ਭਾਰਤ ਸਰਕਾਰ ਨੇ ਲਾਂਚ ਕੀਤਾ ਨਵਾਂ ਡਿਜੀਟਲ ਪੇਮੈਂਟ ਐਪ, ਜਾਣੋ ਇਸ ਦੇ ਫਾਇਦੇ

Tuesday, Dec 15, 2020 - 06:34 PM (IST)

ਭਾਰਤ ਸਰਕਾਰ ਨੇ ਲਾਂਚ ਕੀਤਾ ਨਵਾਂ ਡਿਜੀਟਲ ਪੇਮੈਂਟ ਐਪ, ਜਾਣੋ ਇਸ ਦੇ ਫਾਇਦੇ

ਗੈਜੇਟ ਡੈਸਕ– ਭਾਰਤੀ ਡਾਕ ਵਿਭਾਗ ਅਤੇ ਇੰਡੀਆ ਪੋਸਟ ਪੇਮੈਂਟ ਬੈਂਕਸ (IPPB) ਨੇ ਇਕ ਨਵਾਂ ਡਿਜੀਟਲ ਪੇਮੈਂਟ ਐਪ ਡਾਕਪੇਅ ਲਾਂਚ ਕੀਤਾ ਹੈ। ਡਾਕਪੇਅ ਐਪ ਦੀ ਲਾਂਚਿੰਗ ਅੱਜ ਇਕ ਵਰਚੁਅਲ ਈਵੈਂਟ ’ਚ ਹੋਈ ਜਿਸ ਵਿਚ ਆਈ.ਟੀ. ਅਤੇ ਦੂਰਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਵੀ ਮੌਜੂਦ ਸਨ। ਡਾਕਪੇਅ ਸਿਰਫ ਇਕ ਡਿਜੀਟਲ ਪੇਮੈਂਟ ਐਪ ਨਹੀਂ ਹੈ, ਸਗੋਂ ਇਸ ਰਾਹੀਂ ਸੰਬੰਧਿਤ ਬੈਂਕ ਅਤੇ ਡਾਕ ਦੀਆਂ ਹੋਰ ਸੇਵਾਵਾਂ ਵੀ ਮਿਲਣਗੀਆਂ। ਡਾਕਪੇਅ ਐਪ ’ਚ ਵੀ ਡਿਜੀਟਲ ਪੇਮੈਂਟ ਲਈ ਕਿਊ.ਆਰ. ਕੋਡ ਸਕੈਨ ਕਰਨ ਦੀ ਸੁਵਿਧਾ ਹੈ। ਲਾਂਚ ਈਵੈਂਟ ’ਚ ਰਵੀ ਸ਼ੰਕਰ ਪ੍ਰਸ਼ਾਦ ਨੇ ਕੋਵਿਡ-19 ਖ਼ਿਲਾਫ ਲੜਾਈ ਦੌਰਾਨ ਇੰਡੀਆ ਪੋਸਟ ਪੇਮੈਂਟਸ ਬੈਂਕ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ। 

ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ

ਕਿਵੇਂ ਕੰਮ ਕਰਦਾ ਹੈ DakPay ਐਪ?
ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਡਾਕਪੇਅ ਐਪ ਨੂੰ ਤੁਸੀਂ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਡਾਊਨਲੋਡ ਕਰਨ ਤੋਂ ਬਾਅਦ ਨਾਮ, ਮੋਬਾਇਲ ਨੰਬਰ ਅਤੇ ਪਿੰਨ ਕੋਡ ਦੇ ਨਾਲ ਐਪ ’ਚ ਪ੍ਰੋਫਾਇਲ ਬਣਾਉਣੀ ਹੋਵੇਗੀ। ਇਸ ਤੋਂ ਬਾਅਦ ਤੁਸੀਂ ਆਪਣੇ ਬੈਂਕ ਅਕਾਊਂਟ ਨੂੰ ਐਪ ਨਾਲ ਲਿੰਕ ਕਰ ਸਕਦੇ ਹੋ। 

ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ

ਤੁਸੀਂ ਚਾਹੋ ਤਾਂ ਇਕ ਤੋਂ ਜ਼ਿਆਦਾ ਬੈਂਕਾਂ ਨੂੰ ਵੀ ਲਿੰਕ ਕਰ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਯੂ.ਪੀ.ਆਈ. ਜਾਂ ਕਿਸੇ ਹੋਰ ਤਰ੍ਹਾਂ ਪੈਸੇ ਟ੍ਰਾਂਸਫਰ ਕਰ ਸਕੋਗੇ। ਇਸ ਐਪ ’ਚ ਵੀ ਤੁਹਾਨੂੰ ਯੂ.ਪੀ.ਆਈ. ਐਪ ਦੀ ਤਰ੍ਹਾਂ ਚਾਰ ਅੰਕਾਂ ਦਾ ਇਕ ਪਿੰਨ ਬਣਾਉਣਾ ਹੋਵੇਗਾ। ਇਸ ਐਪ ਰਾਹੀਂ ਤੁਸੀਂ ਕਿਰਿਆਨਾ ਸਟੋਰ ਤੋਂ ਲੈ ਕੇ ਸ਼ਾਪਿੰਗ ਮਾਲ ਤਕ ਹਰ ਥਾਂ ਪੇਮੈਂਟ ਕਰ ਸਕਦੇ ਹੋ। 

ਇਹ ਵੀ ਪੜ੍ਹੋ– Google Maps ਦੀ ਇਕ ਗਲਤੀ ਕਾਰਨ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ


author

Rakesh

Content Editor

Related News