13MP ਸੈਲਫੀ ਕੈਮਰੇ ਨਾਲ ਲਾਂਚ ਹੋਇਆ ਇਹ ਸਮਾਰਟਫੋਨ

Monday, Jul 25, 2016 - 04:57 PM (IST)

13MP ਸੈਲਫੀ ਕੈਮਰੇ ਨਾਲ ਲਾਂਚ ਹੋਇਆ ਇਹ ਸਮਾਰਟਫੋਨ
ਜਲੰਧਰ- ਸਮਾਰਟਫੋਨ ਤੇ ਐੱਲ.ਈ.ਡੀ. ਟੈਲੀਵਿਜ਼ਨ ਬਣਾਉਣ ਵਾਲੀ ਅਮਰੀਕੀ ਕੰਪਨੀ ਇਨਫੋਕਸ ਨੇ ਆਪਣਾ ਨਵਾਂ 4ਜੀ ਐਂਡ੍ਰਾਇਡ ਸਮਾਰਟਫੋਨ ਐੱਮ535+ ਲਾਂਚ ਕਰ ਦਿੱਤਾ ਹੈ। ਸੈਲਫੀ ਸਮਾਰਟਫੋਨ ਦੇ ਤੌਰ ''ਤੇ ਪੇਸ਼ ਕੀਤਾ ਗਿਆ ਇਨਫੋਕਸ ਦਾ ਇਹ ਨਵਾਂ ਸਮਾਰਟਫੋਨ ਪਿਛਲੇ ਐੱਮ535 ਦਾ ਅਪਗ੍ਰੇਟਿਡ ਵੇਰੀਅੰਟ ਹੈ। ਇਨਫੋਕਸ ਐੱਮ535+ ਗੋਲਡ ਅਤੇ ਸਿਲਵਰ ਕਲਰ ਵੇਰੀਅੰਟ ''ਚ 11,999 ਰੁਪਏ ''ਚ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਕੰਪਨੀ ਸਪੈਸ਼ਲ ਲਾਂਚ ਪ੍ਰਮੋਸ਼ਨ ਦੇ ਤਹਿਤ ਇਨਫੋਕਸ ਐੱਮ535+ ਦੇ ਨਾਲ 1000 ਰੁਪਏ ਕੀਮਤ ਵਾਲੀ ਸੈਲਫੀ ਸਟਿੱਕ ਵੀ ਫ੍ਰੀ ''ਚ ਦੇ ਰਹੀ ਹੈ। 
ਸਮਾਰਟਫੋਨ ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਐੱਮ535+ ਸਮਾਰਟਫੋਨ ''ਚ ਐੱਲ.ਈ.ਡੀ. ਫਲੈਸ਼ ਨਾਲ 13 ਮੈਗਾਪਿਕਸਲ ਦਾ ਆਟੋ ਫੋਕਸ ਰਿਅਰ ਕੈਮਰਾ ਦਿੱਤਾ ਗਿਆ ਹੈ। ਫੋਨ ਨਾਲ ਫੁੱਲ-ਐੱਚ.ਡੀ. ਵੀਡੀਓ ਰਿਕਾਰਡਿੰਗ ਕੀਤੀ ਜਾ ਸਕਦੀ ਹੈ। ਇਸ ਸਮਾਰਟਫੋਨ ''ਚ 5.5-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ ਹੈ। ਸਕ੍ਰੀਨ ਦੀ ਡੈਨਸਿਟੀ 401 ਪੀ.ਪੀ.ਆਈ. ਹੈ। ਇਸ ਸਮਾਰਟਫੋਨ ''ਚ 1.3 ਗੀਗਾਹਰਟਜ਼ ਆਕਟਾ-ਕੋਰ ਮੀਡੀਆਟੈੱਕ (ਐੱਮਟੀ6753) 64 ਬਿਟ ਪ੍ਰੋਸੈਸਰ ਹੈ। ਰੈਮ 3 ਜੀ.ਬੀ. ਹੈ। ਇੰਟਰਨਲ ਸਟੋਰੇਜ 16 ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 64 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 
ਹਾਈਬ੍ਰਿਡ ਸਿਮ ਸਪੋਰਟ ਦੇ ਨਾਲ ਆਉਣ ਵਾਲਾ ਇਨਫੋਕਸ ਐੱਮ535+ ਸਮਾਰਟਫੋਨ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ ਜਿਸ ''ਤੇ ਇਨਲਾਇਫ ਯੂ.ਆਈ. 2.0 ਸਕਿਨ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਦਾ ਕੰਮ ਕਰੇਗੀ 2600 ਐੱਮ.ਏ.ਐੱਚ. ਦੀ ਬੈਟਰੀ ਜਿਸ ਦੇ 12 ਘੰਟੇ ਤੱਕ ਦਾ ਟਾਕਟਾਈਮ ਅਤੇ 480 ਘੰਟਿਆਂ ਤੱਕ ਦਾ ਸਟੈਂਡਬਾਏ ਟਾਈਮ ਦੇਣ ਦਾ ਦਾਅਵਾ ਕੀਤਾ ਗਿਆ ਹੈ।

Related News