ਸਿਰਫ 68 ਰੁਪਏ ''ਚ 1 ਜੀ. ਬੀ ਡਾਟਾ ਦੇ ਰਹੀ ਹੈ ਇਹ ਕੰਪਨੀ

Saturday, Jul 23, 2016 - 05:06 PM (IST)

ਸਿਰਫ 68 ਰੁਪਏ ''ਚ 1 ਜੀ. ਬੀ ਡਾਟਾ  ਦੇ ਰਹੀ ਹੈ ਇਹ ਕੰਪਨੀ

ਜਲੰਧਰ:  ਟੈਲੀਕਾਮ ਕੰਪਨੀਆਂ ਦੇ ਵਿਚਕਾਰ ਇੰਟਰਨੈੱਟ ਡਾਟਾ ਦੀਆਂ ਦਰਾਂ ''ਚ ਕਟੌਤੀ ਨੂੰ ਲੈ ਕੇ ਜੰਗ ਛਿੜ ਚੁੱਕੀ ਹੈ। ਇਸ ''ਚ ਬੀ. ਐੱਸ. ਐੱਨ. ਐੱਲ ਨੇ ਖਪਤਕਾਰ ਨੂੰ ਨਵੇਂ ਕੁਨੈੱਕਸ਼ਨ ਦੇਣ ਦੇ ਮਾਮਲੇ ''ਚ ਕੁੱਝ ਮਹੀਨੀਆਂ ਤੋਂ ਉੱਚਤਮ ਵਿਕਾਸ ਦਰ ਪ੍ਰਾਪਤ ਕੀਤੀ ਹੈ।  ਬੇਹੱਦ ਘੱਟ ਮੁੱਲ ਅਤੇ ਬਿਹਤਰ ਸਰਵਿਸ ਦੇਣ ਦੇ ਸਿੱਟੇ ਵਜੋ ਇਹ ਸੰਭਵ ਹੋ ਪਾਇਆ ਹੈ।

 

ਤੁਹਾਨੂੰ ਦੱਸ ਦਇਏ ਕਿ ਬੀ. ਐੱਸ. ਐੱਨ. ਐੱਲ ਦੇ ਡਾਟਾ ਟੈਰਿਫ ਸਭ ਤੋਂ ਸਸਤੇ ਹਨ ਜੋ ਕਿ ਯੂਜਰਸ ਨੂੰ ਕਾਫ਼ੀ ਪਸੰਦ ਆ ਰਹੇ ਹਨ। ਜਿਵੇਂ ਪ੍ਰੀ-ਪੇਡ ਯੂਜ਼ਰਸ ਨੂੰ ਸਿਰਫ਼ 68 ਰੁਪਏ ''ਚ 1 ਦਿਨ ਲਈ 1GB ਡਾਟਾ ਦਿੱਤਾ ਜਾਂਦਾ ਹੈ ਜਾਂ ਇਸ ਦੇ ਇਲਾਵਾ 198 ਰੁਪਏ ''ਚ 1GB ਡਾਟਾ 28 ਦਿਨ ਦੇ ਲਈ, ਤਾਂ ਉਹੀ, 291 ਰੁਪਏ ''ਚ 2GB ਡਾਟਾ 28 ਦਿਨ ਲਈ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਬੀ. ਐੱਸ. ਐੱਨ. ਐੱਲ ਨੇ ਹੁਣੇ ਹਾਲ ਹੀ ''ਚ ਸਟੂਡੇਂਟਸ ਲਈ ਇੱਕ ਬਿਹਤਰ ਪਲਾਨ ਲਾਂਚ ਕੀਤਾ ਸੀ।  ਜਿਸ ਦੇ ਤਹਿਤ ਸਟੂਡੇਂਟਸ ਨੂੰ 118 ਰੁਪਏ ''ਚ 10 ਪੈਸਾ ਪ੍ਰਤੀ ਮਿੰਟ ਦੀ ਕਾਲ ਦਰ ਦੇ ਨਾਲ 30 ਦਿਨਾਂ ਲਈ 1GB ਡਾਟਾ ਦਿੱਤਾ ਜਾ ਰਿਹਾ ਹੈ।

ਬੀ. ਐਸ. ਐੱਨ. ਐੱਲ ਬੋਰਡ ਦੇ ਨਿਦੇਸ਼ਕ ਆਰ ਦੇ ਮਿੱਤਲ ਨੇ ਦੱਸਿਆ ਕਿ ਘੱਟ ਦਰਾਂ ਅਤੇ ਬਿਹਤਰ ਸਰਵਿਸ ਦੇ ਜ਼ਰਿਏ ਇੰਡਸਟਰੀ ''ਚ ਸਾਡੀ ਵਿਕਾਸ ਦਰ ਲਗਾਤਾਰ ਵੱਧ ਰਹੀ ਹੈ। ਬੀ. ਐੱਸ. ਐੱਨ. ਐੱਲ ਆਪਣੇ ਗਾਹਕਾਂ ਨੂੰ ਹਮੇਸ਼ਾ ਹੀ ਬਿਹਤਰ ਸੇਵਾ ਉਪਲੱਬਧ ਕਰਵਾਉਂਦਾ ਆਇਆ ਹੈ ਅਤੇ ਅੱਗੇ ਵੀ ਕਰਵਾਉਂਦਾ ਰਹੇਗਾ।


Related News