CIA ਸਮੇਤ ਪੂਰੀ ਦੁਨੀਆ ਨਾਲ ਸ਼ੇਅਰ ਹੋ ਰਿਹਾ ਹੈ ਭਾਰਤੀ ਸਮਾਰਟਫੋਨ ਯੂਜ਼ਰਸ ਦਾ ਡਾਟਾ
Friday, Sep 01, 2017 - 06:57 PM (IST)

ਜਲੰਧਰ—ਪ੍ਰਾਈਵੇਸੀ ਦੇ ਖਤਰੇ ਅਤੇ ਆਧਾਰ ਨੂੰ ਕਈ ਸਰਵਿਸੇਜ ਨਾਲ ਜੋੜਨ ਨੂੰ ਲੈ ਕੇ ਗ੍ਰਹਿ ਮੰਤਰਾਲਾ ਦੇ ਸਾਬਕਾ ਸਕੱਤਰ ਰਾਜੀਵ ਮਹਾਰਿਸ਼ੀ ਨੇ ਵੱਡਾ ਖੁਲਾਸਾ ਕੀਤਾ ਹੈ। ਸਕੱਤਰ ਨੇ ਸੰਸਦ ਸਮੀਤੀ ਦੇ ਸਾਹਮਣੇ ਦੱਸਿਆ ਹੈ ਕਿ ਲਗਭਗ 40 ਫੀਸਦੀ ਲੋਕ ਜੋ ਸਮਾਰਟਫੋਨ ਅਤੇ popular ਐਪਲੀਕੇਸ਼ਨ ਦਾ ਇਸਤੇਮਾਲ ਕਰਦੇ ਹਨ ਅਤੇ ਉਹ ਆਪਣਾ ਡਾਟਾ ਪੂਰੀ ਦੁਨੀਆ ਨਾਲ ਸ਼ੇਅਰ ਕਰ ਦਿੰਦੇ ਹਨ। ਰਾਜੀਵ ਮਹਾਰਿਸ਼ੀ ਨੇ ਦੱਸਿਆ ਕਿ 'ਸਮਾਰਟਫੋਨ ਅਤੇ ਐਪ ਯੂਜ਼ਰਸ 'ਚੋਂ ਲਗਭਗ 40 ਫੀਸਦੀ ਲੋਕ ਪੂਰੀ ਦੁਨੀਆ, ਇੱਥੋ ਤਕ ਕੀ ਸੀ. ਆਈ.ਈ (ਸੈਂਟਰਲ ਇੰਵੈਸਟੀਗੈਸ਼ਨ ਏਜੰਸੀ) ਨਾਲ ਸ਼ੇਅਰ ਕਰਦੇ ਹਨ। ਯਾਨੀ ਤੁਹਾਡਾ ਡਾਟਾ ਦੁਨੀਆ ਦੀ ਵੱਡੀ ਇੰਵੈਸਟੀਗੈਸ਼ਨ ਏਜੰਸੀ ਕੋਲ ਹੈ। ਇਹ ਗੱਲ ਮਹਰਿਸ਼ੀ ਨੇ 21 ਜੁਲਾਈ ਨੂੰ ਸੰਸਦ ਦੀ ਸਟੈਂਡਿੰਗ ਕਮੇਟੀ ਦੇ ਸਾਹਮਣੇ ਰੱਖੀ ਸੀ। ਮਹਰਿਸ਼ੀ ਨੇ ਉਨ੍ਹਾਂ ਐਪਸ ਨੂੰ ਲੈ ਕੇ ਵੀ ਚਿੰਤਾ ਜ਼ਾਹਿਰ ਕੀਤੀ ਹੈ, ਜਿਸ ਦੇ ਜ਼ਰੀਏ ਯੂਜ਼ਰਸ ਦੀ ਜਾਣਕਾਰੀ ਚੋਰੀ ਕੀਤੀ ਜਾ ਰਹੀ ਹੈ। ਯੂਜ਼ਰਸ ਦਾ ਡਾਟਾ ਸੀ. ਆਈ. ਏ. ਸਮੇਤ ਪੂਰੀ ਦੁਨੀਆ ਤਕ ਪਹੁੰਚ ਰਿਹਾ ਹੈ।
ਬਿਤੇ ਦਿਨ ਸਰਕਾਰ ਨੇ ਭਾਰਤੀ ਬਾਜ਼ਾਰਾਂ 'ਚ ਸਮਾਰਟਫੋਨ ਮੁਹੱਇਆ ਕਰਵਾਉਣ ਵਾਲੀ 21 ਕੰਪਨੀਆਂ ਤੋਂ ਹੈਂਡਸੈੱਟ ਦੇ ਸੁਰੱਖਿਆ ਦਾ ਪੂਰਾ ਬਿਊਰਾ ਮੰਗਿਆ ਸੀ। ਇਸ ਦੇ ਜਵਾਬ 'ਚ ਜਿਨ੍ਹਾਂ ਕੰਪਨੀਆਂ ਨੇ ਜਾਣਕਾਰੀ ਮੁਹੱਇਆ ਕਰਵਾਈ ਹੈ, ਉਨ੍ਹਾਂ 'ਚ ਐੱਚ. ਟੀ. ਸੀ., ਸ਼ਿਓਮੀ, ਵੀਵੋ, ਲਿਨੋਵੋ, ਇੰਟੈਕਸ, ਵਨ ਪਲੱਸ. ਹਾਨਰ ਸ਼ਾਮਲ ਹੈ। ਕੰਪਨੀਆਂ ਲਈ ਜਾਣਕਾਰੀ 28 ਅਗਸਤ ਯਾਨੀ ਸੋਮਵਾਰ ਤਕ ਦੇਣੀ ਸੀ। ਫਿਲਹਾਲ, ਅਜੇ ਤਕ ਇਹ ਪਤਾ ਨਹੀਂ ਹੈ ਕਿ ਕੰਪਨੀਆਂ ਨੇ ਆਪਣੇ ਜਵਾਬ 'ਚ ਕੀ ਜਾਣਕਾਰੀ ਦਿੱਤੀ ਹੈ। ਇਹ ਜਾਣਕਾਰੀ ਹਾਸਲ ਕਰਨ ਦੇ ਪਿੱਛੇ ਸਰਕਾਰ ਦੀ ਸੋਚ ਇਹ ਹੈ ਕਿ ਹਰ ਨਾਗਰਿਕ ਦਾ ਡਾਟਾ ਸੁਰੱਖਿਅਤ ਰਹੇ।