iPhone 15 ਖ਼ਰੀਦ ਕੇ ਪਛਤਾ ਰਹੇ ਨੇ ਲੋਕ! ਸਿਰਦਰਦ ਬਣੀਆਂ ਇਹ ਸਮੱਸਿਆਵਾਂ

Friday, Sep 29, 2023 - 05:50 AM (IST)

ਗੈਜੇਟ ਡੈਸਕ: ਦੁਨੀਆ ਦੀ ਸਭ ਤੋਂ ਵੱਡੀ ਤਕਨੀਕੀ ਕੰਪਨੀ ਐਪਲ ਨੇ ਹਾਲ ਹੀ 'ਚ ਆਈਫੋਨ 15 ਸੀਰੀਜ਼ ਨੂੰ ਪੇਸ਼ ਕੀਤਾ ਹੈ। ਜਦੋਂ ਤੋਂ 22 ਸਤੰਬਰ ਨੂੰ ਸੇਲ ਸ਼ੁਰੂ ਹੋਈ ਹੈ, ਗਾਹਕਾਂ ਵਿਚ iPhone 15 ਲਈ ਜ਼ਬਰਦਸਤ ਕ੍ਰੇਜ਼ ਹੈ। ਸੇਲ ਦੇ ਪਹਿਲੇ ਦਿਨ ਤੋਂ ਹੀ ਮੁੰਬਈ ਅਤੇ ਦਿੱਲੀ ਅਤੇ ਹੋਰ ਥਾਵਾਂ 'ਤੇ ਐਪਲ ਸਟੋਰਾਂ ਤੋਂ ਐਪਲ 15 ਨੂੰ ਖਰੀਦਣ ਲਈ ਲਾਈਨਾਂ ਲੱਗ ਗਈਆਂ ਹਨ। ਹਾਲਾਂਕਿ, ਜਿਨ੍ਹਾਂ ਗਾਹਕਾਂ ਦੇ ਹੱਥਾਂ ਵਿਚ ਆਈਫੋਨ 15 ਹੈ, ਉਹ ਇਸ ਦੀਆਂ ਸਮੱਸਿਆਵਾਂ ਬਾਰੇ ਸ਼ਿਕਾਇਤ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਸ਼ਿਕਾਇਤ ਕਰ ਰਹੇ ਹਨ ਕਿ ਉਨ੍ਹਾਂ ਦੇ ਫੋਨ ਓਵਰਹੀਟ ਹੋ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - World Cup 2023 ਲਈ ਭਾਰਤੀ ਟੀਮ 'ਚ ਵੱਡਾ ਬਦਲਾਅ, 2011 ਵਿਸ਼ਵ ਕੱਪ ਖੇਡ ਚੁੱਕੇ ਖਿਡਾਰੀ ਦੀ ਅਚਾਨਕ ਹੋਈ ਐਂਟਰੀ

ਸੋਸ਼ਲ ਮੀਡੀਆ 'ਤੇ ਇਕ ਯੂਜ਼ਰ ਨੇ ਲਿਖਿਆ ਹੈ ਕਿ ਉਸ ਦਾ ਫੋਨ 48°C ਗਰਮ ਹੋ ਗਿਆ ਹੈ। iPhone 15 Pro ਅਤੇ iPhone 15 Pro Max ਵਰਗੇ ਮਾਡਲਾਂ 'ਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਜ਼ਰਸ ਸ਼ਿਕਾਇਤ ਕਰ ਰਹੇ ਹਨ ਕਿ ਉਨ੍ਹਾਂ ਦਾ ਫੋਨ ਕੁਝ ਸਮੇਂ ਲਈ ਵਰਤਣ ਤੋਂ ਬਾਅਦ ਓਵਰਹੀਟ ਹੋ ਜਾਂਦਾ ਹੈ।

ਇਹ ਸ਼ਿਕਾਇਤ ਸਿਰਫ ਓਵਰਹੀਟਿੰਗ ਨੂੰ ਲੈ ਕੇ ਨਹੀਂ ਹੈ, ਸਗੋਂ ਕੈਮਰੇ ਬਾਰੇ ਵੀ ਹੈ। ਇਕ ਯੂਜ਼ਰ ਨੇ ਟਵੀਟ ਕਰਕੇ ਕਿਹਾ ਕਿ ਕੈਮਰਾ ਠੀਕ ਤਰ੍ਹਾਂ ਨਾਲ ਇੰਸਟਾਲ ਨਹੀਂ ਹੈ। ਉਹ ਬੈਟਰੀ ਡਰੇਨ ਦੀ ਸਮੱਸਿਆ ਬਾਰੇ ਵੀ ਸ਼ਿਕਾਇਤ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਕੈਨੇਡੀਅਨ PM ਜਸਟਿਨ ਟਰੂਡੋ ਨੇ ਨਾਜ਼ੀ ਮਾਮਲੇ 'ਚ ਮੰਗੀ ਮੁਆਫ਼ੀ, ਕਿਹਾ - 'ਸਾਨੂੰ ਬਹੁਤ ਅਫ਼ਸੋਸ ਹੈ'

ਤੁਹਾਨੂੰ ਦੱਸ ਦੇਈਏ ਕਿ iPhone 15 ਸੀਰੀਜ਼ ਨੂੰ ਚਾਰ ਮਾਡਲਾਂ 'ਚ ਪੇਸ਼ ਕੀਤਾ ਗਿਆ ਹੈ। ਇਸ ਵਿੱਚ iPhone 15, iPhone 15 Plus, iPhone 15 Pro ਅਤੇ iPhone 15 Pro Max ਸ਼ਾਮਲ ਹਨ। ਹੀਟ ਹੋਣ ਦੀਆਂ ਜ਼ਿਆਦਾਤਰ ਸ਼ਿਕਾਇਤਾਂ ਪ੍ਰੋ ਵੇਰੀਐਂਟ ਯੂਜ਼ਰਸ ਵੱਲੋਂ ਕੀਤੀਆਂ ਜਾ ਰਹੀਆਂ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News