ਭਾਰਤੀ ਹੈਕਰ ਨੇ Uber ’ਚ ਲੱਭੀ ਖਾਮੀ, ਮਿਲਿਆ ਲੱਖਾਂ ਦਾ ਇਨਾਮ

09/14/2019 2:22:27 PM

ਗੈਜੇਟ ਡੈਸਕ– ਭਾਰਤੀ ਐਥਿਕਲ ਹੈਕਰ ਅਤੇ ਐਪ ਸਕਿਓਰ ਦੇ ਫਾਊਂਡਰ ਆਨੰਦ ਪ੍ਰਕਾਸ਼ ਨੇ ਇਕ ਵਾਰ ਫਿਰ ਤੋਂ Uber ਦੀ ਵੱਡੀ ਖਾਮੀ ਲੱਭੀ ਹੈ। ਇਸ ਲਈ ਉਬਰ ਨੇ ਉਸ ਨੂੰ 6,500 ਡਾਲਰ (ਕਰੀਬ 4.61 ਲੱਖ ਰੁਪਏ) ਦਾ ਇਨਾਮ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਉਸ ਨੇ ਉਬਰ ’ਚ ਅਜਿਹਾ ਹੀ ਬਗ ਲੱਭਿਆ ਸੀ ਜਿਸ ਦਾ ਫਾਇਦਾ ਲੈ ਕੇ ਕੋਈ ਅਨਲਿਮਟਿਡ ਰਾਈਡ ਲੈ ਸਕਦਾ ਸੀ। 

ਆਨੰਦ ਪ੍ਰਕਾਸ਼ ਨੇ ਦੱਸਿਆ ਕਿ ਇਹ ਬਗ ਉਬਰ ਦੇ ਟੋਕਨ ’ਚ ਸੀ। ਦਰਅਸਲ ਕਿਸੇ ਵੀ ਲਾਗ ਇਨ ਲਈ ਇਕ ਟੋਕਨ ਤਿਆਰ ਕੀਤਾ ਜਾਂਦਾ ਹੈ। ਉਦਾਹਰਣ ਦੇ ਤੌਰ ’ਤੇ ਤੁਸੀਂ ਉਬਰ ਐਪ ’ਚ ਈਮੇਲ ਆਈ.ਡੀ. ਅਤੇ ਪਾਸਵਰਡ ਪਾ ਕੇ ਲਾਗ ਇਨ ਕਰਦੇ ਹਨ ਤਾਂ ਇਕ ਟੋਕਨ ਤਿਆਰ ਹੋ ਜਾਂਦਾ ਹੈ। ਇਸ ਟੋਕਨ ’ਚ ਤੁਹਾਡੇ ਅਕਾਊਂਟ ਦੀ ਜਾਣਕਾਰੀ ਹੁੰਦੀ ਹੈ। ਆਨੰਦ ਪ੍ਰਕਾਸ਼ ਨੇ ਦੱਸਿਆ ਕਿ ਉਬਰ ਦੇ ਇਕ ਦੂਜੇ ਐਪ ਦੇ ਸਹਾਰੇ ਕਿਸੇ ਵੀ ਉਬਰ ਯੂਜ਼ਰ ਦਾ ਟੋਕਨ ਹਾਸਲ ਕਰ ਸਕਦੇ ਸੀ। ਉਸ ਨੇ ਕਿਹਾ ਕਿ ਇਸ ਲਈ ਯੂਜ਼ਰ ਦਾ ਫੋਨ ਨੰਬਰ ਜਾਂ ਈਮੇਲ ਆਈ.ਡੀ. ਦੀ ਲੋੜ ਹੁੰਦੀ ਹੈ। ਇਹ ਬਗ ਕਾਫੀ ਗੰਭੀਰ ਸੀ ਪਰ ਉਬਰ ਨੇ ਕਿਹਾ ਹੈ ਕਿ ਹੁਣ ਤਕ ਇਸ ਨੂੰ ਕਿਸੇ ਹੈਕਰ ਨੇ ਗਲਤ ਇਰਾਦੇ ਨਾਲ ਇਸਤੇਮਾਲ ਨਹੀਂ ਕੀਤਾ। 


Related News