ਇੰਸਟਾਗ੍ਰਾਮ ਨੇ ਲਾਂਚ ਕੀਤਾ ਪਲੇਅਬੈਕ ਫੀਚਰ, ਵੇਖ ਸਕੋਗੇ 2021 ਦੀਆਂ ਆਪਣੀਆਂ ਟਾਪ-10 ਸਟੋਰੀਜ਼
Saturday, Dec 11, 2021 - 12:32 PM (IST)
ਗੈਜੇਟ ਡੈਸਕ– ਮੇਟਾ ਦੀ ਮਲਕੀਅਤ ਵਾਲੇ ਫੋਟੋ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਨੇ ਨਵਾਂ ਪਲੇਅਬੈਕ ਫੀਚਰ ਲਾਂਚ ਕੀਤਾ ਹੈ। ਪਲੇਅਬੈਕ ਫੀਚਰ ’ਚ ਯੂਜ਼ਰਸ ਸਾਲ 2021 ਦੀਆਂ ਆਪਣੀਆਂ ਟਾਪ-10 ਸਟੋਰੀਜ਼ ਨੂੰ ਇਕੱਠਿਆਂ ਵੇਖ ਸਕਣਗੇ ਜਿਸ ਵਿਚ ਫੋਟੋ ਅਤੇ ਵੀਡੀਓ ਦੋਵੇਂ ਸ਼ਾਮਲ ਹੋਣਗੀਆਂ। ਪਲੇਅਬੈਕ ਵੀਡੀਓ ’ਚ ਇੰਸਟਾਗ੍ਰਾਮ ਨੇ ਬੈਸਟ ਸਟੋਰੀਜ਼ ਨੂੰ ਜਗ੍ਹਾ ਦਿੱਤੀ ਹੈ।
ਇਹ ਵੀ ਪੜ੍ਹੋ– ਕੋਰੋਨਾ ਦਾ ਪਤਾ ਲਗਾਏਗੀ ਸਮਾਰਟ ਵਾਚ, ਡਾਟਾ ਤੋਂ ਤੁਹਾਨੂੰ ਸਮਾਂ ਰਹਿੰਦਿਆਂ ਮਿਲੇਗੀ ਜਾਣਕਾਰੀ
ਸਭ ਤੋਂ ਖਾਸ ਗੱਲ ਇਹ ਹੈ ਕਿ ਇੰਸਟਾਗ੍ਰਾਮ ਪਲੇਅਬੈਕ ’ਚ ਐਡਿਟ ਦਾ ਵੀ ਆਪਨ ਦੇ ਰਿਹਾ ਹੈ। ਪਲੇਅਬੈਕ ’ਚ ਮੌਜੂਦ ਜੇਕਰ ਕੋਈ ਫੋਟੋ-ਵੀਡੀਓ ਤੁਹਾਨੂੰ ਪਸੰਦ ਨਹੀਂ ਹੈ ਤਾਂ ਤੁਸੀਂ ਉਸ ਨੂੰ ਐਡਿਟ ਕਰਕੇ ਹਟਾ ਵੀ ਸਕਦੇ ਹੋ। ਪਲੇਅਬੈਕ ਫੀਚਰ ਫਿਲਹਾਲ ਸਾਰੇ ਯੂਜ਼ਰਸ ਲਈ ਜਾਰੀ ਹੋ ਗਿਆ ਹੈ ਅਤੇ ਅਗਲੇ ਇਕ ਹਫਤੇ ਤਕ ਰਹੇਗਾ।
ਇੰਸਟਾਗ੍ਰਾਮ ਨੇ ਨਵੀਂ ਅਪਡੇਟ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਯੂਜ਼ਰਸ ਕੋਲ ਇਸ ਗੱਲ ਦੀ ਵੀ ਸੁਵਿਧਾ ਹੈ ਕਿ ਉਹ 2021 ਨੂੰ ਪੂਰੀ ਤਰ੍ਹਾਂ ਡਿਲੀਟ ਕਰ ਸਕਦੇ ਹਨ ਅਤੇ ਨਵੀਂ ਸਟੋਰੀ ਆਪਣੇ ਹਿਸਾਬ ਨਾਲ ਫੋਟੋ-ਵੀਡੀਓ ਸਿਲੈਕਟ ਕਰਕੇ ਬਣਾ ਸਕਦੇ ਹਨ।
ਸਾਲ 2021 ਦੇ ਅਖੀਰ ’ਚ ਇੰਸਟਾਗ੍ਰਾਮ ਨੇ ਜੋ ਪਲੇਅਬੈਕ ਫੀਚਰ ਜਾਰੀ ਕੀਤਾ ਹੈ ਉਸ ਵਿਚ ਉਸਨੇ ਤੁਹਾਡੇ ਓਰਿਜਨਲ ਮਿਊਜ਼ਿਕ ਨਾਲ ਛੇੜਛਾੜ ਨਹੀਂ ਕੀਤੀ। ਉਦਾਹਰਣ ਦੇ ਤੌਰ ’ਤੇ ਜੇਕਰ ਤੁਸੀਂ ਕਿਸੇ ਸਟੋਰੀ ’ਚ ਕੋਈ ਮਿਊਜ਼ਿਕ ਐਡ ਕੀਤਾ ਹੈ ਤਾਂ ਪਲੇਅਬੈਕ 2021 ਦੀ ਸਟੋਰੀ ’ਚ ਉਸ ਨੂੰ ਉਂਝ ਹੀ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ– WhatsApp ਦੇ ਇਸ ਫੀਚਰ ’ਚ ਹੋਇਆ ਬਦਲਾਅ, ਹੁਣ ਹੋਰ ਵੀ ਸੁਰੱਖਿਅਤ ਹੋਵੇਗੀ ਚੈਟ