ਇਕ ਹਫਤੇ 'ਚ ਦੂਜੀ ਵਾਰ ਠੱਪ ਹੋਇਆ ਇੰਸਟਾਗ੍ਰਾਮ, ਹਜ਼ਾਰਾਂ ਯੂਜ਼ਰਜ਼ ਨੇ ਕੀਤੀ ਸ਼ਿਕਾਇਤ
Tuesday, Jul 25, 2023 - 04:27 PM (IST)
ਗੈਜੇਟ ਡੈਸਕ- ਮੇਟਾ ਦਾ ਫੋਟੋ-ਵੀਡੀਓ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਇਕ ਹਫਤੇ 'ਚ ਦੂਜੀ ਵਾਰ ਡਾਊਨ ਹੋ ਗਿਆ। ਯੂਜ਼ਰਜ਼ ਦਾ ਕਹਿਣਾ ਹੈ ਕਿ ਉਹ ਐਪ ਅਤੇ ਵੈੱਬਸਾਈਟ ਦੋਵਾਂ ਦਾ ਇਸਤੇਮਾਲ ਨਹੀਂ ਕਰ ਪਾ ਰਹੇ ਹਨ। ਆਊਟੇਜ ਨੂੰ ਟ੍ਰੈਕ ਕਰਨ ਵਾਲੀ ਵੈੱਬਸਾਈਟ ਡਾਊਨ ਡਿਟੈਕਟਰ ਨੇ ਵੀ ਇੰਸਟਾਗ੍ਰਾਮ ਠੱਪ ਹੋਣ ਦੀ ਪੁਸ਼ਟੀ ਕੀਤੀ ਹੈ। ਹਜ਼ਾਰਾਂ ਯੂਜ਼ਰਜ਼ ਨੇ ਇੰਸਟਾਗ੍ਰਾਮ ਡਾਊਨ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ। ਯੂਜ਼ਰਜ਼ ਨੇ ਟਵਿਟਰ 'ਤੇ ਵੀ ਇੰਸਟਾਗ੍ਰਾਮ ਡਾਊਨ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਇਕ ਹਫਤੇ 'ਚ ਇੰਸਟਾਗ੍ਰਾਮ ਦੂਜੀ ਵਾਰ ਜਦਕਿ ਇਕ ਮਹੀਨੇ 'ਚ ਤੀਜੀ ਵਾਰ ਡਾਊਨ ਹੋਇਆ ਹੈ।
ਇਕ ਹਫਤੇ 'ਚ ਦੂਜੀ ਵਾਰ ਠੱਪ ਹੋਇਆ ਇੰਸਟਾਗ੍ਰਾਮ
ਦੱਸ ਦੇਈਏ ਕਿ ਮੇਟਾ ਦਾ ਫੋਟੋ-ਵੀਡੀਓ ਸ਼ੇਅਰਿੰਗ ਪਲੇਟਫਾਰਮ ਇਕ ਹਫਤੇ 'ਚ ਦੂਜੀ ਵਾਰ ਠੱਪ ਹੋਇਆ ਹੈ। ਇਸਤੋਂ ਪਹਿਲਾਂ ਇਸੇ ਮਹੀਨੇ 20 ਜੁਲਾਈ ਨੂੰ ਇਹ ਠੱਪ ਹੋਇਆ ਸੀ। ਇਹ ਆਊਟੇਜ ਦੁਨੀਆ ਭਰ 'ਚ ਦੇਖਿਆ ਗਿਆ ਸੀ। ਸਿਰਫ ਇੰਨਾ ਹੀ ਨਹੀਂ 20 ਜੁਲਾਈ ਨੂੰ ਮੇਟਾ ਦਾ ਇਕ ਹੋਰ ਐਪ ਵਟਸਐਪ ਵੀ ਡਾਊਨ ਹੋ ਗਿਆ ਸੀ। ਯੂਜ਼ਰਜ਼ ਨੂੰ ਮੈਸੇਜ ਭੇਜਣ ਅਤੇ ਰਿਸੀਵ ਕਰਨ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।