54 ਫੀਸਦੀ ਭਾਰਤੀ ਯੂਟਿਊਬ ’ਤੇ ਹਿੰਦੀ ਭਾਸ਼ਾ ’ਚ ਵੀਡੀਓ ਵੇਖਣਾ ਕਰਦੇ ਹਨ ਪਸੰਦ: ਰਿਪੋਰਟ

06/03/2020 5:44:49 PM

ਗੈਜੇਟ ਡੈਸਕ– ਵੀਡੀਓ ਸਟਰੀਮਿੰਗ ਪਲੇਟਫਾਰਮ ਯੂਟਿਊਬ ਨੇ ਭਾਰਤ ’ਚ ਆਨਲਾਈਨ ਵੀਡੀਓ ਵੇਖਣ ਨੂੰ ਲੈ ਕੇ ਇਕ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਮੁਤਾਬਕ, 54 ਫੀਸਦੀ ਭਾਰਤੀ ਯੂਟਿਊਬ ’ਤੇ ਹਿੰਦੀ ਭਾਸ਼ਾ ’ਚ ਵੀਡੀਓ ਵੇਖਣਾ ਪਸੰਦ ਕਰਦੇ ਹਨ। ਇਸ ਦੇ ਨਾਲ ਹੀ 16 ਫੀਸਦੀ ਲੋਕ ਅੰਗਰੇਜੀ ’ਚ, 7 ਫੀਸਦੀ ਕਨੰੜ ’ਚ, 6 ਫੀਸਦੀ ਤਮਿਲ ਅਤੇ 5 ਫੀਸਦੀ ਬਾਂਗਲਾ ਭਾਸ਼ਾ ’ਚ ਵੀਡੀਓ ਵੇਖਦੇ ਹਨ। ਇਸ ਤੋਂ ਇਲਾਵਾ ਰਿਪੋਰਟ ਤੋਂ ਜਾਣਕਾਰੀ ਮਿਲੀ ਹੈ ਕਿ ਭਾਰਤੀ ਉਪਭੋਗਤਾ ਰੋਜ਼ਾਨਾ 67 ਮਿੰਟ ਤਕ ਆਨਲਾਈਨ ਵੀਡੀਓ ਵੇਖਦੇ ਹਨ, ਜਿਨ੍ਹਾਂ ’ਚ 70 ਫੀਸਦੀ 15 ਤੋਂ 34 ਸਾਲ ਦੇ ਹਨ, ਜਦਕਿ 37 ਫੀਸਦੀ ਯੂਜ਼ਰਜ਼ ਪੇਂਡੂ ਇਲਾਕਿਆਂ ਦੇ ਹਨ। 

ਸਾਲ ਦੇ ਅਖੀਰ ਤਕ ਇੰਨੀ ਹੋਵੇਗੀ ਆਨਲਾਈਨ ਵੀਡੀਓ ਯੂਜ਼ਰਜ਼ ਦੀ ਗਿਣਤੀ
ਯੂਟਿਊਬ ਦੀ ਰਿਪੋਰਟ ਮੁਤਾਬਕ, ਇਸ ਸਾਲ ਦੇ ਅਖੀਰ ਤਕ ਆਨਲਾਈਨ ਵੀਡੀਓ ਵੇਖਣ ਵਾਲਿਆਂ ਦੀ ਗਿਣਤੀ 500 ਮਿਲੀਅਨ ਤਕ ਪਹੁੰਚ ਜਾਵੇਗੀ। ਨਾਲ ਹੀ ਯੂਟਿਊਬ ’ਤੇ ਵੀਡੀਓ ਵੇਖਣ ਵਾਲਿਆਂ ਦੀ ਗਿਣਤੀ ’ਚ 43 ਫੀਸਦੀ ਦਾ ਵਾਧਾ ਹੋਇਆ ਹੈ। 

ਦਰਸ਼ਕਾਂ ਦੇ ਆਧਾਰ ’ਤੇ ਬਣਾਈ ਗਈ ਰਿਪੋਰਟ 
ਦੱਸ ਦੇਈਏ ਕਿ ਯੂਟਿਊਬ ਨੇ ਦਰਸ਼ਕਾਂ ਦੀਆਂ ਪ੍ਰਤੀਕਿਰਿਆਵਾਂ ਦੇ ਆਧਾਰ ’ਤੇ ਇਹ ਰਿਪੋਰਟ ਤਿਆਰ ਕੀਤੀ ਹੈ। ਯੂਟਿਊਬ ਦੀ ਰਿਪੋਰਟ ਤੋਂ ਜਾਣਕਾਰੀ ਮਿਲੀ ਹੈ ਕਿ 79 ਫੀਸਦੀ ਵੀਡੀਓਜ਼ ਘਰ ’ਚ ਵੇਖੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ 21 ਫੀਸਦੀ ਵੀਡੀਓਜ਼ ਚਲਦੇ-ਫਿਰਦੇ ਜਾਂ ਫਿਰ ਘਰੋਂ ਬਾਹਰ ਵੇਖੀਆਂ ਜਾਂਦੀਆਂ ਹਨ। 

ਯੂਟਿਊਬ ਨੇ ਮੁਫਤ ਵਿਖਾਏ ਪ੍ਰੀਮੀਅਮ ਸ਼ੋਅਜ਼
ਯੂਟਿਊਬ ਨੇ ਤਾਲਾਬੰਦੀ ਨੂੰ ਧਿਆਨ ’ਚ ਰੱਖ ਕੇ ਅਪ੍ਰੈਲ ’ਚ ਉਪਭੋਗਤਾਵਾਂ ਨੂੰ ਮੁਫਤ ’ਚ ਪ੍ਰੀਮੀਅਮ ਸ਼ੋਅਜ਼ ਵਿਖਾਉਣ ਦਾ ਫ਼ੈਸਲਾ ਲਿਆਸੀ। ਇਸ ਤਹਿਤ ਉਪਭੋਗਤਾਵਾਂ ਨੂੰ Escape the Night ਅਤੇ Matpat's Game Lab
 ਵਰਗੇ ਸ਼ੋਅਜ਼ ਮੁਫਤ ’ਚ ਵੇਖਣ ਨੂੰ ਮਿਲੇ ਸਨ।


Rakesh

Content Editor

Related News