ਭਾਰਤ ''ਚ ਵਿਕਰੀ ਲਈ ਉਪਲੱਬਧ ਹੋਇਆ ਡੇਕਾ ਕੋਰ ਪ੍ਰੋਸੈਸਰ ਨਾਲ ਲੈਸ ਇਹ ਸਮਾਰਟਫੋਨ
Tuesday, Oct 25, 2016 - 02:01 PM (IST)

ਜਲੰਧਰ- ਅਮਰੀਕੀ ਸਮਾਰਟਫੋਨ ਨਿਰਮਾਤਾ ਕੰਪਨੀ 9n6ocus ਨੇ ਹਾਲ ਹੀ ''ਚ ਆਪਣੀ ਐਪਿਕ ਸੀਰੀਜ਼ ਦਾ ਨਵਾਂ ਸਮਾਰਟਫੋਨ Epic 1 ਲਾਂਚ ਕੀਤਾ ਸੀ ਜਿਸ ਦੀ ਭਾਰਤ ''ਚ ਕੀਮਤ 12,999 ਰੁਪਏ ਰੱਖੀ ਗਈ ਹੈ। ਇਹ ਸਮਾਟਫੋਨ ਹੁਣ ਐਮਾਜ਼ਨ ਇੰਡੀਆ ਤੇ ਵਿਕਰੀ ਲਈ ਉਪਲੱਬਧ ਹੋ ਗਿਆ ਹੈ। ਇਸ ਸਮਾਰਟਫੋਨ ਦੀ ਖਾਸਿਅਤ ਹੈ ਇਸ ''ਚ ਲਗਾ ਡੇਕਾ ਕੋਰ ਪ੍ਰੋਸੈਸਰ।
ਮੈਟਲ ਬਾਡੀ ਨਾਲ ਬਣੇ ਇਸ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਸਮਾਰਟਫੋਨ ''ਚ 5.5-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ ਦਿੱਤੀ ਗਈ ਹੈ ਜੋ 1080x1920 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੀ ਹੈ ਨਾਲ ਹੀ ਇਸ ਵਿਚ 1.2 ਗੀਗਾਹਰਟਜ਼ ਮੀਡੀਆਟੈੱਕ ਐੱਮਟੀ6797ਐੱਮ ਡੈਕਾ-ਕੋਰ ਪ੍ਰੋਸੈਸਰ ਅਤੇ ਮਾਲੀ ਟੀ720 ਐੱਮ.ਪੀ.2 ਜੀ.ਪੀ.ਯੂ. ਮੌਜੂਦ ਹੈ।
ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਇਸ 4ਜੀ ਸਮਾਰਟਫੋਨ ''ਚ 3ਜੀ.ਬੀ. ਰੈਮ ਦੇ ਨਾਲ 32ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਐੱਲ.ਈ.ਡੀ. ਫਲੈਸ਼ ਨਾਲ ਇਸ ਵਿਚ 16 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਇਸ ਸਮਾਰਟਫੋਨ ''ਚ 3000ਐੱਮ.ਏ.ਐੱਚ. ਦੀ ਪਾਵਰ ਵਾਲੀ ਬੈਟਰੀ ਲੱਗੀ ਹੈ ਜਿਸ ਬਾਰੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ 10 ਘੰਟਿਆਂ ਦਾ ਟਾਕਟਾਈਮ ਦੇਵੇਗੀ।