4G VoLTE ਸਪੋਰਟ ਦੇ ਨਾਲ ਲਾਂਚ ਹੋਇਆ Intex Aqua Trend Lite
Friday, Mar 17, 2017 - 03:44 PM (IST)
ਜਲੰਧਰ- ਇੰਟੈਕਸ ਨੇ ਭਾਰਤੀ ਬਾਜ਼ਾਰ ''ਚ ਆਪਣਾ ਨਵਾਂ ਬਜਟ ਸਮਾਰਟਫੋਨ ਐਕਵਾ ਟਰੈਂਡ ਲਾਈਟ ਪੇਸ਼ ਕਰ ਦਿੱਤਾ ਹੈ। ਇੰਟੈਕਸ ਆਕਵਾ ਟਰੈਂਡ ਲਾਈਟ ਦੀ ਕੀਮਤ 5,690 ਰੁਪਏ ਹੈ ਅਤੇ ਇਹ ਸ਼ੈਂਪੇਨ ਕਲਰ ''ਚ ਉਪਲੱਬਧ ਹੈ। ਫੋਨ ਨੂੰ ਕੀਮਤ ''ਤੇ ਸਪੈਸੀਫਿਕੇਸ਼ਨ ਦੇ ਨਾਲ ਅਧਿਕਾਰਤ ਵੈੱਬਸਾਈਟ ''ਤੇ ਲਿਸਟ ਕਰ ਦਿੱਤਾ ਗਿਆ ਹੈ।
ਇੰਟੈਕਸ ਐਕਵਾ ਟਰੈਂਡ ਲਾਈਟ ''ਚ 5-ਇੰਚ (480x854 ਪਿਕਸਲ) ਐੱਫ.ਡਬਲਯੂ.ਵੀ.ਜੀ.ਏ. ਟੀ.ਐੱਨ. ਡਿਸਪਲੇ ਹੈ। ਸਕਰੀਨ ਦੀ ਡੈਨਸਿਟੀ 196 ਪੀ.ਪੀ.ਆਈ. ਹੈ। ਫੋਨ ''ਚ 1.25 ਗੀਗਾਹਰਟਜ਼ ਕਵਾਡ-ਕੋਰ ਐੱਮ.ਟੀ.ਕੇ.6737ਐੱਮ. ਪ੍ਰੋਸੈਸਰ ਮੌਜੂਦ ਹੈ। ਇਸ ਵਿਚ 1ਜੀ.ਬੀ. ਰੈਮ ਅਤੇ 8ਜੀ.ਬੀ. ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਐਕਵਾ ਟਰੈਂਡ ਲਾਈਟ ''ਚ ਰਿਅਰ ਡੁਅਲ ਐੱਲ.ਈ.ਡੀ. ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਆਟੋ-ਫੋਕਸ ਕੈਮਰਾ ਲੱਗਾ ਹੈ। ਉਥੇ ਹੀ ਸੈਲਫੀ ਲਈ ਫਲੈਸ਼ ਦੇ ਨਾਲ 2 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਕੈਮਰੇ ''ਚ ਫੇਸ ਡਿਟੈਕਸ਼ਨ, ਐੱਚ.ਡੀ.ਆਰ. ਅਤੇ ਪੈਨੋਰਮਾ ਵਰਗੇ ਮੋਡ ਹਨ। ਇਹ ਇਕ ਡੁਅਲ ਸਿਮ ਫੋਨ ਹੈ ਅਤੇ 4ਜੀ ਵੀ.ਓ.ਐੱਲ.ਟੀ.ਈ. ਨੂੰ ਸਪੋਰਟ ਕਰਦਾ ਹੈ। ਇੰਟੈਕਸ ਐਕਵਾ ਟਰੈਂਡ ਲਾਈਟ ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ। ਫੋਨ ਨੂੰ ਪਾਵਰ ਦੇਣ ਦਾ ਕੰਮ ਕਰੇਗੀ 2600 ਐੱਮ.ਏ.ਐੱਚ. ਦੀ ਬੈਟਰੀ ਜਿਸ ਦੇ 8 ਘੰਟਿਆਂ ਤੱਕ ਦਾ ਟਾਕਟਾਈਮ ਅਤੇ 200 ਘੰਟਿਆਂ ਤੱਕ ਦਾ ਸਟੈਂਡਬਾਈ ਟਾਈਮ ਦੇਣ ਦਾ ਦਾਅਵਾ ਕੀਤਾ ਗਿਆ ਹੈ।
ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਐਕਵਾ ਟਰੈਂਡ ਲਾਈਟ ''ਚ 4ਜੀ ਤੋਂ ਇਲਾਵਾ 3ਜੀ, 2ਜੀ, ਵਾਈ-ਫਾਈ, ਬਲੂਟੁਥ, ਜੀ.ਪੀ.ਐੱਸ./ਏ.ਜੀ.ਪੀ.ਐੱਸ., ਜੀ.ਪੀ.ਆਰ.ਐੱਸ./ਐੱਜ, ਯੂ.ਐੱਸ.ਬੀ. ਅਤੇ ਐੱਫ.ਐੱਮ. ਰੇਡੀਓ ਵਰਗੇ ਫੀਚਰ ਹਨ। ਇਸ ਤੋਂ ਇਲਾਵਾ ਲਾਈਟ, ਪ੍ਰਾਕਸੀਮਿਟੀ ਅਤੇ ਜੀ ਸੈਂਸਰ ਵੀ ਹਨ।
