ਐਪਲ ਦੇ ਦੀਵਾਨਿਆਂ ਲਈ ਬੁਰੀ ਖ਼ਬਰ! ਆਈਫੋਨ 13 ਨਾਲੋਂ ਇੰਨਾ ਜ਼ਿਆਦਾ ਮਹਿੰਗਾ ਹੋ ਸਕਦੈ iPhone 14

Tuesday, Jul 12, 2022 - 05:25 PM (IST)

ਗੈਜੇਟ ਡੈਸਕ– ਇਸ ਸਾਲ ਆਈਫੋਨ 14 ਸੀਰੀਜ਼ ਨੂੰ ਲਾਂਚ ਕੀਤਾ ਜਾਵੇਗਾ ਪਰ ਨਵੀਂ ਰਿਪੋਰਟ ਮੁਤਾਬਕ, ਇਹ ਸੀਰੀਜ਼ ਆਈਫੋਨ 13 ਸੀਰੀਜ਼ ਦੇ ਮੁਕਾਬਲੇ ਜ਼ਿਆਦਾ ਮਹਿੰਗੀ ਹੋ ਸਕਦੀ ਹੈ। ਯਾਨੀ ਨਵਾਂ ਆਈਫੋਨ ਖ਼ਰੀਦਣਾ ਹੋਰ ਵੀ ਮਹਿੰਗਾ ਹੋਣ ਵਾਲਾ ਹੈ। ਇਕ ਵਿਸ਼ਲੇਸ਼ਕ ਮੁਤਾਬਕ, ਆਈਫੋਨ 14 ਸੀਰੀਜ਼ ਦੀ ਕੀਮਤ ਆਈਫੋਨ 13 ਸੀਰੀਜ਼ ਨਾਲੋਂ 100 ਡਾਲਰ ਜ਼ਿਆਦਾ ਹੋ ਸਕਦੀ ਹੈ। ਯਾਨੀ ਇਹ ਕੰਪਨੀ ਦੀ ਹੁਣ ਤਕ ਦੀ ਮਹਿੰਗੀ ਸੀਰੀਜ਼ ਹੋਣ ਵਾਲੀ ਹੈ। ਭਾਰਤ ’ਚ ਇਹ ਕੀਮਤ ਅਮਰੀਕੀ ਬਾਜ਼ਾਰ ਤੋਂ ਹੋਰ ਵੀ ਜ਼ਿਆਦਾ ਹੋਵੇਗੀ ਕਿਉਂਕਿ ਇੱਥੇ ਇੰਪੋਰਟ ਡਿਊਟੀ, ਜੀ.ਐੱਸ.ਟੀ. ਚਾਰਜ ਅਤੇ ਦੂਜੀਆਂ ਚੀਜ਼ਾਂ ਵੀ ਮਾਇਨੇ ਰੱਖਦੀਆਂ ਹਨ। ਇਸ ਨੂੰ ਲੈ ਕੇ Wedbush Securities ਵਿਸ਼ਲੇਸ਼ਕ Dan Ives ਨੇ ਰਿਪੋਰਟ ਕੀਤਾ ਹੈ। 

ਇਹ ਵੀ ਪੜ੍ਹੋ– iPhone ’ਚ ਹੋਵੇਗਾ ਵੱਡਾ ਬਦਲਾਅ, ਬਾਰਿਸ਼ ’ਚ ਵੀ ਕਰ ਸਕੋਗੇ ਟਾਈਪਿੰਗ!

ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਪ੍ਰਾਈਜ਼ ਹਾਈਕ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਪ੍ਰੋਡਕਸ਼ਨ ਅਤੇ ਕੰਪੋਨੈਂਟ ਕਾਸਟ ਸਾਰੇ ਇਲੈਕਟ੍ਰੋਨਿਕਸ ਮੇਕਰਾਂ ਲਈ ਵਧ ਰਹੀ ਹੈ। ਇਸ ਕਾਰਨ ਐਪਲ ਲਈ ਕੀਮਤ ਵਧਾ ਕੇ ਆਈਫੋਨ 14 ਸੀਰੀਜ਼ ਨੂੰ ਜ਼ਿਆਦਾ ਕੀਮਤ ’ਤੇ ਪੇਸ਼ ਕਰ ਸਕਦੀ ਹੈ। 

Wedbush Securities ਦੇ ਵਿਸ਼ਲੇਸ਼ਕ Dan ਨੇ ਦੱਸਿਆ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਆਉਣ ਵਾਲਾ ਆਈਫੋਨ 14 100 ਡਾਲਰ ਜ਼ਿਆਦਾ ਮਹਿੰਗਾ ਹੋ ਸਕਦਾ ਹੈ। ਪੂਰੇ ਸਪਲਾਈ ਚੇਨ ’ਚ ਕੀਮਤ ਵਧ ਰਹੀ ਹੈ ਅਤੇ ਐਪਲ ਵੀ ਇਸ ਤੋਂ ਅਛੂਤਾ ਨਹੀਂ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਆਈਫੋਨ 14 ਦੀ ਕੀਮਤ ਪਿਛਲੇ ਸਾਲ ਦੇ ਫੋਨ ਨਾਲੋਂ ਲਗਭਗ 10 ਹਜ਼ਾਰ ਰੁਪਏ ਜ਼ਿਆਦਾ ਹੋ ਸਕਦੀ ਹੈ। 100 ਡਾਲਰ ਕਰੀਬ 7800 ਰੁਪਏ ਹੈ ਪਰ ਐਪਲ ਆਮਤੌਰ ’ਤੇ 1 ਡਾਲਰ ਨੂੰ 100 ਰੁਪਏ ਦੇ ਤੌਰ ’ਤੇ ਪੇਸ਼ ਕਰਦੀ ਹੈ। 

ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ ਚਾਰ ਖ਼ਤਰਨਾਕ ਐਪਸ, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ

ਦੱਸ ਦੇਈਏ ਕਿ ਭਾਰਤ ’ਚ ਆਈਫੋਨ 13 ਦੀ ਕੀਮਤ 79,900 ਰੁਪਏ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਆਈਫੋਨ 14 ਦੀ ਕੀਮਤ ਕਰੀਬ 90,000 ਰੁਪਏ ਦੇ ਕਰੀਬ ਹੋ ਸਕਦੀ ਹੈ। ਹਾਲਾਂਕਿ, ਕੰਪਨੀ ਇੰਨੀ ਜ਼ਿਆਦਾ ਕੀਮਤ ਵਧਾਉਣ ਤੋਂ ਪਰਹੇਜ ਕਰ ਸਕਦੀ ਹੈ ਕਿਉਂਕਿ ਇਸ ਨਾਲ ਕਾਫੀ ਲੋਕਾਂ ਲਈ ਇਹ ਫੋਨ ਖ਼ਰੀਦਣਾ ਬਜਟ ਤੋਂ ਬਾਹਰ ਹੋ ਜਾਵੇਗਾ। 

ਇਹ ਵੀ ਪੜ੍ਹੋ– ਇੰਝ ਬਣਾਓ ਇੰਸਟਾਗ੍ਰਾਮ ਰੀਲਜ਼: ਤੇਜ਼ੀ ਨਾਲ ਵਧਣਗੇ ਵਿਊਜ਼, ਲਾਈਕ ਤੇ ਫਾਲੋਅਰਜ਼


Rakesh

Content Editor

Related News