ। ਅਜਿਹੇ 'ਚ ਇਹ ਐਪਲ ਦਾ ਸਭ ਤੋਂ ਪਤਲਾ ਅਤੇ ਹਲਕਾ ਆਈਫੋਨ ਹੋ ਸਕਦਾ ਹੈ। iPhone 17 Air ਦਾ ਡਿਜ਼ਾਈਨ ਵੀ ਸਾਹਮਣੇ ਆਇਆ ਹੈ ਪਰ ਇਕ ਅਜਿਹੀ ਜਾਣਕਾਰੀ ਵੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਲਾਂਚਿੰਗ ਦੇ ਨਾਲ ਹੀ iPhone 17 Air ਨੂੰ ਚੀਨ 'ਚ ਬੈਨ ਕਰ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ- Apple ਯੂਜ਼ਰਜ਼ ਸਾਵਧਾਨ! ਸਰਕਾਰ ਨੇ ਦਿੱਤੀ ਚਿਤਾਵਨੀ, ਤੁਰੰਤ ਕਰੋ ਇਹ ਕੰਮ

ਚੀਨ 'ਚ ਕਿਉਂ ਬੈਨ ਹੋਵੇਗਾ iPhone 17 Air

ਦਰਅਸਲ, ਖਬਰ ਹੈ ਕਿ iPhone 17 Air ਨੂੰ ਬਿਨਾਂ ਸਿਮ ਕਾਰਡ ਸਲਾਟ ਦੇ ਪੇਸ਼ ਕੀਤਾ ਜਾਵੇਗਾ ਯਾਨੀ ਫੋਨ 'ਚ ਸਿਮ ਕਾਰਡ ਸਲਾਟ ਨਹੀਂ ਹੋਵੇਗਾ, ਜਦੋਂਕਿ ਮੌਜੂਦਾ ਸਮੇਂ 'ਚ ਆਈਫੋਨ 'ਚ ਇਕ ਸਿਮ ਕਾਰਡ ਸਲਾਟ ਹੁੰਦਾ ਹੈ। ਚੀਨੀ ਸਰਕਾਰ ਦੇ ਨਿਯਮ ਮੁਤਾਬਕ, ਦੇਸ਼ 'ਚ ਬਿਨਾਂ ਸਿਮ ਕਾਰਡ ਸਲਾਟ ਦੇ ਫੋਨ ਲਾਂਚ ਨਹੀਂ ਕੀਤੇ ਜਾ ਸਕਦੇ। 

ਚੀਨੀ ਰੈਗੁਲੇਟਰੀ ਮੁਤਾਬਕ, ਸਿਰਫ ਈ-ਸਿਮ ਵਾਲੇ ਫੋਨ ਦੀ ਵਿਕਰੀ ਨਹੀਂ ਹੋਵੇਗੀ, ਜਦੋਂਕਿ ਐਪਲ ਦੀ ਪਲਾਨਿੰਗ iPhone 17 Air ਨੂੰ ਸਿਰਫ eSIM ਦੇ ਨਾਲ ਲਾਂਚ ਕਰਨ ਦੀ ਹੈ, ਹਾਲਾਂਕਿ ਇਹ ਸਾਰੀਆਂ ਗੱਲਾਂ ਫਿਲਹਾਲ ਲੀਕ ਰਿਪੋਰਟਾਂ ਦੀਆਂ ਹਨ ਪਰ ਜੇਕਰ ਸੱਚਮੁੱਚ ਅਜਿਹਾ ਹੁੰਦਾ ਹੈ ਤਾਂ ਚੀਨ 'ਚ iPhone 17 Air ਦੀ ਵਿਕਰੀ ਨਹੀਂ ਹੋਵੇਗੀ। ਇਸ ਦਾ ਅਸਲ ਐਪਲ ਦੇ ਰੈਵੇਨਿਊ 'ਤੇ ਵੀ ਪੈ ਸਕਦਾ ਹੈ।

ਇਹ ਵੀ ਪੜ੍ਹੋ- ਸਸਤੀਆਂ ਹੋ ਗਈਆਂ Maruti ਦੀਆਂ ਧਾਕੜ SUV ਗੱਡੀਆਂ, ਮਿਲ ਰਿਹੈ ਬੰਪਰ ਡਿਸਕਾਊਂਟ


author

Rakesh

Content Editor

Related News