Instagram ’ਚ ਆਇਆ ਕਮਾਲ ਦਾ ਫੀਚਰ, ਹੁਣ ਲਾਈਵ ਸੈਸ਼ਲ ਦੌਰਾਨ ਜੋੜ ਸਕੋਗੇ 2 ਤੋਂ ਜ਼ਿਆਦਾ ਯੂਜ਼ਰ
Thursday, Dec 03, 2020 - 12:28 PM (IST)
ਗੈਜੇਟ ਡੈਸਕ– ਫੋਟੋ ਅਤੇ ਵੀਡੀਓ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਨੇ ਆਪਣੇ ਯੂਜ਼ਰਸ ਲਈ ਬੇਹੱਦ ਕਮਾਲ ਦਾ ਫੀਚਰ ਪੇਸ਼ ਕੀਤਾ ਹੈ ਜਿਸ ਦਾ ਨਾਮ ‘ਲਾਈਵ ਰੂਮਸ’ ਰੱਖਿਆ ਗਿਆ ਹੈ। ਇਸ ਨਵੇਂ ਫੀਚਰ ਰਾਹੀਂ ਯੂਜ਼ਰ ਲਾਈਵ ਸੈਸ਼ਨ ਦੌਰਾਨ 2 ਤੋਂ ਜ਼ਿਆਦਾ ਲੋਕਾਂ ਨੂੰ ਵੀ ਜੋੜ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਹੋਰ ਯੂਜ਼ਰਸ ਨੂੰ ਜੋੜਨ ਲਈ ਤੁਹਾਨੂੰ ਲਾਈਵ ਸੈਸ਼ਨ ਨੂੰ ਰੋਕਣਾ ਨਹੀਂ ਪਵੇਗਾ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਲਾਈਵ ਸੈਸ਼ਨ ਸ਼ੁਰੂ ਕਰਨ ਵਾਲਾ ਸਿਰਫ ਇਕ ਹੋਰ ਯੂਜ਼ਰ ਨੂੰ ਹੀ ਜੋੜ ਸਕਦਾ ਸੀ।
ਇਹ ਵੀ ਪੜ੍ਹੋ– ਭਾਰਤ ’ਚ ਲਾਂਚ ਹੋਇਆ ਸਭ ਤੋਂ ਸਸਤਾ 5G ਸਮਾਰਟਫੋਨ, ਜਾਣੋ ਕੀਮਤ ਤੇ ਹੋਰ ਖੂਬੀਆਂ
ਇਹ ਵੀ ਪੜ੍ਹੋ– Vi ਦਾ ਨਵਾਂ ਪਲਾਨ, 150GB ਡਾਟਾ ਤੇ ਅਨਲਿਮਟਿਡ ਕਾਲਿੰਗ ਸਮੇਤ ਮਿਲਣਗੇ ਇਹ ਫਾਇਦੇ
ਇੰਝ ਕਰੋ ‘ਲਾਈਵ ਰੂਮਸ’ ਫੀਚਰ ਦੀ ਵਰਤੋਂ
- ਲਾਈਵ ਰੂਮਸ ਫੀਚਰ ਦੀ ਵਰਤੋਂ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਇੰਸਟਾਗ੍ਰਾਮ ’ਤੇ ਲਾਈਵ ਸੈਸ਼ਨ ਸ਼ੁਰੂ ਕਰਨਾ ਹੋਵੇਗਾ।
- ਇਸ ਤੋਂ ਬਾਅਦ '+' ਬਟਨ ’ਤੇ ਕਲਿੱਕ ਕਰੋ। ਇਥੇ ਤੁਹਾਨੂੰ ਰੂਮਸ ਫੀਚਰ ਵਿਖਾਈ ਦੇਵੇਗਾ, ਉਸ ’ਤੇ ਕਲਿੱਕ ਕਰ ਦਿਓ।
- ਇਥੇ ਹੀ ਤੁਸੀਂ ਲਾਈਵ ਸੈਸ਼ਨ ਦੌਰਾਨ ਹੋਰ ਯੂਜ਼ਰਸ ਨੂੰ ਵੀ ਜੋੜ ਸਕੋਗੇ।
ਇਹ ਵੀ ਪੜ੍ਹੋ– ਸ਼ਾਓਮੀ ਭਾਰਤ ’ਚ ਲਿਆਏਗੀ ਸਭ ਤੋਂ ਸਸਤਾ 5G ਸਮਾਰਟਫੋਨ, ਇੰਨੀ ਹੋ ਸਕਦੀ ਹੈ ਕੀਮਤ