iOS ਦੇ ਨਵੇਂ ਅਪਡੇਟ ਨਾਲ ਫਿਕਸ ਹੋ ਜਾਏਗੀ ਇਹ ਵੱਡੀ ਸਮੱਸਿਆ
Tuesday, Oct 18, 2016 - 02:32 PM (IST)

ਜਲੰਧਰ- ਐਪਲ ਨੇ ਅੱਜ ਆਈ.ਓ.ਐੱਸ. 10 ਓ.ਐੱਸ. ਦਾ ਨਵਾਂ ਅਪਡੇਟ ਜਾਰੀ ਕੀਤਾ ਹੈ। ਕੰਪਨੀ ਨੇ ਆਈ.ਓ.ਐੱਸ. 10.0.3 ਨੂੰ ਪੇਸ਼ ਕੀਤਾ ਹੈ ਅਤੇ ਓਵਰ-ਦਿ-ਈਅਰ ਰਾਹੀਂ ਆਈਫੋਨ ਯੂਜ਼ਰਸ ਨੂੰ ਇਹ ਅਪਡੇਟ ਜਾਰੀ ਕੀਤਾ ਹੈ। ਜੇਕਰ ਤੁਹਾਨੂੰ ਸੈਲੁਲਰ ਕੁਨੈਕਟੀਵਿਟੀ ''ਚ ਸਮੱਸਿਆ ਜਾ ਰਹੀ ਹੈ ਤਾਂ ਆਈ.ਓ.ਐੱਸ. 10.0.3 ਨੂੰ ਆਈਫੋਨ ''ਚ ਇੰਸਟਾਲ ਕਰ ਲਓ।
ਆਈ.ਓ.ਐੱਸ. 10.0.3 ''ਚ ਸੈਲੁਲਰ ਕੁਨੈਕਟੀਵਿਟੀ ਸਮੱਸਿਆ ਨੂੰ ਫਿਕਸ ਕਰ ਦਿੱਤਾ ਗਿਆ ਹੈ। ਸੈਲੁਲਰ ਕੁਨੈਕਟੀਵਿਟੀ ਦੀ ਸਮੱਸਿਆ ਸਿਰਪ ਆਈਫੋਨ 7 ਅਤੇ ਆਈਫੋਨ 7 ਪਲੱਸ ''ਚ ਆ ਰਹੀ ਹੈ। ਆਈਫੋਨ 7 ਉਪਲੱਬਧ ਹੋਣ ਤੋਂ ਬਾਅਦ ਬਹੁਤ ਸਾਰੇ ਵੇਰਾਈਜ਼ਨ (ਅਮਰੀਕੀ ਨੈੱਟਵਰਕ ਵਾਹਕ ਕੰਪਨੀ) ਯੂਜ਼ਰਸ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਐੱਲ.ਟੀ.ਈ. ਕੁਨੈਕਟੀਵਿਟ ਆਪਣੇ ਆਪ ਉਡ ਜਾਂਦੀ ਹੈ। ਨਵੇਂ ਅਪਡੇਟ ''ਚ ਇਸ ਸਮੱਸਿਆ ਨੂੰ ਸਾਰੇ ਯੂਜ਼ਰਸ ਲਈ ਫਿਕਸ ਕਰ ਦਿੱਤਾ ਗਿਆ ਹੈ।