Zoom ਦੀ ਟੱਕਰ ’ਚ ਆਈ ਦੇਸੀ ਵੀਡੀਓ ਕਾਲਿੰਗ ਐਪ, ਬੜੇ ਕਮਾਲ ਦੇ ਹਨ ਫੀਚਰਜ਼

06/10/2020 1:22:18 PM

ਗੈਜੇਟ ਡੈਸਕ– ਤਾਲਾਬੰਦੀ ਦੌਰਾਨ ਭਾਰਤ ਸਮੇਤ ਦੁਨੀਆ ਭਰ ’ਚ ਵੀਡੀਓ ਕਾਨਫਰੰਸਿੰਗ ਐਪ ਜ਼ੂਮ ਕਾਫ਼ੀ ਪ੍ਰਸਿੱਧ ਹੋਈ ਹੈ। ਹਾਲਾਂਕਿ, ਇਸ ਨੂੰ ਟੱਕਰ ਦੇਣ ਲਈ ਦੇਸੀ ਵੀਡੀਓ ਕਾਲਿੰਗ ਐਪ Say Namaste (ਕਹੋ ਨਮਸਤੇ) ਆ ਗਈ ਹੈ। ਜ਼ੂਮ ਦੀ ਤਰ੍ਹਾਂ ਹੀ ਇਸ ਐਪ ਰਾਹੀਂ ਵੀ ਇਕ ਵਾਰ ’ਚ ਇਕੱਠੇ 50 ਲੋਕ ਵੀਡੀਓ ਕਾਲਿੰਗ ਕਰ ਸਕਦੇ ਹਨ। ਜ਼ੂਮ ਐਪ ’ਚ ਸੁਰੱਖਿਆ ਅਤੇ ਪ੍ਰਾਈਵੇਸੀ ਨਾਲ ਜੁੜੀ ਸਮੱਸਿਆ ਆਉਣ ਦੇ ਚਲਦੇ ਭਾਰਤ ਸਰਕਾਰ ਨੇ ਵੀ ਇਸ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਸੀ। ਅਜਿਹੇ ’ਚ Say Namaste ਐਪ ਨੂੰ ਜ਼ੂਮ ਦੇ ਬਦਲ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। 

ਇਸ ਭਾਰਤੀ ਐਪ ’ਚ ਕੀ ਹੈ ਖ਼ਾਸ
ਇਸ ਭਾਰਤੀ ਵੀਡੀਓ ਕਾਨਫਰੰਸਿੰਗ ਪਲੇਟਫਾਰਮ ਨੂੰ ਮੁੰਬਈ ਦੀ ਸਟਾਰਟਅਪ ਕੰਪਨੀ Inscript ਨੇ ਤਿਆਰ ਕੀਤਾ ਹੈ। ਪਹਿਲਾਂ ਸਿਰਫ਼ ਵੈੱਬ ਵਰਜ਼ਨ ’ਚ ਉਪਲੱਬਧ ‘ਸੇ ਨਮਸਤੇ’ ਹੁਣ ਗੂਗਲ ਪਲੇਅ ਸਟੋਰ ’ਤੇ ਵੀ ਆ ਗਈ ਹੈ। ਇਹ ਉਨ੍ਹਾਂ ਉਪਭੋਗਤਾਵਾਂ ਲਈ ਖ਼ਾਸ ਹੈ ਜੋ ਜ਼ਿਆਦਾ ਲੋਕਾਂ ਨਾਲ ਇਕੱਠੇ ਵੀਡੀਓ ਕਾਲਿੰਗ ਕਰਨਾ ਚਾਹੁੰਦੇ ਹਨ। ਇਸ ਐਪ ’ਚ ਸਕਰੀਨ ਸ਼ੇਅਰਿੰਗ, ਟੈਕਸਟ ਮੋਡ, ਫਾਈਲ ਸ਼ੇਅਰਿੰਗ ਵਰਗੇ ਕਈ ਫੀਚਰਜ਼ ਮਿਲਦੇ ਹਨ। ਸਕਰੀਨ ਸ਼ੇਅਰਿੰਗ ਆਪਸ਼ਨ ਰਾਹੀਂ ਉਪਭੋਗਤਾ ਆਪਣੇ ਡਿਵਾਈਸ ਦੀ ਸਕਰੀਨ ਦੂਜੇ ਉਪਭੋਗਤਾ ਨਾਲ ਸਾਂਝੀ ਕਰ ਸਕਦੇ ਹਨ। ਵੀਡੀਓ ਕਾਲ ਦੌਰਾਨ ਵੀ ਉਪਭੋਗਤਾ ਟੈਕਸਟ ਮੈਸੇਜ ਰਾਹੀਂ ਗੱਲ ਕਰ ਸਕਦੇ ਹਨ। ਉਥੇ ਹੀ ਫਾਈਲ ਸ਼ੇਅਰਿੰਗ ਫੀਚਰ ਰਾਹੀਂ ਉਪਭੋਗਤਾ ਦਸਤਾਵੇਜ਼, ਪੀ.ਡੀ.ਐੱਫ., ਪੇਸ਼ਕਾਰੀ, ਤਸਵੀਰਾਂ ਅਤੇ ਵੀਡੀਓ ਫਾਈਲ ਵਰਗੀਆਂ ਚੀਜ਼ਾਂ ਨੂੰ ਕਾਲ ਦੌਰਾਨ ਵੀ ਭੇਜ ਸਕਦੇ ਹਨ। 

PunjabKesari

1 ਲੱਖ ਤੋਂ ਜ਼ਿਆਦਾ ਡਾਊਨਲੋਡਸ
ਗੂਗਲ ਪਲੇਸ ਸਟੋਰ ’ਤੇ ਹਾਲ ਹੀ ’ਚ ਆਈ ਇਸ ਐਪ ਨੂੰ 1 ਲੱਖ ਤੋਂ ਜ਼ਿਆਦਾ ਡਾਊਨਲੋਡਸ ਮਿਲ ਚੁੱਕੇ ਹਨ। ਐਪ ਨੂੰ 4.3 ਸਟਾਰ ਸੇਟਿੰਗਸ ਮਿਲੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਐਪ ਰਾਹੀਂ ਉਪਭੋਗਤਾ ਸੁਰੱਖਿਅਤ ਆਡੀਓ ਅਤੇ ਵੀਡੀਓ ਕਾਲਿੰਗ ਕਰ ਸਕਦੇ ਹਨ। ਪ੍ਰਾਈਵੇਸੀ ਅਤੇ ਸੁਰੱਖਿਆ ’ਤੇ ਕੰਪਨੀ ਦੇ ਸੀ.ਈ.ਓ. ਅਨੁਜ ਗਰਗ ਨੇ ਇਕ ਇੰਟਰਵਿਊ ’ਚ ਕਿਹਾ ਕਿ ‘ਸੇ ਨਮਸਤੇ’ ਐਪ ਨੂੰ GDPR (ਜਨਰਲ ਡਾਟਾ ਪ੍ਰੋਟੈਕਸ਼ਨ ਰੈਗੁਲੇਸ਼ਨ) ਦੇ ਅਨੁਰੂਪ ਤਿਆਰ ਕੀਤਾ ਗਿਆ ਹੈ। 


Rakesh

Content Editor

Related News