ਜਲਦ ਹੀ ਭਾਰਤ ''ਚ ਲਾਂਚ ਹੋਵੇਗੀ TNT 600i ABS ਬਾਈਕ
Thursday, Jun 09, 2016 - 05:02 PM (IST)

ਜਲੰਧਰ— ਡੀ.ਐੱਸ. ਕੇ-ਬੇਨੇਲੀ 2016 ਟੀ. ਐੱਨ. ਟੀ 600ਆਈ ਏ. ਬੀ. ਐੱਸ ਨੂੰ ਭਾਰਤ ''ਚ ਲਾਂਚ ਕਰਨ ਜਾ ਰਹੀ ਹੈ । ਇਸ ਬਾਈਕ ਦੀ ਕੀਮਤ 5.91 ਲੱਖ ਰੁਪਏ (ਐਕਸ -ਸ਼ੋਰੂਮ, ਮੁੰਬਈ) ਰੱਖੀ ਗਈ ਹੈ। ਬੇਲੇਨੀ ਟੀ. ਐੱਨ. ਟੀ 600ਆਈ ਨੂੰ 2016 ਦਿੱਲੀ ਆਟੋ ਐਕਸਪੋ ''ਚ ਵੀ ਸ਼ੋਅਕੇਸ ਕੀਤਾ ਗਿਆ ਸੀ। ਇਸ ਬਾਈਕ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਬਾਇਕ ਨੂੰ ਕੰਪਨੀ ਦੇ ਡੀਲਰ ਦੇ ਕੋਲ 40, 000-50,000 ਰੁਪਏ ''ਚ ਬੁੱਕ ਕੀਤਾ ਜਾ ਸਕਦਾ ਹੈ।
ਇੰਜਣ ਪਾਵਰ — ਬੇਨੇਲੀ ਟੀ. ਐੱਨ. ਟੀ 600ਆਈ ''ਚ 600 ਸੀ. ਸੀ , ਲਿੱਕਵਡ-ਕੂਲਡ ਇੰਜਣ ਲਗਾ ਹੈ ਜੋ 83 ਬੀ. ਐੱਚ. ਪੀ ਦਾ ਪਾਵਰ ਅਤੇ 54. 6Nm ਦਾ ਟਾਰਕ ਦਿੰਦਾ ਹੈ। ਇਸ ਇੰਜਣ ਨੂੰ 6-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
ਹੋਰ ਫੀਚਰਸ— ਬਾਈਕ ਨੂੰ ਆਕਰਸ਼ਕ ਬਣਾਉਣ ਲਈ ਇਸ ''ਚ ਬਲਬਾਸ ਹੈੱਡਲੈਂਪ ਕਲਸਟਰ ਅਤੇ ਅੰਡਰ ਸੀਟ ਐੱਗਜਾਸਟ ਲਗਾਇਆ ਗਿਆ ਹੈ। ਸਸਪੇਂਸ਼ਨ ਲਈ ਟੈਲੀਸਕੋਪਿਕ ਫੋਰਕ ਅਪਫ੍ਰੰਟ ਅਤੇ ਰਿਅਰ ਮੋਨੋਸ਼ਾਕ ਸੈੱਟਅਪ ਲਗਾਇਆ ਗਿਆ ਹੈ। ਬ੍ਰੇਕਿੰਗ ਪਰਫਾਰਮੇਨਸ ਲਈ ਬਾਇਕ ''ਚ 320mm ਫ੍ਰੰਟ ਡੁਅਲ ਡਿਸਕ ਅਤੇ 260mm ਸਿੰਗਲ ਰਿਅਰ ਡਿਸਕ ਬ੍ਰੇਕ ਲਗਾਈ ਗਈ ਹੈ। ਹੁਣ ਇਹ ਬਾਇਕ ਏ. ਬੀ. ਐੱਸ ਨਾਲ ਵੀ ਲੈਸ ਹੈ ਜੋ ਰਾਇਡਰ ਨੂੰ ਜ਼ਿਆਦਾ ਕਨਫੀਡੇਨਸ ਦੇਵੇਗੀ। ਇਸ ਬਾਇਕ ਦੋ ਮਾਡਲਸ ਬੇਨੇਲੀ ਟਾਰਨੇਡੋ 300 ਅਤੇ ਬੇਨੇਲੀ ਟੀ. ਆਰ. ਕੇ 502 ਸ਼ਾਮਿਲ ਹੈ।