Google Chrome ਯੂਜ਼ਰਜ਼ ਲਈ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਤੁਰੰਤ ਕਰੋ ਇਹ ਕੰਮ
Saturday, Oct 04, 2025 - 06:18 PM (IST)

ਗੈਜੇਟ ਡੈਸਕ- ਭਾਰਤ ਸਰਕਾਰ ਦੀ ਏਜੰਸੀ CERT-In ਨੇ Google Chrome ਅਤੇ Mozilla Firefox ਬ੍ਰਾਊਜ਼ਰ ਯੂਜ਼ਰਜ਼ ਲਈ ਹਾਈ-ਰਿਸਕ ਸਕਿਓਰਿਟੀ ਅਲਰਟ ਜਾਰੀ ਕੀਤਾ ਹੈ। ਏਜੰਸੀ ਨੇ ਦੱਸਿਆ ਕਿ ਇਨ੍ਹਾਂ ਬ੍ਰਾਊਜ਼ਰ ਦੇ ਪੁਰਾਣੇ ਵਰਜ਼ਨ 'ਚ ਕਈ ਖਤਰਨਾਕ ਕਮਜ਼ੋਰੀਆਂ ਪਾਈਆਂ ਗਈਆਂ ਹਨ, ਜਿਨ੍ਹਾਂ ਦਾ ਫਾਇਦਾ ਚੁੱਕ ਕੇ ਹੈਕਰ ਸੰਵੇਦਨਸ਼ੀਲ ਡਾਟਾ ਚੋਰੀ ਕਰ ਸਕਦੇ ਹਨ ਜਾਂ ਡਿਵਾਈਸ 'ਤੇ ਮਾਲਵੇਅਰ ਚਲਾ ਸਕਦੇ ਹਨ। ਸਰਕਾਰ ਨੇ ਯੂਜ਼ਰਜ਼ ਨੂੰ ਤੁਰੰਤ ਆਪਣੇ ਬ੍ਰਾਊਜ਼ਰ ਅਪਡੇਟ ਕਰਨ ਦੀ ਸਲਾਹ ਦਿੱਤੀ ਹੈ।
Chrome 'ਚ ਪਾਈਆਂ ਗਈਆਂ ਖਾਮੀਆਂ
CERT-In ਨੇ ਚਿਤਾਵਨੀ ਦਿੱਤੀ ਹੈ ਕਿ Chrome ਦੇ ਉਨ੍ਹਾਂ ਵਰਜ਼ਨਾਂ 'ਚ ਖਤਰਨਾਕ ਬਗ ਮੌਜੂਦ ਹਨ ਜੋ Linux 'ਤੇ 141.0.7390.54 ਅਤੇ Windows ਤੇ macOS 'ਤੇ 141.0.7390.54/55 ਤੋਂ ਪੁਰਾਣੇ ਹ ਨ। ਇਨ੍ਹਾਂ 'ਚ WebGPU ਅਤੇ Video 'ਚ heap buffer overflow, Storage ਅਤੇ Tab 'ਚ ਡਾਟਾ ਲੀਕ, Media ਤੇ Drmbox 'ਚ ਗਲਤ ਇੰਪਲੀਮੇਂਟੇਸ਼ਨ ਵਰਗੀਆਂ ਖਾਮੀਆਂ ਮਿਲੀਆਂ ਹਨ। ਇਨ੍ਹਾਂ ਕਮਜ਼ੋਰੀਆਂ ਦਾ ਫਾਇਦਾ ਚੁੱਕ ਕੇ ਕੋਈ ਵੀ ਰਿਮੋਟ ਅਟੈਕ ਯੂਜ਼ਰਜ਼ ਨੂੰ ਮਲੀਸ਼ੀਅਸ ਵੈੱਬਸਾਈਟ 'ਤੇ ਭੇਜ ਕੇ ਸਿਸਟਮ 'ਚ ਕੋਡ ਚਲਾ ਸਕਦਾ ਹੈ ਅਤੇ ਪ੍ਰਾਈਵੇਟ ਡਾਟਾ ਤਕ ਪਹੁੰਚ ਸਕਦਾ ਹੈ।
Firefox ਯੂਜ਼ਰਜ਼ ਵੀ ਰਹਿਣ ਸਾਵਧਾਨ
Mozilla Firefox ਦੇ ਵਰਜ਼ਨ 143.0.3 ਤੋਂ ਪੁਰਾਣੇ ਅਤੇ iOS ਲਈ 143.1 ਤੋਂ ਹੇਠਾਂ ਵਾਲੇ ਵਰਜ਼ਨ 'ਚ ਵੀ ਗੰਭੀਰ ਸੁਰੱਖਿਆ ਖਾਮੀਆਂ ਮਿਲੀਆਂ ਹਨ। ਇਨ੍ਹਾਂ 'ਚ cookie storage ਦਾ ਸਹੀ ਆਈਸੋਲੇਸ਼ਨ ਨਾ ਹੋਣਾ, Graphics Canvas2D 'ਚ integer overflow ਅਤੇ JavaScript Engine 'ਚ JIT miscompilation ਵਰਗੀਆਂ ਸਮੱਸਿਆਵਾਂ ਸਾਹਮਣੇ ਆਈਆਂ ਹਨ। ਜੇਕਰ ਯੂਜ਼ਰ ਕਿਸੇ ਮਲੀਸ਼ੀਅਸ ਵੈੱਬ ਰਿਕਵੈਸਟ 'ਤੇ ਕਲਿੱਕ ਕਰ ਦਿੰਦਾ ਹੈ ਤਾਂ ਹੈਕਰ ਸਿਸਟਮ 'ਚ ਕੰਟਰੋਲ ਪਾ ਸਕਦੇ ਹਨ ਅਤੇ ਬ੍ਰਾਊਜ਼ਰ 'ਚ ਸੇਵ ਸੰਵੇਦਨਸ਼ੀਲ ਡਾਟਾ ਚੋਰੀ ਕਰ ਸਕਦੇ ਹਨ।
ਕੀ ਕਰਨ ਯੂਜ਼ਰਜ਼
CERT-In ਨੇ ਦੋਵਾਂ ਅਲਰਟ ਨੂੰ ਹਾਈ-ਰਿਸਕ ਕੈਟਾਗਰੀ 'ਚ ਰੱਖਿਆ ਹੈ ਅਤੇ ਯੂਜ਼ਰਜ਼ ਨੂੰ ਤੁਰੰਤ Chrome ਅਤੇ Firefox ਦੇ ਲੇਟੈਸਟ ਵਰਜ਼ਨ ਇੰਸਟਾਲ ਕਰਨ ਦੀ ਸਲਾਹ ਦਿੱਤੀ ਹੈ। Google ਅਤੇ Mozilla ਦੋਵਾਂ ਨੇ ਹੀ ਇਨ੍ਹਾਂ ਖਾਮੀਆਂ ਨੂੰ ਦੂਰ ਕਰਨ ਲਈ ਸਕਿਓਰਿਟੀ ਪੈਚ ਜਾਰੀ ਕਰ ਦਿੱਤੇ ਹਨ। ਯੂਜ਼ਰਜ਼ CERT-In ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਡਿਟੇਲਡ ਵਲਨਰੇਬਿਲਿਟੀ ਨੋਟਸ ਅਤੇ ਪੈਚ ਲਿੰਕ ਵੀ ਦੇਖ ਸਕਦੇ ਹਨ।