iPhone ਨੂੰ ਅਪਡੇਟ ਕਰਨ ਤੋਂ ਬਾਅਦ ਯੂਜ਼ਰਜ਼ ਦੀਆਂ ਵਧੀਆਂ ਪ੍ਰੇਸ਼ਾਨੀਆਂ

12/09/2018 10:58:39 PM

ਗੈਜੇਟ ਡੈਸਕ - iPhone ਨੂੰ ਅਪਡੇਟ ਕਰਨ ਤੋਂ ਬਾਅਦ ਯੂਜ਼ਰਜ਼ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਪਲ ਯੂਜ਼ਰਜ਼ ਨੇ ਸ਼ਿਕਾਇਤ ਕਰਦਿਆਂ ਦੱਸਿਆ ਕਿ ਆਈਫੋਨ ਨੂੰ iOS ਦੇ ਨਵੇਂ ਵਰਜ਼ਨ 12.1.1 ਵਿਚ ਅਪਡੇਟ ਕਰਨ ਤੋਂ ਬਾਅਦ 4G ਸੈਲੂਲਰ ਡਾਟਾ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਮਤਲਬ ਯੂਜ਼ਰਜ਼ ਹੁਣ ਸਿਰਫ WiFi ਰਾਹੀਂ ਹੀ ਆਨਲਾਈਨ ਸੇਵਾਵਾਂ ਦੀ ਵਰਤੋਂ ਕਰ ਸਕਦੇ ਹਨ। ਯੂਜ਼ਰਜ਼ ਕਹਿੰਦੇ ਹਨ ਕਿ iOS ਦੀ ਨਵੀਂ ਅਪਡੇਟ ਬਗ ਤੋਂ ਪ੍ਰਭਾਵਿਤ ਹੈ। ਮੋਬਾਇਲ ਡਾਟਾ ਨੂੰ ਆਨ ਕਰਨ ’ਤੇ ਆਈਫੋਨ ਦਾ ਬ੍ਰਾਊਜ਼ਰ ਕੰਮ ਕਰ ਰਿਹਾ ਹੈ ਪਰ 4G ਨੈੱਟਵਰਕ ’ਤੇ ਐਪਸ ਖੋਲ੍ਹਣ ’ਤੇ ਡਾਟਾ ਕੁਨੈਕਸ਼ਨ ਫੇਲ ਹੋ ਰਿਹਾ ਹੈ ਮਤਲਬ ਅਪਡੇਟ ਕਰਨ ਪਿੱਛੋਂ ਆਈਫੋਨ ਖਰਾਬ ਹੋ ਗਿਆ ਹੈ।

ਯੂਜ਼ਰਜ਼ ਨੇ ਟਵਿਟਰ ’ਤੇ ਕੱਢੀ ਭੜਾਸ
ਆਈਫੋਨ ’ਚ ਸੈਲੂਲਰ ਡਾਟਾ ਬੰਦ ਹੋਣ ’ਤੇ ਐਪਲ ਯੂਜ਼ਰਜ਼ ਨੇ ਟਵਿਟਰ ’ਤੇ ਭੜਾਸ ਕੱਢੀ ਹੈ। ਮਸ਼ਹੂਰ ਟੈੱਕ ਮਾਹਿਰ ਗੋਰਡਨ ਕੈਲੀ ਨੇ ਟਵਿਟਰ ’ਤੇ ਦੱਸਿਆ ਕਿ ਉਹ ਆਪਣੇ ਕੰਮ ਨਾਲ ਜੁੜੀਆਂ 90 ਫੀਸਦੀ ਵੈੱਬਸਾਈਟਸ ਦੀ ਵਰਤੋਂ ਫੋਨ ਵਿਚ ਹੀ ਕਰਦੇ ਹਨ ਪਰ 4G ਨੈੱਟਵਰਕ ਬੰਦ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀ ਹੋਈ ਹੈ। ਉੱਥੇ ਹੀ ਇੰਗਲੈਂਡ ਦੀ ਰਹਿਣ ਵਾਲੀ ਟੀ. ਵੀ. ਹੋਸਟ Carmen Velarde ਨੇ ਐਪਲ ਨੂੰ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਆਈਫੋਨ 6s ਪਲੱਸ, ਆਈਫੋਨ XS ਮੈਕਸ ਤੇ ਆਈਪੈਡ ਪ੍ਰੋ 2017 ਮਾਡਲ ਨੂੰ ਅਪਡੇਟ ਕਰਨ ਤੋਂ ਬਾਅਦ ਇਨ੍ਹਾਂ ਵਿਚ 4G ਨੈੱਟਵਰਕ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।

ਆਈਫੋਨ ’ਚ ਨਹੀਂ ਚੱਲ ਰਿਹਾ ਜਿਓ ਦਾ 4G ਨੈੱਟਵਰਕ
ਭਾਰਤੀ ਆਈਫੋਨ ਯੂਜ਼ਰਜ਼ ਨੇ ਟਵਿਟਰ ਤੇ @AppleSupport ’ਤੇ ਸ਼ਿਕਾਇਤ ਕਰਦਿਆਂ ਕਿਹਾ ਕਿ ਆਈਫੋਨ ਨੂੰ ਅਪਡੇਟ ਕਰਨ ਤੋਂ ਬਾਅਦ ਜਿਓ ਦੇ 4G ਨੈੱਟਵਰਕ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਹਾਲਾਂਕਿ ਇਸ ਨਾਲ ਜੁੜੀਆਂ ਕੁਝ ਹੋਰ ਸ਼ਿਕਾਇਤਾਂ ਪੜ੍ਹਨ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਉਹ ਇਕੱਲੇ ਨਹੀਂ, ਜੋ ਇਸ ਸਮੱਸਿਆ ਤੋਂ ਪ੍ਰਭਾਵਿਤ ਹਨ। iOS ਦੇ ਨਵੇਂ ਵਰਜ਼ਨ 12.1.1 ਵਿਚ ਸਮੱਸਿਆ ਹੋਣ ਕਾਰਨ ਹੀ ਅਜਿਹਾ ਹੋ ਰਿਹਾ ਹੈ।

ਆਮ ਤੌਰ ’ਤੇ ਸਮਾਰਟਫੋਨ ਨੂੰ ਅਪਡੇਟ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਉਸ ਵਿਚ ਸੁਧਾਰ ਦੇਖਣ ਦੇ ਨਾਲ ਨਵੇਂ ਫੀਚਰਜ਼ ਨੂੰ ਸ਼ਾਮਲ ਕੀਤਾ ਜਾ ਸਕੇ ਪਰ ਆਈਫੋਨ ਨੂੰ ਅਪਡੇਟ ਕਰਨ ਤੋਂ ਬਾਅਦ ਇਹ ਖਰਾਬ ਹੋ ਗਿਆ ਹੈ। ਹੁਣ ਯੂਜ਼ਰਜ਼ ਐਪਲ ਤੋਂ ਪੁੱਛ ਰਹੇ ਹਨ ਕਿ ਕੀ ਹੈ ਇਹ? ਯੂਜ਼ਰਜ਼ ਕਹਿੰਦੇ ਹਨ ਕਿ ਇਕ ਅਰਬ ਤੋਂ ਜ਼ਿਆਦਾ ਆਈਫੋਨਸ ਦੇ ਐਕਟਿਵ ਯੂਜ਼ ਹੋਣ ਤੋਂ ਬਾਅਦ ਐਪਲ ਵਲੋਂ ਇਹ ਭੱਦਾ ਮਜ਼ਾਕ ਕੀਤਾ ਗਿਆ। ਇਹ ਦੱਸਣਾ ਅਜੇ ਅਸੰਭਵ ਜਿਹਾ ਲੱਗ ਰਿਹਾ ਹੈ ਕਿ ਇਸ ਨਾਲ ਯੂਜ਼ਰਜ਼ ਨੂੰ ਕਿਹੋ ਜਿਹੀ ਤੇ ਕਿੰਨੀ ਪ੍ਰੇਸ਼ਾਨੀ ਹੋਈ ਹੈ।

ਐਪਲ ਯੂਜ਼ਰਜ਼ ਲਈ ਹਦਾਇਤ
ਐਪਲ ਯੂਜ਼ਰਜ਼ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇ ਉਨ੍ਹਾਂ ਆਪਣੇ ਆਈਫੋਨ ਜਾਂ ਹੋਰ ਐਪਲ ਡਿਵਾਈਸਿਜ਼ ਨੂੰ  iOS12.1.1 ਵਿਚ ਅਪਡੇਟ ਨਹੀਂ ਕੀਤਾ ਤਾਂ ਇੰਝ ਕਰਨ ਵੀ ਨਾ ਕਿਉਂਕਿ ਨਵੀਂ ਅਪਡੇਟ ਬਗ ਤੋਂ ਪ੍ਰਭਾਵਿਤ ਹੈ ਮਤਲਬ ਅਪਡੇਟ ਕਰਨ ਤੋਂ ਬਾਅਦ ਤੁਸੀਂ ਮੁਸੀਬਤ ਵਿਚ ਫਸ ਸਕਦੇ ਹੋ। ਜਿਹੜੇ ਲੋਕ ਇਸ ਤੋਂ ਪ੍ਰਭਾਵਿਤ ਹਨ, ਉਹ ਇਸ ਨੂੰ ਹੁਣ ਤਕ ਸਾਹਮਣੇ ਆਈ ਸਭ ਤੋਂ ਵੱਡੀ ਸਮੱਸਿਆ ਦੱਸ ਰਹੇ ਹਨ। ਆਸ ਹੈ ਕਿ ਜਲਦ ਹੀ ਐਪਲ ਨਵੀਂ ਅਪਡੇਟ ਜਾਰੀ ਕਰ ਕੇ ਯੂਜ਼ਰਜ਼ ਦੀ ਨੈੱਟਵਰਕ ਨਾਲ ਜੁੜੀ ਸਮੱਸਿਆ ਦੂਰ ਕਰੇਗੀ।  


Related News