ਇੰਨੇ ਫੀਸਦੀ ਐਪਲ ਡਿਵਾਈਸਿਸ ''ਤੇ ਕੰਮ ਕਰ ਰਿਹੈ iOS 10
Monday, Oct 17, 2016 - 01:32 PM (IST)
ਜਲੰਧਰ- ਐਪਲ ਦਾ ਨਵਾਂ ਆਪਰੇਟਿੰਗ ਸਿਸਟਮ ਆਈ.ਓ.ਐੱਸ. 10 ਬੇਹੱਦ ਲੋਕਪ੍ਰਿਅ ਹੋ ਗਿਆ ਹੈ ਅਤੇ ਇਸ ਗੱਲ ਦਾ ਅੰਦਾਜ਼ਾ ਹਾਲ ਹੀ ''ਚ ਆਈ ਇਕ ਰਿਪੋਰਟ ਤੋਂ ਲਗਾਇਆ ਜਾ ਸਕਦਾ ਹੈ। ਰਿਪੋਰਟ ਮੁਤਾਬਕ ਆਈ.ਓ.ਐੱਸ. 10 ਨੇ ਹਾਲ ਹੀ ''ਚ 54 ਫੀਸਦੀ ਮਾਰਕੀਟ ਸ਼ੇਅਰ ਨੂੰ ਛੂਹ ਲਿਆ ਹੈ। ਜ਼ਿਕਰਯੋਗ ਹੈ ਕਿ ਐਂਡ੍ਰਾਇਡ ਦਾ ਇਕ ਸਾਲ ਪੁਰਾਣਾ 6.0 ਮਾਰਸ਼ਮੈਲੋ ਅਜੇ ਤਕ 18.6 ਫੀਸਦੀ ਮਾਰਕੀਟ ਸ਼ੇਅਰ ''ਤੇ ਟਿਕਿਆ ਹੋਇਆ ਹੈ।
ਜਿਥੋਂ ਤਕ ਹੋਰ ਆਈ.ਓ.ਐੱਸ. ਵਰਜ਼ਨ ਦੀ ਗੱਲ ਹੈ ਤਾਂ ਆਈ.ਓ.ਐੱਸ. 9 ਅਜੇ ਵੀ 38 ਫੀਸਦੀ ਐਪਲ ਡਿਵਾਈਸਿਸ ''ਚ ਕੰਮ ਕਰ ਰਿਹਾ ਹੈ ਅਤੇ ਇਸ ਨਾਲ ਪੁਰਾਣੇ ਵਰਜ਼ਨ ਸਿਰਫ 8 ਫੀਸਦੀ ਐਪਲ ਡਿਵਾਈਸਿਸ ''ਤੇ ਰਨ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਐਪਲ ਦੇ ਆਈ.ਓ.ਐੱਸ. 10 ਨੂੰ ਚੰਗੇ ਰਿਵਿਊ ਵੀ ਮਿਲੇ ਹਨ। ਪੀ.ਸੀ.ਮੈਗ ਨੇ ਇਸ ਨੂੰ 5 ''ਚੋਂ 4.5 ਸਟਾਰ ਦਿੱਤੇ ਗਏ ਹਨ ਅਤੇ ਨਵੇਂ ਆਈਫੋਨ ਆਪਰੇਟਿੰਗ ਸਿਸਟਮ ਨੂੰ ਐਡੀਸਨ ਚੋਣ ਵੀ ਕਿਹਾ ਹੈ।
