ਬਿਕਰਮ ਮਜੀਠੀਆ ਨੂੰ ਫਿਲਹਾਲ ਰਾਹਤ ਨਹੀਂ, 25 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ

Tuesday, Jul 22, 2025 - 05:16 PM (IST)

ਬਿਕਰਮ ਮਜੀਠੀਆ ਨੂੰ ਫਿਲਹਾਲ ਰਾਹਤ ਨਹੀਂ, 25 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ

ਮੋਹਾਲੀ (ਜਸਬੀਰ ਜੱਸੀ) : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਕੀਤੀ ਗਈ ਰੈਗੂਲਰ ਬੇਲ 'ਤੇ ਸਰਕਾਰ ਵੱਲੋਂ ਜਵਾਬ ਦਾਖ਼ਲ ਕਰਨ ਲਈ ਸਮਾਂ ਮੰਗਿਆ ਗਿਆ ਹੈ। ਅਦਾਲਤ ਨੇ ਇਸ ਜ਼ਮਾਨਤ ਦੀ ਅਰਜ਼ੀ 'ਤੇ ਦੋਹਾਂ ਧਿਰਾਂ 'ਚ ਬਹਿਸ ਲਈ 25 ਜੁਲਾਈ ਦੀ ਤਾਰੀਖ਼ ਤੈਅ ਕੀਤੀ ਹੈ। ਬਿਕਰਮ ਮਜੀਠੀਆ ਦੇ ਵਕੀਲਾਂ ਵੱਲੋਂ ਮਜੀਠੀਆ ਦੀ ਬੈਰਕ ਤਬਦੀਲ ਕਰਨ ਨੂੰ ਲੈ ਕੇ ਦਾਖ਼ਲ ਕੀਤੀ ਗਈ ਅਰਜੀ 'ਤੇ ਵੀ ਅਦਾਲਤ ਨੇ 25 ਜੁਲਾਈ ਦੀ ਤਾਰੀਖ਼ ਤੈਅ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 22, 23, 24 ਨੂੰ ਭਾਰੀ ਮੀਂਹ ਦੀ Warning, ਇਨ੍ਹਾਂ 11 ਜ਼ਿਲ੍ਹਿਆਂ 'ਚ ਹਾਲਾਤ ਹੋ ਸਕਦੇ ਨੇ ਖ਼ਰਾਬ
ਮਜੀਠੀਆ ਦੇ ਵਕੀਲਾਂ ਨੇ ਅਦਾਲਤ ਅੱਗੇ ਤਰਕ ਰੱਖਿਆ ਕਿ ਬਿਕਰਮ ਮਜੀਠੀਆ ਨੂੰ ਜੇਲ੍ਹ ਵਿੱਚ ਕਿਸ ਤਰ੍ਹਾਂ ਰੱਖਿਆ ਹੋਇਆ, ਉਸ ਬਾਰੇ ਅਗਲੀ ਤਾਰੀਖ਼ 'ਤੇ ਰਿਪੋਰਟ ਪੇਸ਼ ਕਰਾਈ ਜਾਵੇ। ਇਸੇ ਤਰ੍ਹਾਂ ਮਜੀਠੀਆ ਦੇ ਵਕੀਲਾਂ ਵੱਲੋਂ ਗਰਾਊਂਡ ਆਫ ਅਰੈਸਟ ਦੀ ਕਾਪੀ ਹਾਸਲ ਕਰਨ ਦੀ ਜਿਹੜੀ ਅਰਜ਼ੀ ਦਾਇਰ ਕੀਤੀ ਸੀ।

ਇਹ ਵੀ ਪੜ੍ਹੋ : ਮੌਸਮ ਵਿਭਾਗ ਦੇ ਅਲਰਟ ਵਿਚਾਲੇ ਪੰਜਾਬੀਆਂ ਲਈ ADVISORY ਜਾਰੀ, ਸਾਵਧਾਨ ਰਹਿਣ ਦੀ ਸਲਾਹ (ਵੀਡੀਓ)
ਅਦਾਲਤ ਨੇ ਉਸ ਅਰਜ਼ੀ ਨੂੰ ਮਨਜ਼ੂਰ ਕਰਦਿਆਂ ਗਰਾਊਂਡ ਆਫ ਅਰੈਸਟ ਵਾਲੇ ਦਸਤਾਵੇਜ਼ ਬਿਕਰਮ ਮਜੀਠੀਆ ਦੇ ਵਕੀਲਾਂ ਨੂੰ ਮੁਹੱਈਆ ਕਰਵਾ ਦਿੱਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News