ਐਪਲ ਦਾ ਵੱਡਾ ਧਮਾਕਾ, iPhone 11 ਬਣਿਆ ਦੁਨੀਆ ਦਾ ਸਭ ਤੋਂ ਪ੍ਰਸਿੱਧ ਪ੍ਰੀਮੀਅਮ ਫੋਨ

06/18/2020 2:12:49 PM

ਗੈਜੇਟ ਡੈਸਕ– ਕਾਊਂਟਰਪੁਆਇੰਟ ਰਿਸਰਚ ਨੇ ਆਪਣੀ ਨਵੀਂ ਰਿਪੋਰਟ ’ਚ ਦੱਸਿਆ ਹੈ ਕਿ ਫਲੈਗਸ਼ਿਪ ਸਮਾਰਟਫੋਨ ਦੀ ਵਿਕਰੀ ’ਚ 13 ਫ਼ੀਸਦੀ ਦੀ ਗਿਰਾਵਟ ਵੇਖੀ ਗਈ ਹੈ। ਇਹ ਗਿਰਾਵਟ 2020 ਦੀ ਪਹਿਲੀ ਤਿਮਾਹੀ ’ਚ ਦਰਜ ਕੀਤੀ ਗਈ ਹੈ। ਇਸ ਸਾਲ ਪ੍ਰੀਮੀਅਮ ਸਮਾਰਟਫੋਨਸ ਦੀ ਵਿਕਰੀ ’ਚ ਭਾਰੀ ਗਿਰਾਵਟ ਵੇਖੀ ਗਈ ਹੈ। ਰਿਪੋਰਟ ਮੁਤਾਬਕ, ਇਸ ਸੈਗਮੈਂਟ ’ਚ ਐਪਲ ਦਾ ਸਭ ਤੋਂ ਜ਼ਿਆਦਾ ਦਬਦਬਾ ਰਿਹਾ। ਟਾਪ-5 ਪ੍ਰੀਮੀਅਮ ਸਮਾਰਟਫੋਨਸ ਦੀ ਲਿਸਟ ’ਚ ਐਪਲ ਦੇ 4 ਮਾਡਲ ਸ਼ਾਮਲ ਰਹੇ। ਸਿਰਫ਼ ਇਕ ਮਾਡਲ ਹੁਵਾਵੇਈ ਦਾ ਰਿਹਾ। ਹੋਰ ਕੋਈ ਵੀ ਬ੍ਰਾਂਡ ਇਸ ਸੈਗਮੈਂਟ ਦੇ ਟਾਪ-5 ’ਚ ਥਾਂ ਨਹੀਂ ਬਣਾ ਸਕਿਆ। 

ਇਹ ਹਨ ਟਾਪ-5 ਪ੍ਰੀਮੀਅਮ ਸਮਾਰਟਫੋਨਸ
ਟਾਪ-5 ਪ੍ਰੀਮੀਅਮ ਸਮਾਰਟਫੋਨਸ ’ਚ 30 ਸ਼ੇਅਰ ਨਾਲ ਆਈਫੋਨ 11 ਪਹਿਲੇ ਸਥਾਨ ’ਤੇ ਰਿਹਾ। ਦੂਜੇ ਸਥਾਨ ’ਤੇ ਆਈਫੋਨ 11 ਪ੍ਰੋ ਮੈਕਸ ਰਿਹਾ। ਤੀਜੇ ਸਥਾਨ ’ਤੇ ਆਈਫੋਨ 11 ਪ੍ਰੋ ਰਿਹਾ। ਚੌਥੇ ਸਥਾਨ ’ਤੇ ਆਈਫੋਨ ਐਕਸ ਆਰ ਨੇ ਥਾਂ ਬਣਾਈ। ਹੁਵਾਵੇਈ ਮੈਟ 30 ਪ੍ਰੋ ਪੰਜਵੇਂ ਸਥਾਨ ’ਤੇ ਰਿਹਾ। 

ਐਪਲ ਆਈਫੋਨ 11 ਸਭ ਤੋਂ ਪ੍ਰਸਿੱਧ 
ਇਸ ਰਿਪੋਰਟ ਮੁਤਾਬਕ, 2020 ਦੀ ਪਹਿਲੀ ਤਿਮਾਹੀ ’ਚ ਆਈਫੋਨ 11 ਦੁਨੀਆ ਦਾ ਸਭ ਤੋਂ ਪ੍ਰਸਿੱਧ ਫੋਨ ਰਿਹਾ। ਆਈਫੋਨ 11 ਕਾਲੇ, ਚਿੱਟੇ, ਲੈਵੇਂਡਰ, ਲਾਲ, ਹਰੇ ਅਤੇ ਪੀਲੇ ਰੰਗਾਂ ’ਚ ਮਿਲਦਾ ਹੈ। ਆਈਫੋਨ 11 ’ਚ 6.1 ਇੰਚ ਦੀ LCD IPS ਐੱਚ.ਡੀ. ਡਿਸਪਲੇਅ ਹੈ। ਇਹ ਫੋਨ ਏ13 ਬਾਇਓਨਿਕ ਪ੍ਰੋਸੈਸਰ ਨਾਲ ਲੈਸ ਹੈ। ਆਈਫੋਨ 11 ਤੇਜ਼ ਫੇਸ ਆਈ.ਡੀ. ਨੂੰ ਸੁਪੋਰਟ ਕਰਦਾ ਹੈ। ਐਪਲ ਦਾ ਦਾਅਵਾ ਹੈ ਕਿ ਆਈਫੋਨ ਐਕਸ ਆਰ ਦੇ ਮੁਕਾਬਲੇ ਆਈਫੋਨ 11 ਦੀ ਬੈਟਰੀ 1 ਘੰਟਾ ਜ਼ਿਆਦਾ ਚੱਲੇਗੀ। ਇਹ ਫੋਨ 30 ਮਿੰਟਾਂ ਤਕ ਲਈ 2 ਮੀਟਰ ਦੀ ਡੈੱਪਥ ’ਤੇ ਵਾਟਰ ਰੈਜਿਸਟੈਂਟ ਹੈ। ਆਈਫੋਨ 11 ਦੇ ਫਰੰਟ ’ਚ 12 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਇਸ ਦੇ ਬੈਕ ’ਚ ਡਿਊਲ ਕੈਮਰੈ ਸੈੱਟਅਪ ਹੈ। ਫੋਨ ਦੇ ਬੈਕ ’ਚ 12+12 ਮੈਗਾਪਿਕਸਲ ਦੇ 2 ਕੈਮਰੇ ਲੱਗੇ ਹਨ। 


Rakesh

Content Editor

Related News