ਇਸ ਤਰ੍ਹਾਂ ਚੋਰੀ ਹੋ ਸਕਦਾ ਹੈ ਤੁਹਾਡਾ WhatsApp ਡਾਟਾ

02/20/2017 5:21:09 PM

ਜਲੰਧਰ- ਲੋਕਪ੍ਰਿਅ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਲਗਾਤਾਰ ਆਪਣੇ ਯੂਜ਼ਰਸ ਲਈ ਹਾਈਟੈੱਕ ਅਤੇ ਐਡਵਾਂਸ ਫੀਚਰਜ਼ ਪੇਸ਼ ਕਰਦੀ ਰਹਿੰਦੀ ਹੈ। ਯੂਜ਼ਰਸ ਵਟਸਐਪ ਦੀ ਵਰਤੋਂ ਸਮਾਰਟਫੋਨ ਤੋਂ ਇਲਾਵਾ ਹੁਣ ਡੈਸਕਟਾਪ ''ਤੇ ਵੀ ਕਰਨ ਲੱਗੇ ਹਨ। ਵਟਸਐਪ ਦੁਆਰਾ ਯੂਜ਼ਰਸ ਨੂੰ ਦਿੱਤੀ ਜਾ ਰਹੀ ਇਸ ਫੈਸੀਲਿਟੀ ਕਾਰਨ ਯੂਜ਼ਰ ਦਾ ਡਾਟਾ ਚੋਰੀ ਹੋਣ ਦਾ ਖਤਰਾ ਵੀ ਵੱਧ ਰਿਹਾ ਹੈ। ਆਓ ਜਾਣਦੇ ਹਾਂ ਕਿਸ ਤਰ੍ਹਾਂ ਚੋਰੀ ਹੁੰਦਾ ਹੈ ਤੁਹਾਡਾ ਡਾਟਾ-
ਇਕ ਰਿਪੋਰਟ ਮੁਤਾਬਕ, ਡਾਟਾ ਚੋਰੀ ਕਰਨ ਵਾਲੇ ਜ਼ਿਆਦਾਤਰ ਤੁਹਾਡੇ ਜਾਣਕਾਰ ਹੀ ਹੁੰਦੇ ਹਨ। ਡਾਟਾ ਚੋਰੀ ਕਰਨਾ ਕੋਈ ਵੱਡੀ ਗੱਲ ਨਹੀਂ ਹੈ, ਇਸ ਲਈ ਤੁਹਾਨੂੰ ਵਟਸਐਪ ਦੀ ਸੈਟਿੰਗ ''ਚ ਜਾ ਕੇ ਵਟਸਐਪ ਵੈੱਬ ''ਤੇ ਕਲਿਕ ਕਰਨਾ ਹੋਵੇਗਾ ਅਤੇ ਫਿਰ web.whatsapp.com ''ਚ ਜਾ ਕੇ ਇਸ ਦਾ ਕਿਊ.ਆਰ. ਕੋਡ ਸਕੈਨ ਕਰਕੇ ਸਾਡਾ ਡਾਟਾ ਡੈਕਸਟਾਪ ''ਤੇ ਆ ਜਾਵੇਗਾ। ਇਸ ਨਾਲ ਕੋਈ ਵੀ ਯੂਜ਼ਰ ਤੁਹਾਡੇ ਪਰਸਨਲ ਮੈਸੇਜ ਵੀ ਪੜ੍ਹ ਸਕਦਾ ਹੈ। 
ਤੁਹਾਡਾ ਵਟਸਐਪ ਅਕਾਊਂਟ ਕਿਸੇ ਡੈਸਕਟਾਪ ''ਤੇ ਹੈ ਜਾਂ ਨਹੀਂ, ਇਸ ਗੱਲ ਦਾ ਪਤਾ ''Whatsapp web'' ਦੇ ਆਪਸ਼ਨ ''ਤੇ ਜਾ ਕੇ ਲੱਗ ਸਕਦਾ ਹੈ। ਯੂਜ਼ਰ ਨੂੰ ਇਸ ਤੋਂ ਬਚਣ ਲਈ ਵਟਸਐਪ ਵੈੱਬ ''ਤੇ ਜਾ ਕੇ ਦੇਖਣਾ ਹੋਵੇਗਾ ਕਿ ਕਿਸ ਆਪਰੇਟਿੰਗ ਸਿਸਟਮ ''ਤੇ ਤੁਹਾਡਾ ਡਾਟਾ ਯੂਜ਼ ਕੀਤਾ ਜਾ ਰਿਹਾ ਹੈ ਅਤੇ ਜੇਕਰ ਇਸ ਵਿਚ ਅਕਾਊਂਟ ਲਾਗ-ਇਨ ਦੀ ਆਪਸ਼ਨ ਆ ਰਹੀ ਹੈ ਤਾਂ ਤੁਰੰਤ ਇਸ ਨੂੰ ਲਾਗ-ਆਊਟ ਕਰ ਦਿਓ। ਨਾਲ ਹੀ ਕਿਸੇ ਅਣਜਾਣ ਸਖਸ਼ ਨੂੰ ਆਪਣਾ ਸਮਾਰਟਫੋਨ ਨਾ ਦਿਓ।

Related News