Apple ਦਾ ਵੱਡਾ ਈਵੈਂਟ ਅੱਜ, iPhone 13 ਸੀਰੀਜ਼ ਸਮੇਤ ਲਾਂਚ ਹੋ ਸਕਦੇ ਹਨ ਇਹ ਪ੍ਰੋਡਕਟਸ

Tuesday, Sep 14, 2021 - 06:16 PM (IST)

ਗੈਜੇਟ ਡੈਸਕ– ਟੈੱਕ ਦਿੱਗਜ ਐਪਲ ਹਰ ਸਾਲ ਆਪਣਾ ਮੈਗਾ ਲਾਂਚ ਈਵੈਂਟ ਹੋਸਟ ਕਰਦੀ ਹੈ, ਜੋ ਇਸ ਸਾਲ ਕੰਪਨੀ 14 ਸਤੰਬਰ ਯਾਨੀ ਅੱਜ ਆਯੋਜਿਤ ਕਰਨ ਜਾ ਰਹੀ ਹੈ। ਇਹ ਇਕ ਵਰਚੁਅਲ ‘ਕੈਲੀਫੋਰਨੀਆ ਸਟਰੀਮਿੰਗ’ ਈਵੈਂਟ ਹੋਵੇਗਾ ਜਿਸ ਵਿਚ ਕੰਪਨੀ ਆਪਣੀ ਅਪਕਮਿੰਗ ਆਈਫੋਨ-ਸੀਰੀਜ਼ ਦੇ ਨਾਲ ਹੋਰ ਕਈ ਸ਼ਾਨਦਾਰ ਪ੍ਰੋਡਕਟਸ ਦੀ ਪੇਸ਼ਕਸ਼ ਕਰੇਗੀ। ਮੰਨਿਆ ਜਾ ਰਿਹਾਹੈ ਕਿ ਕੰਪਨੀ ਈਵੈਂਟ ’ਚ ਆਪਣੀ ਨਵੀਂ ਆਈਫੋਨ 13-ਸੀਰੀਜ਼ ਦੇ ਨਾਲ ਐਪਲ ਵਾਟ ਸੀਰੀਜ਼-7, 3rd ਜਨਰੇਸ਼ਨ ਏਅਰਪੌਡਸ ਲਾਂਚ ਕਰ ਸਕਦੀ ਹੈ। ਆਈਫੋਨ-13 ਰੇਂਜ ’ਚ ਚਾਰ ਮਾਡਲ ਸ਼ਾਮਲ ਹੋਣ ਦੀ ਸੰਭਾਵਨਾ ਹੈ ਜਿਨ੍ਹਾਂ ’ਚ  iPhone 13 Mini, iPhone 13, iPhone 13 Pro ਅਤੇ iPhone 13 Pro Max ਸ਼ਾਮਲ ਹਨ।

ਇਹ ਵੀ ਪੜ੍ਹੋ– ਐਪਲ ਦੀ ਚਿਤਾਵਨੀ! ਮੋਟਰਸਾਈਕਲ ਦੀ ਵਾਈਬ੍ਰੇਸ਼ਨ ਨਾਲ ਖ਼ਰਾਬ ਹੋ ਸਕਦੈ iPhone ਦਾ ਕੈਮਰਾ

ਇੰਝ ਵੇਖੋ ਈਵੈਂਟ ਦਾ ਲਾਈਵ ਸਟਰੀਮ
ਐਪਲ ਦਾ ਕੈਲੀਫੋਰਨੀਆ ਸਟਰੀਮਿੰਗ ਈਵੈਂਟ ਭਾਰਤੀ ਸਮੇਂ ਅਨੁਸਾਰ 14 ਸਤੰਬਰ ਨੂੰ ਰਾਤ 10:30 ਵਜੇ ਸ਼ੁਰੂ ਹੋਵੇਗਾ। ਈਵੈਂਟ ਨੂੰ ਐਪਲ ਦੀ ਅਧਿਕਾਰਤ ਵੈੱਬਸਾਈਟ ਅਤੇ ਐਪਲ ਦੇ ਅਧਿਕਾਰਤ ਯੂਟਿਊਬ ਚੈਨਲ ’ਤੇ ਵੀ ਲਾਈਵ ਵੇਖਿਆ ਜਾ ਸਕੇਗਾ। ਐਪਲ ਟੀ.ਵੀ. ਯੂਜ਼ਰਸ ਐਪ ਰਾਹੀਂ ਕੀਨੋਟ ਵੇਖ ਸਕਦੇ ਹਨ। ਇਕ ਵਾਰ ਈਵੈਂਟ ਖਤਮ ਹੋਣ ਤੋਂ ਬਾਅਦ ਇਸ ਨੂੰ ਕਿਸੇ ਵੀ ਸਮੇਂ ਐਪਲ ਪੋਡਕਾਸਟ ਐਪ ’ਚ ਵੇਖਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ– ਬੁਰੀ ਖ਼ਬਰ! 1 ਨਵੰਬਰ ਤੋਂ ਇਨ੍ਹਾਂ 43 ਸਮਾਰਟਫੋਨਜ਼ ’ਤੇ ਨਹੀਂ ਚੱਲੇਗਾ ਵਟਸਐਪ, ਦੇਖੋ ਪੂਰੀ ਲਿਸਟ

iPhone 13 ਸੀਰੀਜ਼ ਦੇ ਸੰਭਾਵਿਤ ਫੀਚਰਜ਼
ਆਈਫੋਨ 13 ਸੀਰੀਜ਼ ਤਹਿਤ iPhone 13 Mini, iPhone 13, iPhone 13 Pro ਅਤੇ iPhone 13 Pro Max ਨੂੰ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ। ਲੀਕ ਤੋਂ ਇਹ ਪਤਾ ਲੱਗਾ ਹੈ ਕਿ ਆਈਫੋਨ 13 ਰੇਂਜ ’ਚ ਪਹਿਲਾਂ ਦੇ ਮਾਡਲਾਂ ਦੇ ਮੁਕਾਬਲੇ ਛੋਟੀ ਨੌਚ ਵੇਖਣ ਨੂੰ ਮਿਲੇਗੀ। ਨਾਲ ਹੀ ਇਨ੍ਹਾਂ ’ਚ ਜ਼ਿਆਦਾ ਲਾਈਟ ਐਬਜ਼ਾਰਬਰ ਕਰਨ ਲਈ ਲਾਰਜ ਸੈਂਸਰ ਹੋਗੇ। ਨਾਲ ਹੀ ਰਿਪੋਰਟਾਂ ਮੁਤਾਬਕ, ਆਈਫੋਨ 13 ਪ੍ਰੋ ਅਤੇ ਆਈਫੋਨ 13 ਪ੍ਰੋ ਮੈਕਸ ’ਚ ਬਿਹਤਰ ਅਲਟਰਾ-ਵਾਈਡ ਐਂਗਲ ਕੈਮਰੇ ਵੇਖਣ ਨੂੰ ਮਿਲਣਗੇ। 

ਜਾਣਕਾਰੀ ਮੁਤਾਬਕ, ਆਈਫੋਨ 13 ਅਤੇ ਆਈਫੋਨ 13 ਮਿੰਨੀ ਨੂੰ 64 ਜੀ.ਬੀ. ਅਤੇ 128 ਜੀ.ਬੀ. ਸਟੋਰੇਜ ਮਾਡਲ ’ਚ ਪੇਸ਼ ਕੀਤਾ ਜਾਵੇਗਾ। ਉਥੇ ਹੀ ਆਈਫੋਨ 13 ਪ੍ਰੋ ਅਤੇ ਆਈਫੋਨ 13 ਪ੍ਰੋ ਮੈਕਸ ਨੂੰ 128 ਜੀ.ਬੀ., 256 ਜੀ.ਬੀ. ਅਤੇ 512 ਜੀ.ਬੀ. ਸਟੋਰੇਜ ਮਾਡਲ ’ਚ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਲੀਕਸ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਸ ਸਾਲ ਆਈਫੋਨ 13 ਪ੍ਰੋ ਅਤੇ ਆਈਫੋਨ 13 ਪ੍ਰੋ ਮੈਕਸ ਲਈ 1 ਟੀ.ਬੀ. ਸਟੋਰੇਜ ਮਾਡਲ ਨੂੰ ਵੀ ਉਤਾਰਿਆ ਜਾ ਸਕਦਾ ਹੈ।

ਆਈਫੋਨ 13 ਪ੍ਰੋ ਨੂੰ 120Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਨਾਲ ਉਤਾਰਿਆ ਜਾ ਸਕਦਾ ਹੈ। ਨਾਲ ਹੀ ਰਿਪੋਰਟਾਂ ਮੁਤਾਬਕ, ਆਈਫੋਨ 13 ਲਾਈਨਅਪ ਸੈਟੇਲਾਈਟ ਫੀਚਰ ਦੇ ਨਾਲ ਆ ਸਕਦਾ ਹੈ। ਇਸ ਨਾਲ ਯੂਜ਼ਰਸ ਪਲੇਨ ਕ੍ਰੈਸ਼ ਹੋਣ ਜਾਂ ਜਹਾਜ਼ ਡੁੱਬਣ ਵਰਗੇ ਹਲਾਤਾਂ ’ਚ ਐਮਰਜੈਂਸੀ ਮੈਸੇਜ ਕਰ ਸਕੋਗੇ। ਹਾਲਾਂਕਿ, ਇਹ ਸਿਰਫ ਚੁਣੇ ਹੋਏ ਬਾਜ਼ਾਰਾਂ ਲਈ ਲਿਆਇਆ ਜਾਵੇਗਾ। 

ਇਹ ਵੀ ਪੜ੍ਹੋ– OnePlus Nord 2 5G ’ਚ ਫਿਰ ਹੋਇਆ ਧਮਾਕਾ, ਵਕੀਲ ਦੇ ਕੋਟ ’ਚ ਫਟਿਆ ਫੋਨ

ਦੂਜੇ ਪਾਸੇ ਐਪਲ ਵਾਚ ਸੀਰੀਜ਼ 7 ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਨੂੰ ਵੀ ਈਵੈਂਟ ਦੌਰਾਨ ਲਾਂਚ ਕੀਤ ਜਾ ਸਕਦਾ ਹੈ। ਨਵੇਂ ਐਪਲ ਵਾਚ ਮਾਡਲ ’ਚ ਫਲੈਟ ਡਿਸਪਲੇਅ ਦਿੱਤੀ ਜਾ ਸਕਦੀ ਹੈ। ਨਾਲ ਹੀ ਨਵੀਂ ਵਾਚ ’ਚ ਬੈਟਰੀ ’ਚ ਵੀ ਸੁਧਾਰ ਵੇਖਣ ਨੂੰ ਮਿਲ ਸਕਦਾ ਹੈ। 

ਉਥੇ ਹੀ ਏਅਰਪੌਡਸ 3 ਦੀ ਗੱਲ ਕਰੀਏ ਤਾਂ ਇਸ ਵਿਚ ਏਅਰਪੌਡਸ ਪ੍ਰੋ ਵਰਗਾ ਡਿਜ਼ਾਇਨ ਵੇਖਣ ਨੂੰ ਮਿਲ ਸਕਦਾ ਹੈ। ਨਾਲ ਹੀ ਇਸ ਵਿਚ ਵਾਇਰਲੈੱਸ ਚਾਰਜਿੰਗ ਕੇਸ ਵੇਖਣ ਨੂੰ ਮਿਲ ਸਕਦਾ ਹੈ। ਇਸ ਚਾਰਜਿੰਗ ਕੇਸ ’ਚ ਪਹਿਲਾਂ ਦੇ ਮੁਕਾਬਲੇ 20 ਫੀਸਦੀ ਜ਼ਿਆਦਾ ਵੱਡੀ ਬੈਟਰੀ ਦਿੱਤੀ ਜਾ ਸਕਦੀ ਹੈ। 

ਇਹ ਵੀ ਪੜ੍ਹੋ– ਵੀਡੀਓ ਕਾਲਿੰਗ ਦੀ ਸੁਵਿਧਾ ਨਾਲ TCL ਨੇ ਲਾਂਚ ਕੀਤਾ ਨਵਾਂ ਸਮਾਰਟ ਟੀ.ਵੀ.


Rakesh

Content Editor

Related News