ਭਾਰਤੀ ਕੰਪਨੀ ਨੇ ਤਿਆਰ ਕੀਤਾ ਲਿਵਰ ਦਾ 3D Printed ਟਿਸ਼ੂ
Sunday, Dec 27, 2015 - 01:09 PM (IST)
ਜਲੰਧਰ : ਬੈਂਗਲੁਰੂ ਦੀ ਇਕ ਬਾਇਓਟੈਕਨਾਲੋਜੀ ਕੰਪਨੀ ਨੇ 3D ਪ੍ਰਿੰਟਿਡ ਟਿਸ਼ੂ ਤਿਆਰ ਕੀਤਾ ਹੈ ਜੋ ਕਿ ਪੂਰੀ ਤਰ੍ਹਾਂ ਲਿਵਰ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਨੂੰ ਬਣਾਉਣ ਵਾਲਿਆਂ ਦਾ ਕਹਿਣਾ ਹੈ ਲਿਵਰ ਟ੍ਰਾਂਸਪਲਾਂਟ ਸਮੇਂ ਪੂਰੇ ਇਕ ਦਿਨ ਲਈ ਵਰਤਿਆ ਜਾ ਸਕਦਾ ਹੈ।
ਪੈਂਡੋਰਮ ਟੈਕਨਾਲੋਜੀਜ਼ ਨਾਂ ਦੀ ਕੰਪਨੀ ਨੇ ਇਸ ਨੂੰ ਤਿਆਕ ਕੀਤਾ ਹੈ, ਤੇ ਕੰਪਨੀ ਦਾ ਕਹਿਣਾ ਹੈ ਕਿ ਇਹ ਇਕ ਸਸਤੀ ਤਕਨੀਕ ਹੈ ਜਿਸ ਨਾਲ ਲੋਕਾਂ ਦਾ ਪੈਸਾ ਤੇ ਸਮਾਂ ਦੋਵੇਂ ਬਚਣਗੇ। 3D ਬਾਇਓ-ਪ੍ਰਿੰਟਿਡ ਮਿੰਨੀ ਲੀਵਰ ਨਾਲ ਇਨਸਾਨਾਂ ''ਤੇ ਬਹੁਤ ਵਾਰ ਟੈਸਟ ਕੀਤਾ ਗਿਆ ਹੈ। ਜੋ ਕਿ ਘੱਟ ਸਾਈਡਇਫੈਕਟ ਵਾਲਾ ਤਰੀਕਾ ਹੈ।
3D ਬਾਇਓ-ਪ੍ਰਿੰਟਿੰਗ ਨਾਲ ਹੋਰ ਵੀ ਕਲੀਨਿਕਲ ਯੂਜ਼ ਹੋ ਸਕਦੇ ਹਨ। ਜਿਸ ਨਾਲ ਲੋਕਾਂ ਨੂੰ ਬਹੁਤ ਵਧੀਆ ਨਤੀਜੇ ਮਿਲ ਰਹੇ ਹਨ। ਆਰਟੀਫੀਸ਼ੀਅਲ ਔਰਗਨਜ਼ ਤਿਆਰ ਕਰਨਾ ਇਸ ਤਕਨੀਕ ਨਾਲ ਬਹੁਤ ਹੀ ਸੌਖਾ ਤੇ ਸਸਤਾ ਹੋਜਾਵੇਗਾ।
