ਇੰਸਟਾਗ੍ਰਾਮ ’ਚ ਆਇਆ ਕਮਾਲ ਦਾ ਫੀਚਰ, ਹੁਣ ਡੈਸਕਟਾਪ ਤੋਂ ਕਰ ਸਕੋਗੇ ਡਾਇਰੈਕਟ ਮੈਸੇਜ

01/16/2020 10:59:46 AM

ਗੈਜੇਟ ਡੈਸਕ– ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਨੇ ਹਾਲ ਹੀ ’ਚ ਟਿਕਟਾਕ ਦੀ ਤਰ੍ਹਾਂ Boomerang ਸਟੋਰੀਜ਼ ਫੀਚਰ ਨੂੰ ਰੋਲ ਆਊਟ ਕੀਤਾ ਹੈ। ਇਸ ਵਿਚ ਯੂਜ਼ਰਜ਼ ਨੂੰ ਸਲੋਅ ਮੋ, ਈਕੋ ਅਤੇ ਡੁਓ ਵਰਗੇ ਆਪਸ਼ਨ ਮਿਲਣਗੇ। ਉਥੇ ਹੀ ਹੁਣ ਸਾਹਮਣੇ ਆਈ ਇਕ ਨਵੀਂ ਰਿਪੋਰਟ ਮੁਤਾਬਕ, ਕੰਪਨੀ ਡੈਸਕਟਾਪ ਵਰਜ਼ਨ ਲਈ ਇਕ ਨਵੇਂ ਫੀਚਰ ਦੀ ਟੈਸਟਿੰਗ ਕਰ ਰਹੀ ਹੈ ਜਿਸ ਨਾਲ ਯੂਜ਼ਰਜ਼ ਮੋਬਾਇਲ ਦੀ ਤਰ੍ਹਾਂ ਹੀ ਡੈਸਕਟਾਪ ਤੋਂ ਵੀ ਡਾਇਰੈਕਟ ਮੈਸੇਜ ਕਰ ਸਕਣਗੇ। ਇਸ ਦੀ ਜਾਣਕਾਰੀ ਕੰਪਨੀ ਨੇ ਅਧਿਕਾਰਤ ਤੌਰ ’ਤੇ ਆਪਣੇ ਟਵਿਟਰ ਅਕਾਊਂਟ ’ਤੇ ਸ਼ੇਅਰ ਕੀਤੀ ਹੈ। 

ਇੰਸਟਾਗ੍ਰਾਮ ਨੇ ਟਵਿਟਰ ’ਤੇ ਇਕ ਪੋਸਟ ਜਾਰੀ ਕੀਤੀ ਹੈ ਅਤੇ ਉਸ ਵਿਚ ਸਪੱਸ਼ਟ ਤੌਰ ’ਤੇ ਜਾਣਕਾਰੀ ਦਿੱਤੀ ਗਈ ਹੈ ਕਿ ਕੰਪਨੀ ਵੈੱਬ ਲਈ ਡਾਇਰੈਕਟ ਮੈਸੇਜਿੰਗ ਦੀ ਟੈਸਟਿੰਗ ਕਰ ਰਹੀ ਹੈ, ਜਿਸ ਤੋਂ ਬਾਅਦ ਤੁਸੀਂ ਕਿਤੇ ਵੀ ਮੈਸੇਜ ਪੜ੍ਹ ਵੀ ਸਕਦੇ ਹੋ ਅਤੇ ਰਿਪਲਾਈ ਵੀ ਕਰ ਸਕਦੇ ਹੋ। ਟਵੀਟ ਦੇ ਨਾਲ ਹੀ ਕੰਪਨੀ ਨੇ ਇਸ ਦੀ ਡੈਸਕਟਾਪ ਦੀ ਇਮੇਜ ਵੀ ਸ਼ੇਅਰ ਕੀਤੀ ਹੈ। ਦੱਸ ਦੇਈਏ ਕਿ ਮੋਬਾਇਲ ਯੂਜ਼ਰਜ਼ ਲਈ ਡਾਇਰੈਕਟ ਮੈਸੇਜਿੰਗ ਫੀਚਰ ਪਹਿਲਾਂ ਤੋਂ ਉਪਲੱਬਧ ਹੈ ਅਤੇ ਹੁਣ ਵੈੱਬ ਯੂਜ਼ਰਜ਼ ਵੀ ਇਸ ਦਾ ਲਾਭ ਲੈ ਸਕਣਗੇ। 

 

ਇੰਸਟਾਗ੍ਰਾਮ ਨੇ ਅਜੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਇਹ ਫੀਚਰ ਕਦੋਂ ਤਕ ਰੋਲ ਆਊਟ ਕੀਤਾ ਜਾਵੇਗਾ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਡੈਸਕਟਾਪ ਯੂ਼ਜ਼ਰਜ਼ ਨੂੰ ਇਸ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਡੈਸਕਟਾਪ ਵਰਜ਼ਨ ’ਤੇ ਵੀ ਡਾਇਰੈਕਟ ਮੈਸੇਜ ਬਿਲਕੁਲ ਮੋਬਾਇਲ ਦੀ ਤਰ੍ਹਾਂ ਕੰਮ ਕਰੇਗਾ। ਯਾਨੀ ਇਸ ਦੇ ਆਉਣ ਤੋਂ ਬਾਅਦ ਯੂਜ਼ਰਜ਼ ਇੰਸਟਾਗ੍ਰਾਮ ਨੂੰ ਡੈਸਕਟਾਪ ’ਤੇ ਓਪਨ ਕਰ ਕੇ ਇਕ-ਦੂਜੇ ਨਾਲ ਚੈਟ ਕਰ ਸਕਣਗੇ। ਨਾਲ ਹੀ ਗਰੁੱਪ ਕ੍ਰਿਏਟ ਕਰਨ ਤੋਂ ਇਲਾਵਾ ਇਮੇਜ ਵੀ ਲਾਈਕ ਕਰ ਸਕਣਗੇ। 


Related News