ਵੈਲੇਨਟਾਈਨ ਡੇ ''ਤੇ ''ਲਵ ਲੈਟਰ'' ਲਿਖਣ ਲਈ ChatGPT ਦੀ ਮਦਦ ਲੈ ਰਹੇ ਭਾਰਤੀ
Sunday, Feb 12, 2023 - 03:40 PM (IST)
ਗੈਜੇਟ ਡੈਸਕ- ਵੈਲੇਨਟਾਈਨ ਡੇ ਮੌਕੇ ਲੋਕ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਇਸ ਲਈ ਕਈ ਲੋਕ ਆਪਣੇ ਪਾਰਟਨਰ ਨੂੰ 'ਲਵ ਲੈਟਰ' ਜਾਂ ਮੈਸੇਜ ਵੀ ਸੈਂਡ ਕਰਦੇ ਹਨ। ਜੇਕਰ ਤੁਹਾਨੂੰ ਵੀ ਕਾਫੀ ਚੰਗੇ ਤਰੀਕੇ ਨਾਲ ਲਿਖਿਆ ਲਵ ਲੈਟਰ ਮਿਲਿਆ ਹੈ ਤਾਂ ਹੋ ਸਕਦਾ ਹੈ ਕਿ ਉਸਨੂੰ ਏ.ਆਈ. ਨੇ ਲਿਖਿਆ ਹੋਵੇ। ਅਸੀਂ ਮਜ਼ਾਕ ਨਹੀਂ ਕਰ ਰਹੇ। ਲੋਕ ਓਪਨ ਏ.ਆਈ. ਦੇ ਫੇਮਸ ਏ.ਆਈ. ਟੂਲ ਚੈਟ ਜੀ.ਪੀ.ਟੀ. ਤੋਂ ਲਵ ਲੈਟਰ ਲਿਖਵਾ ਰਹੇ ਹਨ। ਇਹ ਏ.ਆਈ. ਟੂਲ ਉਨ੍ਹਾਂ ਲੋਕਾਂ ਦੀ ਕਾਫੀ ਮਦਦ ਕਰ ਰਿਹਾ ਹੈ ਜੋ ਖੁਦ ਲਵ ਲੈਟਰ ਨਹੀਂ ਲਿਖ ਪਾਉਂਦੇ ਜਾਂ ਜਿਨ੍ਹਾਂ ਨੂੰ ਇਸ ਲਈ ਸ਼ਬਦ ਨਹੀਂ ਮਿਲ ਪਾਉਂਦੇ। McAfee ਨੇ ਖੁਲਾਸਾ ਕੀਤਾ ਹੈ ਕਿ 60 ਫੀਸਦੀ ਤੋਂ ਵੱਧ ਭਾਰਤੀ ਆਪਣੇ ਲਵਰਸ ਲਈ ਲਵ ਲੈਟਰ ਲਿਖਣ ਲਈ ਚੈਟ ਜੀ.ਪੀ.ਟੀ. ਦੀ ਮਦਦ ਲੈ ਰਹੇ ਹਨ।
ਵੈਲੇਨਟਾਈਨ ਡੇ ਲਈ ਸਿਲੈਕਟਿਡ ਦੇਸ਼ਾਂ 'ਚ ਸਭ ਤੋਂ ਵੱਧ ਭਾਰਤੀਆਂ ਨੇ ਏ.ਆਈ. ਟੂਲ ਚੈਟ ਜੀ.ਪੀ.ਟੀ. ਦੀ ਮਦਦ ਲਈ ਸੀ। ਚੈਟ ਜੀ.ਪੀ.ਟੀ. ਰਾਹੀਂ ਲਵ ਲੈਟਰ ਲਿਖਵਾਇਆ ਗਿਆ। McAfee ਨੇ ਆਪਣੇ ਰਿਸਰਚ ਮਾਡਰਨ ਲਵ 'ਚ 9 ਦੇਸ਼ਾਂ ਦੇ 5000 ਤੋਂ ਵੱਧ ਲੋਕਾਂ 'ਤੇ ਸਰਵੇ ਕੀਤਾ ਸੀ।
ਕੰਪਨੀ ਕਰ ਰਹੇ ਰਿਸਰਚ
ਇਸ ਵਿਚ ਕੰਪਨੀ ਰਿਸਰਚਰ ਕਰ ਰਹੀ ਸੀ ਕਿ ਏ.ਆਈ. ਅਤੇ ਇੰਟਰਨੈੱਟ ਕਾਰਨ ਲੋਕਾਂ ਦੇ ਪਿਆਰ ਅਤੇ ਰਿਲੇਸ਼ਨਸ਼ਿਪ ਕਿਵੇਂ ਬਦਲ ਰਹੇ ਹਨ। ਇਨ੍ਹਾਂ ਦੇਸ਼ਾਂ 'ਚ ਸਭ ਤੋਂ ਵੱਧ 62 ਫੀਸਦੀ ਭਾਰਤੀਆਂ ਨੇ ਕਿਹਾ ਕਿ ਉਹ ਇਸ ਲਈ ਚੈਟ ਜੀ.ਪੀ.ਟੀ. ਦੀ ਮਦਦ ਲੈ ਰਹੇ ਹਨ।
ਰਿਪੋਰਟ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ 27 ਫੀਸਦੀ ਲੋਕਾਂ ਨੂੰ ਲਗਦਾ ਹੈ ਕਿ ਚੈਟ ਜੀ.ਪੀ.ਟੀ. ਲਈ ਲੈਟਰ ਨੂੰ ਭੇਜਣ ਨਾਲ ਉਨ੍ਹਾਂ ਨੂੰ ਜ਼ਿਆਦਾ ਭਰੋਸਾ ਹੁੰਦਾ ਹੈ। ਜਦਕਿ 49 ਫੀਸਦੀ ਨੇ ਚੈਟ ਜੀ.ਪੀ.ਟੀ. ਦੇ ਲਿਖੇ ਲਵ ਲੈਟਰ ਮਿਲਣ 'ਤੇ ਨਾਰਾਜ਼ਗੀ ਜਤਾਈ ਹੈ।
ਦੱਸ ਦੇਈਏ ਕਿ ਹਾਲ ਦੇ ਸਮੇਂ ਚੈਟ ਜੀ.ਪੀ.ਟੀ. ਦਾ ਇਸਤੇਮਾਲ ਕਾਫੀ ਜ਼ਿਆਦਾ ਵਧਿਆ ਹੈ। ਇਸ ਕਾਰਨ ਗੂਗਲ ਨੂੰ ਵੀ ਆਪਣੀ ਰਣਨੀਤੀ 'ਚ ਬਦਲਾਅ ਕਰਨਾ ਪਿਆ ਹੈ। ਗੂਗਲ ਨੇ ਵੀ ਆਪਣੇ ਏ.ਆਈ. ਟੂਲ ਦਾ ਐਲਾਨ ਕਰ ਦਿੱਤਾ ਹੈ। ਕਈ ਮਾਹਿਰਾਂ ਦਾ ਮੰਨਣਾ ਹੈ ਕਿ ਚੈਟ ਜੀ.ਪੀ.ਟੀ. ਗੂਗਲ ਨੂੰ ਆਉਣ ਵਾਲੇ ਸਮੇਂ 'ਚ ਪਛਾੜ ਸਕਦਾ ਹੈ।