IMC 2024: ਸ਼ੁਰੂ ਹੋਇਆ ਦੇਸ਼ ਦਾ ਸਭ ਤੋਂ ਵੱਡਾ ਟੈੱਕ ਈਵੈਂਟ, PM ਮੋਦੀ ਨੇ ਕੀਤਾ ਉਦਘਾਟਨ
Tuesday, Oct 15, 2024 - 05:26 PM (IST)
ਗੈਜੇਟ ਡੈਸਕ- ਇੰਡੀਆ ਮੋਬਾਇਲ ਕਾਂਗਰਸ 2024 (IMC 2024) ਦੀ ਸ਼ੁਰੂਆਤ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਉਦਘਾਟਨ ਕੀਤਾ। ਇਹ ਜਾਣਕਾਰੀ ਇੰਡੀਆ ਮੋਬਾਇਲ ਕਾਂਗਰਸ ਦੇ ਐਕਸ ਪਲੇਟਫਾਰਮ 'ਤੇ ਪੋਸਟ ਕਰਕੇ ਸ਼ੇਅਰ ਕੀਤੀ ਗਈ ਹੈ। IMC 2024 ਦੌਰਾਨ ਕਈ ਲੇਟੈਸਟ ਇਨੋਵੇਸ਼, ਏ.ਆਈ. ਅਤੇ 6ਜੀ ਡਿਵੈਲਪਮੈਂਟ ਦੇ ਅਪਡੇਟ ਆਦਿ ਦੀ ਜਾਣਕਾਰੀ ਮਿਲੇਦੀ। ਇਸ ਦੌਰਾਨ ਟੈਲੀਕਾਮ ਸਟੇਕਹੋਲਡਰ ਵੀ ਮੌਜੂਦ ਸਨ।
ਇੰਡੀਆ ਮੋਬਾਇਲ ਕਾਂਗਰਸ ਦੀ ਵੈੱਬਸਾਈਟ 'ਤੇ ਦੱਸਿਆ ਗਿਆ ਹੈ ਕਿ ਇਥੇ ਸੈਟੇਲਾਈਟ ਕਮਿਊਨੀਕੇਸ਼ਨ, 5ਜੀ ਅਤੇ 6ਜੀ, ਡੀਪ ਟੈੱਕ, ਸੈਮੀਕੰਡਕਟਰ, ਇਲੈਕਟ੍ਰੋਨਿਕਸ ਮੈਨਿਊਫੈਕਚਰਿੰਗ ਬਾਰੇ ਅਪਡੇਟ ਦਿੱਤਾ ਜਾਵੇਗਾ। ਇਥੇ ਕਲੀਨ ਟੈੱਕ ਅਤੇ ਡਾਟਾ ਸਕਿਓਰਿਟੀ ਵਰਗੇ ਟਾਪਿਕ 'ਤੇ ਵੀ ਮਿਲੇਗੀ।
ਸਿੰਧੀਆ ਸਮੇਤ ਆਕਾਸ਼ ਅੰਬਾਨੀ ਮੌਜੂਦ
ਇਸ ਈਵੈਂਟ 'ਚ ਵੱਡੇ ਨੇਤਾ ਅਤੇ ਕਈ ਵੱਡੇ ਬਿਜ਼ਨੈੱਸਮੈਨ ਸ਼ਾਮਲ ਹਨ। ਦੂਰਸੰਚਾਰ ਵਿਭਾਗ ਦੁਆਰਾ ਸ਼ੇਅਰ ਕੀਤੀ ਗਈ ਉਦਘਾਟਨ ਦੀ ਵੀਡੀਓ 'ਚ ਪੀ.ਐੱਮ. ਮੋਦੀ ਦੇ ਪਿੱਛੇ ਕੇਂਦਰੀ ਮੰਤਰੀ ਜਯੋਤਿਰਾਦਿਤਿਆ ਸਿੰਧੀਆ, ਰਿਲਾਇੰਸ ਜੀਓ ਦੇ ਚੇਅਰਪਰਸਨ ਆਕਾਸ਼ ਅੰਬਾਨੀ ਸਮੇਤ ਕਈ ਬਿਜ਼ਨੈੱਸਮੈਨ ਨਜ਼ਰ ਆਏ।
ਦੂਰਸੰਚਾਰ ਵਿਭਾਗ ਨੇ ਕੀਤਾ ਪੋਸਟ
PM @narendramodi Ji inaugurates the India Mobile Congress (IMC) 2024 at Bharat Mandapam, New Delhi. pic.twitter.com/vB9eV5PvGh
— DoT India (@DoT_India) October 15, 2024
6ਜੀ ਡਿਵੈਲਪਮੈਂਟ ਦਾ ਅਪਡੇਟ
IMC 2024 ਦੌਰਾਨ ਕੰਪਨੀਆਂ 6ਜੀ ਡਿਵੈਲਪਮੈਂਟ ਬਾਰੇ ਜਾਣਕਾਰੀ ਸ਼ੇਅਰ ਕਰ ਸਕਦੀਆਂ ਹਨ। ਇਥੇ 5ਜੀ ਨੂੰ ਲੈ ਕੇ ਵੀ ਡੈਮੋ ਜ਼ੋਨ ਮੌਜੂਦ ਰਹਿਣਗੇ। ਇਸ ਈਵੈਂਟ 'ਚ ਟੈਲੀਕਾਮ ਕੰਪਨੀਆਂ ਅਤੇ ਸਪੈਕਟਰਮ ਫਰਮਾਂ ਹਿੱਸਾ ਲੈਂਦੀਆਂ ਹਨ।