ਇੰਟੈੱਲ ਨੇ ਰਿਵਿਊੁ ''ਚ ਪੇਸ਼ ਕੀਤਾ ਨਵਾਂ ਕੋਰ I7-6950X ਪ੍ਰੋਸੈਸਰ

Tuesday, May 31, 2016 - 03:37 PM (IST)

ਇੰਟੈੱਲ ਨੇ ਰਿਵਿਊੁ ''ਚ ਪੇਸ਼ ਕੀਤਾ ਨਵਾਂ ਕੋਰ I7-6950X ਪ੍ਰੋਸੈਸਰ

ਜਲੰਧਰ - ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਇੰਟੈੱਲ ਨੇ ਫਾਸਟ ਚਿੱਪ ਬਣਾਉਣ  ਦੇ ਟੀਚੇ ਨਾਲ 10 ਕੋਰਸ ਦੇ ਨਾਲ ਇਕ ਨਵੀਂ ਪ੍ਰੋਸੈਸਿੰਗ ਚਿਪ ਤਿਆਰ ਕੀਤੀ ਹੈ ਜੋ ਇੰਟੈੱਲ ਹਾਰਡਵੇਅਰ ''ਤੇ ਕੰਮ ਕਰ ਕੇ ਐਕਸਟ੍ਰੀਮ ਪਰਫਾਰਮੇਨਸ ਦਵੇਗਾ।

ਇਸ ਪ੍ਰੋਸੈਸਿੰਗ ਚਿੱਪ ਨੇ ਇੰਟੈੱਲ ਦੇ ਸਾਰੇ ਰਿਕਾਰਡਸ ਨੂੰ ਤੋੜ ਦਿੱਤਾ ਹੈ। ਇਸ ਚਿੱਪ ਦੀ ਸਪੀਡ ਦੀ ਗੱਲ ਕੀਤੀ ਜਾਵੇ ਤਾਂ 3ghz ''ਤੇ ਕੰਮ ਕਰਨ ਵਾਲੀ ਇਸ ਪ੍ਰੋਸੇਸਿੰਗ ਚਿੱਪ ਨੂੰ ਟਰਬੋ ਬੂਸਟ ਤਕਨੀਕ ਨਾਲ ਲੈਸ ਕੀਤਾ ਗਿਆ ਹੈ ਜਿਸ ਨਾਲ ਇਹ ਚਿੱਪ ਜ਼ਰੂਰਤ ਪੈਣ ''ਤੇ 3.5ghz ਤੱਕ ਕੰਮ ਕਰੇਗੀ। ਇਸ ''ਚ ਓਵਰਕਲਾਕਿੰਗ ਕੰਟਰੋਲਸ ਨਾਲ ਫੋਰ ਚੈਨਲਸ DDR4-2, 400MHZ ਦੀ ਸਪੋਰਟ ਵੀ ਮੌਜੂਦ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਪ੍ਰੋਸੇਸਿੰਗ ਚਿੱਪ ਸਾਧਾਰਣ ਕੀਮਤ  ḙ1, 800(ਲੱਗਭੱਗ 1, 20,969 ਰੁਪਏ ਕੀਮਤ) ਦੇ ਨਾਲ ਲਾਂਚ ਹੋਵੇਗੀ।


Related News