Intel ਕਰੇਗੀ ਸਮਾਰਟਫੋਨ ਚਿਪਸ ਦਾ ਨਿਰਮਾਣ
Wednesday, Aug 17, 2016 - 01:11 PM (IST)
ਜਲੰਧਰ : ਕੁਆਲਕਾਮ ਤੇ ਐਪਲ ਦੀ ਤਰ੍ਹਾਂ ਇੰਟੈੱਲ ਵੀ ਸਮਾਰਟਫੋਨ ਚਿੱਪ ਮਾਰਕੀਟ ''ਚ ਕਦਮ ਰੱਖਣ ਜਾ ਰਹੀ ਹੈ। ਇੰਟੈੱਲ ਆਪਣੇ ਰਾਈਵਲ ਏ. ਐੱਮ. ਆਰ. ਨਾਲ ਇਕ ਸਾਇਸੈਂਸ ਐਗ੍ਰੀਮੈਂਟ ਦੇ ਜ਼ਰੀਏ 10-ਨੈਨੋਮੀਟਰ ਏ. ਐੱਮ. ਆਰ. ਚਿਪਸ ਦਾ ਨਿਰਮਾਣ ਕਰੇਗੀ। ਸਾਊਥ ਕੋਰੀਅਨ ਕੰਜ਼ਿਊਮਰ ਇਲੈਕਟ੍ਰਾਨਿਕ ਕੰਪਨੀ ਐੱਲ. ਜੀ. ਇੰਟੈਲ ਦੀ ਪਹਿਲੀ ਕਸਟਮਰ ਹੋਵੇਗੀ ਜੋ ਆਪਣੇ ਸਮਾਰਟਫੋਨ ''ਚ ਇੰਟੈਲ ਦੀ ਮੋਬਾਇਲ ਚਿੱਪ ਦੀ ਵਰਤੋਂ ਕਰੇਗੀ।
ਇੰਟੈਲ ਕਾਰਪੋਰੇਸ਼ਨ ''ਚ ਇੰਟੈਲ ਕਸਟਮ ਫਾਊਂਡ੍ਰੀ ਦੇ ਕੋ-ਜਨਰਲ ਮੈਨੇਜਰ ਜ਼ੇਨ ਬਾਲ ਨੇ ਦੱਸਿਆ ਕਿ ਐੱਲ. ਜੀ. ਇਲੈਕਟ੍ਰਾਨਿਕਸ ਬਿਹਤਰੀਨ ਮੋਬਾਇਲ ਪਲੈਟਫੋਰਮ ਤਿਆਰ ਕਰੇਗੀ ਜੋ ਇੰਟੈਲ ਕਸਟਮ ਫਾਊਂਡ੍ਰੀ 10 ਐੱਨ. ਐੱਮ. ਡਿਜ਼ਾਈਨ ਪਲੈਟਫੋਰਮ ਨੂੰ ਸਪੋਰਟ ਕਰੇਗਾ। ਜ਼ੇਨ ਬਾਲ ਨੇ ਅੱਗੇ ਦੱਸਿਆ ਕਿ 10 ਐੱਨ. ਐੱਮ. ਚਿੱਪ ਟ੍ਰਾਂਜ਼ਿਸਟਰਜ਼ ਸਕੇਲਿੰਗ ''ਚ ਬਿਹਤਰੀਨ ਪ੍ਰਫਾਰਮੈਂਸ ਦੇ ਨਾਲ ਪਾਵਰ ਤੇ ਕੋਸਟ ਬੈਨੀਫਿਟਸ ਵੀ ਪ੍ਰੋਵਾਈਡ ਕਰਵਾਉਣ ਦੇ ਨਾਲ-ਨਾਲ ਪ੍ਰਾਡਕਟ ਰਿਕਵਾਇਰਮੈਂਟ ਨੂੰ ਵੀ ਪੂਰੀ ਕਰੇਗੀ।
