ਚੀਨੀ ਹੈਕਰ ਦਾ ਕਾਰਨਾਮਾ, ਸਿਰਫ 1 ਸਕਿੰਟ ’ਚ ਹੈਕ ਕੀਤਾ iPhone 13 Pro

Friday, Oct 22, 2021 - 04:36 PM (IST)

ਚੀਨੀ ਹੈਕਰ ਦਾ ਕਾਰਨਾਮਾ, ਸਿਰਫ 1 ਸਕਿੰਟ ’ਚ ਹੈਕ ਕੀਤਾ iPhone 13 Pro

ਗੈਜੇਟ ਡੈਸਕ– ਐਪਲ ਦੇ ਪ੍ਰੋਡਕਟ ਪ੍ਰਾਈਵੇਸੀ ਅਤੇ ਸਕਿਓਰਿਟੀ ਲਈ ਜਾਣੇ ਜਾਂਦੇ ਹਨ ਪਰ ਕੋਈ ਆਈਫੋਨ ਜਾਂ ਐਪਲ ਦਾ ਹੋਰ ਪ੍ਰੋਡਕਟ ਹੈਕ ਹੁੰਦਾ ਹੈ ਤਾਂ ਵੱਡਾ ਵਿਵਾਦ ਹੁੰਦਾ ਹੈ। ਐਪਲ ਨੇ ਹਾਲ ਹੀ ’ਚ ਆਈਫੋਨ 13 ਸੀਰੀਜ਼ ਨੂੰ ਪੇਸ਼ ਕੀਤਾ ਹੈ। ਆਈਫੋਨ 13 ਸੀਰੀਜ਼ ’ਚ ਆਈਫੋਨ 13 ਪ੍ਰੋ ਵੀ ਇਕ ਮਾਡਲ ਹੈ। ਇਕ ਚੀਨੀ ਹੈਕਰ ਨੇ ਸਿਰਫ 1 ਸਕਿੰਟ ’ਚ ਆਈਫੋਨ 13 ਪ੍ਰੋ ਨੂੰ ਹੈਕ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਆਈਫੋਨ 13 ਪ੍ਰੋ ਦੀ ਵਿਕਰੀ iOS 15 ਨਾਲ ਹੋ ਰਹੀ ਹੈ ਅਤੇ ਇਸੇ iOS ਦੀ ਇਕ ਖਾਮੀ ਦਾ ਫਾਇਦਾ ਚੁੱਕ ਕੇ ਹੈਕਰ ਨੇ ਆਈਫੋਨ 13 ਪ੍ਰੋ ਨੂੰ ਹੈਕ ਕਰ ਲਿਆ ਹੈ। 

ਚੀਨ ’ਚ ਹਰ ਸਾਲ ਚੇਂਗਦੂ ਕੱਪ (Tianfu Cup) ਮੁਕਾਬਲੇਬਾਜ਼ੀ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਵਿਚ ਦੁਨੀਆ ਭਰ ਦੇ ਹੈਕਰ ਆਪਣਾ ਹੁਨਰ ਵਿਖਾਉਂਦੇ ਹਨ। ਇਸੇ ਮੁਕਾਬਲੇਬਾਜ਼ੀ ਦੌਰਾਨ ਹੀ ਵਾਈਟ ਹੈਟ ਹੈਕਰਜ਼ (ਪੰਗੂ ਲੈਬ) ਦੇ ਇਕ ਹੈਕਰ ਨੇ ਆਈਫੋਨ 13 ਪ੍ਰੋ ਨੂੰ ਸਕਿੰਟ ’ਚ ਹੈਕ ਕੀਤਾ ਹੈ। ਹੈਕਰ ਨੇ ਆਈਫੋਨ 13 ਪ੍ਰੋ ’ਤੇ ਐੱਸ.ਐੱਮ.ਐੱਸ. ਰਾਹੀਂ ਇਕ ਲਿੰਕ ਭੇਜਿਆ ਸੀ ਜਿਸ ’ਤੇ ਕਲਿੱਕ ਕਰਦੇ ਹੀ ਆਈਫੋਨ ਹੈਕ ਹੋ ਗਿਆ ਸੀ ਅਤੇ ਹੈਕਰ ਫੋਨ ਦਾ ਪੂਰਾ ਡਾਟਾ ਵੀ ਡਿਲੀਟ ਕਰ ਸਕਦਾ ਸੀ। 

ਇਹ ਵੀ ਪੜ੍ਹੋ– Acer ਇੰਡੀਆ ਦਾ ਸਰਵਰ ਹੋਇਆ ਹੈਕ, ਹੈਕਰਾਂ ਹੱਥ ਲੱਗਾ ਯੂਜ਼ਰਸ ਦਾ ਨਿੱਜੀ ਡਾਟਾ

ਹੈਕਿੰਗ ਤੋਂ ਬਾਅਦ ਹੈਕਰ ਦੇ ਕਬਜ਼ੇ ’ਚ ਫੋਟੋ ਗੈਲਰੀ ਸਮੇਤ ਸਾਰੇ ਐਪਸ ਦਾ ਐਕਸੈੱਸ ਮਿਲ ਗਿਆ ਸੀ। ਐਪਲ ਆਈਫੋਨ ਨੂੰ ਲੈ ਕੇ ਹਮੇਸ਼ਾ ਸਕਿਓਰਿਟੀ ਦੇ ਵੱਡੇ ਦਾਅਵੇ ਕਰਦੀ ਹੈ ਪਰ ਇਕ ਹੈਕਰ ਨੇ ਸਿਰਫ 1 ਸਕਿੰਟ ’ਚ ਇਸ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਹੈਕਿੰਗ ’ਚ ਇਕ ਹੈਰਾਨ ਕਰਨ ਵਾਲੀ ਗੱਲ ਇਹ ਵੇਖਣ ਨੂੰ ਮਿਲੀ ਕਿ ਹੈਕਿੰਗ ਦੀ ਪੂਰੀ ਪ੍ਰਕਿਰਿਆ ਬੈਕਗ੍ਰਾਊਂਡ ’ਚ ਹੋਈ। ਫੋਨ ਦੇ ਮਾਲਿਕ ਨੂੰ ਇਸ ਦਾ ਪਤਾ ਤਕ ਨਹੀਂ ਲੱਗੀ। 

ਰਿਪੋਰਟ ਮੁਤਾਬਕ, ਆਈਫੋਨ ਦੇ ਸਫਾਰੀ ਬ੍ਰਾਊਜ਼ਰ ਅਤੇ iOS Kernel ’ਚ ਖਾਮੀ ਸੀ, ਜਿਸ ਦਾ ਫਾਇਦਾ ਚੁੱਕ ਕੇ ਆਈਫੋਨ ਨੂੰ ਹੈਕ ਕੀਤਾ ਗਿਆ, ਹਾਲਾਂਕਿ ਇਸ ਖਾਮੀ ਨੂੰ ਦੂਰ ਕਰਨ ਲਈ ਕੁਝ ਦਿਨ ਪਹਿਲਾਂ ਹੀ ਐਪਲ ਨੇ ਆਈ.ਓ.ਐੱਸ. 15 ਦੀ ਨਵੀਂ ਅਪਡੇਟ ਜਾਰੀ ਕੀਤੀ ਸੀ ਜਿਸ ਨੂੰ ਹੈਕ ਹੋਏ ਫੋਨ ’ਚ ਇੰਸਟਾਲ ਨਹੀਂ ਕੀਤਾ ਗਿਆ ਸੀ। ਅਜਿਹੇ ’ਚ ਕਾਇਦੇ ਨਾਲ ਵੇਖਿਆ ਜਾਵੇ ਤਾਂ ਇਸ ਹੈਕਿੰਗ ਲਈ ਫੋਨ ਦਾ ਮਾਲਿਕ ਹੀ ਜ਼ਿੰਮੇਵਾਰ ਹੈ ਕਿਉਂਕਿ ਐਪਲ ਨੇ ਤਾਂ ਪਹਿਲਾਂ ਹੀ ਸੰਭਾਵਿਤ ਹੈਕਿੰਗ ਨੂੰ ਲੈ ਕੇ ਅਪਡੇਟ ਜਾਰੀ ਕਰ ਦਿੱਤੀ ਸੀ। 

ਇਹ ਵੀ ਪੜ੍ਹੋ– ਆਨਲਾਈਨ ਸਮਾਰਟਫੋਨ ਖ਼ਰੀਦਣ ਜਾ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ


author

Rakesh

Content Editor

Related News