ਲਾਂਚ ਤੋਂ ਪਹਿਲਾਂ ਸਾਹਮਣੇ ਆਏ iPhone 11 ਸੀਰੀਜ਼ ਦੇ ਫੀਚਰਜ਼ ਤੇ ਕੀਮਤ

09/02/2019 11:41:10 AM

ਗੈਜੇਟ ਡੈਸਕ– ਐਪਲ ਆਈਫੋਨ 11, ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਨੂੰ ਕੰਪਨੀ 10 ਸਤੰਬਰ ਨੂੰ ਇਕ ਈਵੈਂਟ ਦੌਰਾਨ ਲਾਂਚ ਕਰੇਗੀ। ਲਾਂਚ ਤੋਂ ਪਹਿਲਾਂ MyDrivers ਨੇ ਆਈਫੋਨ 11 ਸੀਰੀਜ਼ ਦੇ ਫੀਚਰਜ਼, ਰੈਂਡਰ ਅਤੇ ਕੀਮਤ ਲੀਕ ਕੀਤੇ ਹਨ। ਇਨ੍ਹਾਂ ਤਿੰਨਾਂ ਆਈਫੋਨ ’ਚ ਸਕਵਾਇਰ ਸੈੱਟਅਪ ’ਚ ਰੀਅਰ ਕੈਮਰੇ ਦਿੱਤੇ ਜਾਣਗੇ। ਇਹ ਐਪਲ ਦੇ ਡਿਜ਼ਾਈਨ ’ਚ ਵੱਡਾ ਬਦਲਾਅ ਹੈ। ਫੋਨ ਦਾ ਫਰੰਟ ਹਿੱਸਾ ਕਾਫੀ ਹੱਦ ਤਕ ਪਹਿਲਾਂ ਵਰਗਾ ਹੈ। ਫੋਨ ’ਚ ਪਹਿਲਾਂ ਦੀ ਤਰ੍ਹਾਂ ਰੈਕਟੈਂਗੁਲਰ ਨੌਚ ਦਿੱਤਾ ਜਾਵੇਗਾ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਫੋਨ ’ਚ 18W ਪਾਵਰ ਅਡਾਪਟਰ ਦਿੱਤਾ ਜਾਵੇਗਾ। ਹਾਲਾਂਕਿ, ਇਸ ਬਾਰੇ ਕੰਪਨੀ ਵਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ। 

PunjabKesari

ਆਈਫੋਨ 11 ਦੀ ਕੀਮਤ ਤੇ ਫੀਚਰਜ਼
ਇਹ ਆਈਫੋਨ ਐਕਸ ਆਰ ਦਾ ਸਕਸੈਸਰ ਹੋਵੇਗਾ। ਫੋਨ ਦੋ ਰੰਗਾਂ- ਪਰਪਲ ਅਤੇ ਗ੍ਰੀਨ ’ਚ ਆਏਗਾ। ਫੋਨ ’ਚ 6.1 ਇੰਚ LCD ਡਿਸਪਲੇਅ ਦਿੱਤੀ ਗਈ ਹੈ। ਇਹ ਇਸ ਲਾਈਨਅਪ ਦਾ ਸਭ ਤੋਂ ਸਸਤਾ ਆਈਫੋਨ ਹੋਵੇਗਾ ਜਿਸ ਦੀ ਕੀਮਤ $749 (ਕਰੀਬ 53,000 ਰੁਪਏ ਹੋਵੇਗੀ। ਫੋਨ ’ਚ A13 ਚਿਪ ਹੋਵੇਗੀ। ਫੋਨ ’ਚ 4 ਜੀ.ਬੀ. ਰੈਮ ਅਤੇ 64ਜੀ.ਬੀ./256ਜੀ.ਬੀ./512ਜੀ.ਬੀ. ਇੰਟਰਨਲ ਸਟੋਰੇਜ ਆਪਸ਼ਨ ਹੋਣਗੇ। ਫੋਨ 3,110mAh ਦੀ ਬੈਟਰੀ ਨਾਲ ਲੈਸ ਹੋਵੇਗਾ। ਫੋਨ ’ਚ 12 ਮੈਗਾਪਿਕਸਲ ਦਾ ਫਰੰਟ ਕੈਮਰਾ ਅਤੇ ਰੀਅਰ ’ਚ 12 ਮੈਗਾਪਿਕਸਲ ਦੇ ਦੋ ਕੈਮਰੇ ਹੋਣਗੇ। 

ਆਈਫੋਨ 11 ਪ੍ਰੋ ਦੀ ਕੀਮਤ ਤੇ ਫੀਚਰਜ਼
ਇਸ ਫੋਨ ’ਚ ਆਈਫੋਨ XS ਦੀ ਤਰ੍ਹਾਂ 5.8 ਇੰਚ OLED ਡਿਸਪਲੇਅ ਦਿੱਤੀ ਜਾਵੇਗੀ। ਇਸ ਫੋਨ ਦੀ ਕੀਮਤ $999 (ਕਰੀਬ 71,000 ਰੁਪਏ) ਹੋ ਸਕਦੀ ਹੈ। ਫੋਨ ’ਚ ਫੇਸ ਆਈ.ਡੀ. ਅਤੇ A13 ਪ੍ਰੋਸੈਸਰ ਹੋਣਗੇ। ਫੋਨ ’ਚ 3ਡੀ ਟੱਚ ਸਪੋਰਟ ਨਹੀਂ ਹੋਵੇਗੀ। ਫੋਨ ’ਚ 6 ਜੀ.ਬੀ. ਰੈਮ ਅਤੇ 128 ਜੀ.ਬੀ./256 ਜੀ.ਬੀ./512 ਜੀ.ਬੀ. ਸਟੋਰੇਜ ਆਪਸ਼ਨ ਮਿਲਣਗੇ। ਫੋਨ ’ਚ 3,190mAh ਦੀ ਬੈਟਰੀ ਹੋਵੇਗੀ। ਫੋਨ ’ਚ ਰਿਵਰਸ ਚਾਰਜਿੰਗ ਸਪੋਰਟ ਵੀ ਦਿੱਤਾ ਜਾਵੇਗਾ। ਫੋਨ ’ਚ 12 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਅਤੇ ਫਰੰਟ ’ਚ ਵੀ 12 ਮੈਗਾਪਿਕਸਲ ਦਾ ਕੈਮਰਾ ਹੋਵੇਗਾ। 

ਆਈਫੋਨ 11 ਪ੍ਰੋ ਮੈਕਸ ਦੀ ਕੀਮਤ ਤੇ ਫੀਚਰਜ਼
ਐਪਲ ਆਈਫੋਨ 11 ਪ੍ਰੋ ਮੈਕਸ ਦੇ ਜ਼ਿਆਦਾਤਰ ਫੀਚਰਜ਼ ਆਈਫੋਨ 11 ਪ੍ਰੋ ਵਰਗੇ ਹੀ ਹੋਣਗੇ। ਹਾਲਾਂਕਿ ਇਸ ਫੋਨ ’ਚ 6.5 ਇੰਚ ਦੀ ਜ਼ਿਆਦਾ ਵੱਡੀ ਡਿਸਪਲੇਅ ਦਿੱਤੀ ਜਾਵੇਗੀ। ਫੋਨ ਦੀ ਸ਼ੁਰੂਆਤੀ ਕੀਮਤ $1099 (ਕਰੀਬ 78,000 ਰੁਪਏ) ਹੋ ਸਕਦੀ ਹੈ। ਫੋਨ ’ਚ 3,500mAh ਦੀ ਬੈਟਰੀ ਦਿੱਤੀ ਜਾਵੇਗੀ। 


Related News