ਵੱਡਾ ਖੁਲਾਸਾ : ਪੂਰੇ ਸਾਲ ''ਚ 75 ਦਿਨ ਫੋਨ ''ਤੇ ਹੀ ਗੁਜ਼ਾਰ ਦਿੰਦੇ ਹਨ ਭਾਰਤੀ

Friday, Dec 20, 2019 - 08:13 PM (IST)

ਗੈਜੇਟ ਡੈਸਕ—ਜ਼ਿਆਦਾ ਭਾਰਤੀ ਪੂਰੇ ਸਾਲ 'ਚ ਆਪਣੇ ਕੰਮ ਦਾ ਇਕ ਤਿਮਾਹੀ ਸਮਾਂ ਕਰੀਬ 1800 ਘੰਟੇ ਫੋਨ 'ਤੇ ਬਿਤਾਉਂਦੇ ਹਨ। ਹਰੇਕ ਤਿੰਨ 'ਚੋਂ ਇਕ ਲੋਕ ਦਾ ਮੰਨਣਾ ਹੈ ਕਿ ਉਹ ਬਿਨਾਂ ਫੋਨ ਚੈੱਕ ਕੀਤੇ 5 ਮਿੰਟ ਵੀ ਨਹੀਂ ਰਹਿ ਸਕਦੇ। 73 ਫੀਸਦੀ ਲੋਕਾਂ ਨੇ ਮੰਨਿਆ ਕਿ ਜਿਸ ਤਰ੍ਹਾਂ ਨਾਲ ਮੋਬਾਇਲ ਦਾ ਇਸਤੇਮਾਲ ਵਧ ਰਿਹਾ ਹੈ ਉਸ ਨਾਲ ਲੋਕਾਂ ਦੇ ਮਾਨਸਕ ਅਤੇ ਸਰੀਰਿਕ ਸਿਹਤ ਨੂੰ ਨੁਕਸਾਨ ਹੋਵੇਗਾ। 5 'ਚੋਂ 3 ਲੋਕਾਂ ਨੇ ਮੰਨਿਆ ਕਿ ਜ਼ਿੰਦਗੀ ਨੂੰ ਮੋਬਾਇਲ ਤੋਂ ਦੂਰ ਰੱਖਣਾ ਜ਼ਰੂਰੀ ਹੈ ਅਤੇ ਇਸ ਨਾਲ ਉਨ੍ਹਾਂ ਦੀ ਜ਼ਿੰਦਗੀ ਖੁਸ਼ਹਾਲ ਹੋ ਸਕਦੀ ਹੈ।

PunjabKesari

ਪੂਰੀ ਦੁਨੀਆ 'ਚ ਭਾਰਤ ਹੀ ਅਜਿਹਾ ਦੇਸ਼ 'ਚ ਜਿਥੇ ਇੰਟਰਨੈੱਟ ਸਭ ਤੋਂ ਸਸਤਾ ਹੈ ਅਤੇ ਇਥੇ ਸਭ ਤੋਂ ਜ਼ਿਆਦਾ ਇੰਟਰਨੈੱਟ ਬੰਦ ਕੀਤਾ ਜਾਂਦਾ ਹੈ। ਭਾਰਤ ਅੱਜ ਸਭ ਤੋਂ ਵੱਡਾ ਸਮਾਰਟਫੋਨ ਬਾਜ਼ਾਰ ਹੈ। ਅਜਿਹੇ 'ਚ ਭਾਰਤ 'ਚ ਸਮਾਰਟਫੋਨ ਯੂਜ਼ਰਸ ਦੀ ਗਿਣਤੀ ਵੀ ਸਭ ਤੋਂ ਜ਼ਿਆਦਾ ਹੈ। ਹੁਣ ਵੀਵੋ ਨੇ ਸਾਈਬਰਮੀਡੀਆ ਰਿਸਰਚ (ਸੀ.ਐੱਮ.ਆਰ.) ਨੇ ਇਕ ਸਰਵੇਅ ਕੀਤਾ ਹੈ ਜਿਸ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤ ਦੇ ਲੋਕ ਸਾਲ ਦੇ 75 ਦਿਨ ਸਮਾਰਟਫੋਨ ਇਸਤੇਮਾਲ ਕਰਨ 'ਚ ਗੁਜ਼ਾਰ ਦਿੰਦੇ ਹਨ।

PunjabKesari

75 ਫੀਸਦੀ ਲੋਕਾਂ ਨੂੰ ਬਚਪਨ 'ਚ ਮਿਲ ਗਿਆ ਸਮਾਰਟਫੋਨ
ਵੀਵੋ ਅਤੇ ਸੀ.ਐੱਮ.ਆਰ. ਦੇ ਸੰਯੁਕਤ ਸਰਵੇਅ 'ਚ ਸ਼ਾਮਲ ਲੋਕਾਂ 'ਚੋ 75 ਫੀਸਦੀ ਲੋਕਾਂ ਨੇ ਮੰਨਿਆ ਕਿ ਅੱਲੜ੍ਹ ਉਮਰੇ ਹੀ ਉਨ੍ਹਾਂ ਕੋਲ ਆਪਣੇ ਸਮਾਰਟਫੋਨ ਹੋ ਗਏ ਸਨ, ਉੱਥੇ 41 ਫੀਸਦੀ ਯੂਜ਼ਰਸ ਦਾ ਦਾਅਵਾ ਹੈ ਕਿ ਗ੍ਰੈਜੁਏਸ਼ਨ ਕਰਨ ਅਤੇ ਹਾਈ ਸਕੂਲ ਪਾਸ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਸਮਾਰਟਫੋਨ ਮਿਲਿਆ। ਵੀਵੋ ਅਤੇ ਸੀ.ਐੱਮ.ਆਰ. ਦਾ ਇਹ ਸਰਵੇਅ ਦੇਸ਼ ਦੇ 8 ਵੱਖ-ਵੱਖ ਸ਼ਹਿਰਾਂ ਦੇ ਲੋਕਾਂ ਵਿਚਾਲੇ ਆਨਲਾਈਨ ਕੀਤਾ ਗਿਆ ਹੈ।


Karan Kumar

Content Editor

Related News