Instagram Kids ਐਪ ਦੀ ਲਾਂਚਿੰਗ ’ਤੇ ਲੱਗੀ ਰੋਕ, ਜਾਣੋ ਕਾਰਨ

Tuesday, Sep 28, 2021 - 12:52 PM (IST)

ਗੈਜੇਟ ਡੈਸਕ– ਫੇਸਬੁੱਕ ਦੀ ਮਲਕੀਅਤ ਵਾਲੀ ਇੰਸਟਾਗ੍ਰਾਮ ਐਪ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਬੱਚਿਆਂ ਲਈ ਵਿਸ਼ੇਸ਼ ਰੂਪ ਨਾਲ ਵਿਕਸਿਤ ਹੋ ਰਹੀ ਐਪ Instagram Kids ’ਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਦਰਅਸਲ, ਇੰਸਟਾਗ੍ਰਾਮ 13 ਸਾਲ ਤੋਂ ਛੋਟੇ ਬੱਚਿਆਂ ਲਈ Instagram Kids ਐਪ ਸ਼ੁਰੂ ਕਰਨ ਵਾਲੀ ਸੀ, ਜਿਸ ਦਾ ਅਮਰੀਕਾ ’ਚ ਸਖਤ ਵਿਰੋਧ ਕੀਤਾ ਗਿਆ। ਇਸ ਨੂੰ ਲੈ ਕੇ ਪੇਰੈਂਟਸ ਨੇ ਇੰਸਟਾਗ੍ਰਾਮ ਦੀ ਮਲਕੀਅਤ ਵਾਲੀ ਕੰਪਨੀ ਫੇਸਬੁੱਕ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਇਸ ਨੂੰ ਸ਼ੁਰੂ ਨਾ ਕੀਤੇ ਜਾਣ ਦੀ ਚਿਤਾਵਨੀ ਦਿੱਤੀ। 

ਕਿਉਂ ਹੋ ਰਿਹਾ ਇੰਸਟਾਗ੍ਰਾਮ ਦਾ ਵਿਰੋਧ 
ਇਕ ਰਿਪੋਰਟ ਮੁਤਾਬਕ, ਇੰਸਟਾਗ੍ਰਾਮ ਘੱਟ ਉਮਰ ਦੇ ਬੱਚਿਆਂ ਦੀ ਮਾਨਸਿਕ ਸਥਿਤੀ ’ਤੇ ਅਸਰ ਪਾ ਰਹੀ ਹੈ, ਇਸ ਦਾ ਕਾਰਨ ਇੰਸਟਾਗ੍ਰਾਮ ਦੇ ਕੰਟੈਂਟ ਨੂੰ ਮੰਨਿਆ ਗਿਆ। ਅਜਿਹੇ ’ਚ ਇੰਸਟਾਗ੍ਰਾਮ ਵਲੋਂ ਬੱਚਿਆਂ ਲਈ ਅਲੱਗ ਤੋਂ Instagram Kids ਐਪ ਲਿਆਉਣ ਦਾ ਫੈਸਲਾ ਕੀਤਾ ਗਿਆ ਸੀ। 

ਕੀ ਹੈ ਇੰਸਟਾਗ੍ਰਾਮ ਦਾ ਤਰਕ
ਇੰਸਟਾਗ੍ਰਾਮ ਵਲੋਂ ਦੱਸਿਆ ਗਿਆ ਕਿ ਅਜਿਹਾ ਫੈਸਲਾ ਪ੍ਰਾਜੈਕਟ ਨੂੰ ਲੈ ਕੇ ਲੋਕਾਂ ਦੇ ਵਿਰੋਧ ਨੂੰ ਵੇਖਦੇ ਹੋਏ ਲਿਆ ਗਿਆ ਹੈ। ਦੱਸ ਦੇਈਏ ਕਿ ਇੰਸਟਾਗ੍ਰਾਮ ਕਿਡਸ (Instagram Kids) ’ਤੇ ਅਕਾਊਂਟ ਬਣਾਉਣ ਲਈ ਪੇਰੈਂਟਸ ਦੀ ਮਨਜ਼ੂਰੀ ਜ਼ਰੂਰੀ ਕੀਤੀ ਗਈ ਸੀ। ਇਸ ’ਤੇ ਵਿਗਿਆਪਨ ਦਾ ਪ੍ਰਸਾਰਣ ਨਹੀਂ ਹੋਣਾ ਸੀ ਅਤੇ ਬੱਚਿਆਂ ਦੀ ਉਮਰ ਦੇ ਅਨੁਰੂਪ ਸਾਮੱਗਰੀ ਪਰੋਸੀ ਜਾਣੀ ਸੀ ਪਰ ਕੁਝ ਅਮਰੀਕੀ ਸਾਂਸਦ ਅਤੇ ਸਮਾਜਿਕ ਸਮੂਹਾਂ ਨੇ ਸੁਰੱਖਿਆ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਕੰਪਨੀ ਤੋਂ ਲਾਂਚ ਪਲਾਨ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। 


Rakesh

Content Editor

Related News