ਕਾਪੀ ਕੈਟ ਨਿਕਲਿਆ Meta, ਇੰਸਟਾਗ੍ਰਾਮ 'ਚ ਆ ਰਿਹੈ X ਵਾਲਾ ਇਹ ਫੀਚਰ

Tuesday, Jan 28, 2025 - 10:40 PM (IST)

ਕਾਪੀ ਕੈਟ ਨਿਕਲਿਆ Meta, ਇੰਸਟਾਗ੍ਰਾਮ 'ਚ ਆ ਰਿਹੈ X ਵਾਲਾ ਇਹ ਫੀਚਰ

ਗੈਜੇਟ ਡੈਸਕ- ਇੰਸਟਾਗ੍ਰਾਮ ਆਪਣੇ ਪਲੇਟਫਾਰਮ 'ਤੇ ਕਮਿਊਨਿਟੀ ਨੋਟਸ ਲਿਆਉਣ 'ਤੇ ਕੰਮ ਕਰ ਰਿਹਾ ਹੈ। ਇਕ ਟਿਪਸਟਰ ਅਨੁਸਾਰ ਮੈਟਾ ਦੀ ਮਲਕੀਅਤ ਵਾਲੇ ਇਸ ਪਲੇਟਫਾਰਮ 'ਤੇ ਪ੍ਰਕਾਸ਼ਿਤ ਪੋਸਟਾਂ 'ਤੇ ਕਮਿਊਨਿਟੀ ਨੋਟ ਲਿਖਣ ਦਾ ਨਵਾਂ ਆਪਸ਼ਨ ਜੋੜਿਆ ਜਾ ਰਿਹਾ ਹੈ। ਅਜਿਹੇ 'ਚ ਮੈਟਾ ਨੇ ਇਕ ਵਾਰ ਫਿਰ ਕਿਸੇ ਹੋਰ ਪਲੇਟਫਾਰਮ ਨੂੰ ਕਾਪੀ ਕੀਤਾ ਹੈ। 

ਇਹ ਜਾਣਕਾਰੀ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਕੁਝ ਹਫਤੇ ਪਹਿਲਾਂ ਮੈਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਮੌਜੂਦਾ ਫੈਕਟ-ਚੈਕਿੰਗ ਪ੍ਰੋਗਰਾਮ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਇਸ ਦੇ ਪਿੱਛੇ ਸੈਂਸਰਸ਼ਿਪ ਦੀਆਂ ਗਲਤੀਆਂ ਅਤੇ ਕਠੋਰ ਕੰਟੈਂਟ ਪਾਲਿਸੀ ਨੂੰ ਕਾਰਨ ਦੱਸਿਆ, ਹਾਲਾਂਕਿ, ਮੈਟਾ ਨੇ ਇਹ ਖੁਲਾਸਾ ਕੀਤਾ ਹੈ ਕਿ ਕਮਿਊਨਿਟੀ ਨੋਟਸ ਨੂੰ ਉਸਦੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਲਾਗੂ ਕੀਤਾ ਜਾਵੇਗਾ ਪਰ ਇਸਦੇ ਰਿਲੀਜ਼ ਦੀ ਤਾਰੀਖ ਦਾ ਐਲਾਨ ਅਜੇ ਤਕ ਨਹੀਂ ਕੀਤਾ ਗਿਆ। 

ਇਹ ਵੀ ਪੜ੍ਹੋ- ਬੜੇ ਕੰਮ ਦਾ ਹੈ WhatsApp ਦਾ ਇਹ ਨੀਲਾ ਛੱਲਾ, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼

ਇੰਸਟਾਗ੍ਰਾਮ 'ਤੇ ਜਲਦੀ ਆ ਸਕਦੇ ਹਨ ਕਮਿਊਨਿਟੀ ਨੋਟਸ

ਡਿਵੈਲਪਰ ਐਲੇਸੈਂਡਰੋ ਪਤੁਜੀ (@alex193a) ਨੇ ਥ੍ਰੈਡਸ 'ਤੇ ਪੋਸਟ ਕੀਤਾ ਕਿ ਇੰਸਟਾਗ੍ਰਾਮ ਲਈ ਕਮਿਊਨਿਟੀ ਨੋਟਸ ਫੀਚਰ ਫਿਲਹਾਲ ਡਿਵੈਲਪਮੈਂਟ ਪੜਾਅ 'ਚ ਹੈ ਅਤੇ ਇਹ ਅਜੇ ਕਿਸੇ ਯੂਜ਼ਰ ਲਈ ਉਪਲੱਬਧ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫੀਚਰ ਥ੍ਰੈ਼ਡਸ 'ਤੇ ਐਡਵਾਂਸ ਸਟੇਜ 'ਚ ਹੈ, ਜਿਥੇ ਕਮਿਊਨਿਟੀ ਨੋਟਸ ਦਾ ਪ੍ਰੀਖਣ ਪਹਿਲਾਂ ਤੋਂ ਹੀ ਚੱਲ ਰਿਹਾ ਹੈ। ਖਾਸ ਗੱਲ ਇਹ ਹੈ ਕਿ ਜ਼ੁਕਰਬਰਗ ਨੇ ਦੱਸਿਆ ਕਿ ਇਹ ਫੀਚਰ ਸਭ ਤੋਂ ਪਹਿਲਾਂ ਅਮਰੀਕਾ 'ਚ ਲਾਗੂ ਕੀਤਾ ਜਾਵੇਗਾ ਅਤੇ ਫਿਰ ਬਾਕੀ ਖੇਤਰਾਂ 'ਚ ਲਾਂਚ ਕੀਤਾ ਜਾਵੇਗਾ। 

ਟਿਪਸਟਰ ਦੁਆਰਾ ਸਾਂਝਾ ਕੀਤੇ ਗਏ ਇਕ ਸਕਰੀਨਸ਼ਾਟ 'ਚ ਦਿਖਾਇਆ ਗਿਆ ਹੈ ਕਿ ਇਸ ਫੀਚਰ ਨੂੰ ਇੰਸਟਾਗ੍ਰਾਮ ਪੋਸਟਾਂ ਦੇ ਨਾਲ ਮੌਜੂਦ ਤਿੰਨ ਵਰਟਿਕਲ ਡੋਟਸ 'ਤੇ ਟੈਪ ਕਰਕੇ ਐਕਸੈਸ ਕੀਤਾ ਜਾ ਸਕੇਗਾ। ਇਸ ਆਪਸ਼ਨ ਨੂੰ “Write community note” ਨਾਂ ਦਿੱਤਾ ਗਿਆ ਹੈ ਅਤੇ ਇਹ “Report” ਆਈਕਨ ਦੇ ਉਪਰ ਸਥਿਤ ਹੈ। ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਕਮਿਊਨਿਟੀ ਨੋਟਸ ਲਈ ਯੂਜ਼ਰਜ਼ ਦੀ ਚੋਣ ਕਿਵੇਂ ਕੀਤੀ ਜਾਵੇਗੀ ਅਤੇ ਲਿਖੇ ਗਏ ਨੋਟਸ ਨੂੰ ਕਿਵੇਂ ਰੇਟ ਕੀਤਾ ਜਾਵੇਗਾ। 

ਇਹ ਵੀ ਪੜ੍ਹੋ- 6GB ਰੈਮ ਤੇ 5000mAh ਦੀ ਬੈਟਰੀ ਵਾਲਾ ਸਸਤਾ ਫੋਨ ਲਾਂਚ, ਕੀਮਤ ਸਿਰਫ 6,000 ਰੁਪਏ


author

Rakesh

Content Editor

Related News