Instagram ’ਚ ਆਇਆ ਕੁਮੈਂਟ ਪਿੰਨ ਕਰਨ ਦਾ ਫੀਚਰ, ਇੰਝ ਕਰੋ ਇਸਤੇਮਾਲ

Wednesday, Jul 08, 2020 - 04:37 PM (IST)

Instagram ’ਚ ਆਇਆ ਕੁਮੈਂਟ ਪਿੰਨ ਕਰਨ ਦਾ ਫੀਚਰ, ਇੰਝ ਕਰੋ ਇਸਤੇਮਾਲ

ਗੈਜੇਟ ਡੈਸਕ– ਇੰਸਟਾਗ੍ਰਾਮ ਇਕ ਨਵਾਂ ਫੀਚਰ ਲੈ ਕੇ ਆਈ ਹੈ ਜਿਸ ਤਹਿਤ ਤੁਸੀਂ ਆਪਣੀ ਪੋਸਟ ਦੇ ਪਸੰਦੀਦਾ ਕੁਮੈਂਟ ਪਿੰਨ ਕਰ ਸਕਦੇ ਹੋ। ਪਿੰਨ ਕਰਨ ਤੋਂ ਬਾਅਦ ਇਹ ਕੁਮੈਂਟਸ ਥ੍ਰੈਡ ਦੇ ਸਭ ਤੋਂ ਉਪਰ ਵਿਖਾਈ ਦੇਣਗੇ। ਜੇਕਰ ਫੇਸਬੁੱਕ ਜਾਂ ਟਵਿਟਰ ’ਤੇ ਤੁਸੀਂ ਪਿੰਨ ਪੋਸਟ ਜਾਂ ਟਵੀਟ ਦਾ ਫੀਚਰ ਇਸਤੇਮਾਲ ਕੀਤਾ ਹੈ ਤਾਂ ਇਹ ਇਸੇ ਤਰ੍ਹਾਂ ਦਾ ਹੈ। ਇੰਸਟਾਗ੍ਰਾਮ ਦਾ ਇਹ ਫੀਚਰ ਪਿਛਲੇ ਕੁਝ ਸਮੇਂ ਤੋਂ ਟੈਸਟਿੰਗ ਕੀਤਾ ਜਾ ਰਿਹਾ ਸੀ। ਹਾਲ ਹੀ ’ਚ ਇਸ ਨੂੰ ਕੁਝ ਉਪਭੋਗਤਾਵਾਂ ਨੂੰ ਦਿੱਤਾ ਸੀ ਪਰ ਹੁਣ ਕੰਪਨੀ ਨੇ ਇਸ ਨੂੰ ਸਾਰੇ ਇੰਸਟਾਗ੍ਰਾਮ ਉਪਭੋਗਤਾਵਾਂ ਲਈ ਜਾਰੀ ਕਰ ਦਿੱਤਾ ਹੈ। ਇੰਸਟਾਗ੍ਰਾਮ ਨੇ ਕਿਹਾ ਹੈ ਕਿ ਅੱਜ ਅਸੀਂ ਸਾਰਿਆਂ ਲਈ Pinned Commets ਦਾ ਫੀਚਰ ਜਾਰੀ ਕਰ ਰਹੇ ਹਾਂ। ਇਸ ਦਾ ਮਤਲਬ ਇਹ ਹੈ ਕਿ ਤੁਸੀਂ ਫੀਡ ਪੋਸਟ ਦੇ ਟਾਪ ’ਤੇ ਕੁਝ ਕੁਮੈਂਟਸ ਪਿੰਨ ਕਰ ਸਕਦੇ ਹੋ ਅਤੇ ਬਿਹਤਰ ਤਰੀਕੇ ਨਾਲ ਕਨਵਰਸੇਸ਼ਨ ਨੂੰ ਮੈਨੇਜ ਕਰ ਸਕਦੇ ਹੋ। 

ਇੰਝ ਇਸਤੇਮਾਲ ਕਰੋ ਇਹ ਫੀਚਰ
- ਜਿਸ ਕੁਮੈਂਟ ਨੂੰ ਪਿੰਨ ਕਰਨਾ ਹੈ ਉਸ ਨੂੰ ਲਾਂਗ ਪ੍ਰੈੱਸ ਕਰ ਸਕਦੇ ਹੋ ਜਾਂ ਖੱਬੇ ਪਾਸੇ ਸਵਾਈਪ ਕਰ ਸਕਦੇ ਹੋ। ਇਹ ਕਈ ਵਾਰ ਤੁਹਾਡੇ ਡਿਵਾਈਸ ’ਤੇ ਵੀ ਨਿਰਭਰ ਕਰਦਾ ਹੈ। 

- ਹੁਣ ਤੁਹਾਨੂੰ ਪਿੰਨ ਆਈਕਨ ਮਿਲੇਗਾ। ਇਥੇ ਤੁਹਾਨੂੰ ਰਿਪੋਰਟ, ਡਿਲੀਟ ਅਤੇ ਰਿਪਲਾਈ ਦਾ ਆਪਸ਼ਨ ਵੀ ਮਿਲੇਗਾ। 

- ਪਿੰਨ ਆਈਕਨ ਨੂੰ ਪ੍ਰੈੱਸ ਕਰਨਾ ਹੈ, ਇਸ ਤੋਂ ਬਾਅਦ ਇਥੇ ਇਕ ਨੋਟੀਫਿਕੇਸ਼ਨ ਮਿਲੇਗੀ। ਇਥੇ ਦੱਸਿਆ ਜਾਵੇਗਾ ਕਿ ਤੁਸੀਂ 3 ਕੁਮੈਂਟਸ ਨੂੰ ਟੈਪ ਕਰਕੇ ਪਿੰਨ ਕਰ ਸਕਦੇ ਹੋ। ਪਿੰਨ ਕਰਦੇ ਹੀ ਉਸ ਯੂਜ਼ਰ ਨੂੰ ਨੋਟੀਫਿਕੇਸ਼ਨ ਮਿਲੇਗੀ ਜਿਸ ਨੇ ਉਹ ਕੁਮੈਂਟ ਕੀਤਾ ਹੈ। 

- ਪਿੰਨ ਕੁਮੈਂਟਸ ਇਸੇ ਤਰ੍ਹਾਂ ਹਟਾਏ ਵੀ ਜਾ ਸਕਦੇ ਹਨ ਅਤੇ ਦੂਜੇ ਕੁਮੈਂਟਸ ਵੀ ਪਿੰਨ ਕਰਨ ਦਾ ਇਹੀ ਤਰੀਕਾ ਹੈ। 


author

Rakesh

Content Editor

Related News