ਜਿਓ ਦੇ ਇਸ ਪੈਕ ''ਚ ਮਿਲੇਗਾ 740GB ਡਾਟਾ ਅਤੇ ਅਨਲਿਮਟਿਡ ਕਾਲਿੰਗ

07/11/2020 9:56:01 PM

ਗੈਜੇਟ ਡੈਸਕ—ਰਿਲਾਇੰਸ ਜਿਓ ਨੇ ਲਾਕਡਾਊਨ ਦੌਰਾਨ ਲੰਬੀ ਮਿਆਦ ਵਾਲੇ ਪਲਾਨ ਲਾਂਚ ਕੀਤੇ। ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਕੰਪਨੀ ਜਿਓ ਨੇ ਡਾਟਾ ਜ਼ਿਆਦਾ ਖਰਚ ਕਰਨ ਵਾਲੇ ਗਾਹਕਾਂ ਲਈ ਇਨ੍ਹਾਂ ਪਲਾਨਸ 'ਚ ਜ਼ਿਆਦਾ ਡਾਟਾ ਆਫਰ ਕੀਤਾ ਹੈ। ਰਿਲਾਇੰਸ ਜਿਓ ਕੋਲ 2,599 ਰੁਪਏ ਵਾਲਾ ਇਕ ਅਜਿਹਾ ਹੀ ਪਲਾਨ ਹੈ। ਇਸ ਪਲਾਨ ਦੀ ਖਾਸੀਅਤ ਹੈ ਕਿ ਇਹ ਕੰਪਨੀ ਦਾ ਸਭ ਤੋਂ ਜ਼ਿਆਦਾ ਡਾਟਾ ਆਫਰ ਕਰਨ ਵਾਲਾ ਪੈਕ ਹੈ। ਜਿਓ ਦੇ ਇਸ ਪੈਕ 'ਚ 740ਜੀ.ਬੀ. ਡਾਟਾ ਆਫਰ ਕੀਤਾ ਜਾਂਦਾ ਹੈ।

ਰਿਲਾਇੰਸ ਜਿਓ ਦੇ 2,599 ਰੁਪਏ ਵਾਲੇ ਪੈਕ ਦੀ ਮਿਆਦ 365 ਦਿਨਾਂ ਦੀ ਹੈ। ਇਸ ਰਿਚਾਰਜ ਪੈਕ 'ਚ ਰੋਜ਼ਾਨਾ 2 ਜੀ.ਬੀ. ਡਾਟਾ ਆਫਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਵੀ 10ਜੀ.ਬੀ. ਡਾਟਾ ਇਸ ਪੈਕ 'ਚ ਮਿਲਦਾ ਹੈ। ਭਾਵ ਗਾਹਕ ਕੁੱਲ 740ਜੀ.ਬੀ. ਹਾਈ-ਸਪੀਡ ਡਾਟਾ ਦਾ ਫਾਇਦਾ ਲੈ ਸਕਦੇ ਹਨ। ਰੋਜ਼ਾਨਾ ਮਿਲਣ ਵਾਲੇ ਡਾਟਾ ਦੀ ਲਿਮਿਟ ਖਤਮ ਹੋਣ ਤੋਂ ਬਾਅਦ ਸਪੀਡ ਘੱਟ ਕੇ  64Kbps ਰਹਿ ਜਾਂਦੀ ਹੈ।

ਜਿਓ ਦੇ ਇਸ ਪਲਾਨ 'ਚ ਜਿਓ ਨੈੱਟਵਰਕ 'ਤੇ ਅਨਲਿਮਟਿਡ ਜਦਕਿ ਨਾਨ-ਜਿਓ ਨੈੱਟਵਰਕ 'ਤੇ ਕਾਲਿੰਗ ਲਈ 12 ਹਜ਼ਾਰ ਮਿੰਟ ਮਿਲਦੇ ਹਨ। ਇਸ ਪੈਕ 'ਚ ਕੁੱਲ 100 ਐੱਸ.ਐੱਮ.ਐੱਸ. ਮੁਫਤ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਜਿਓ ਐਪਸ ਦਾ ਸਬਸਕਰੀਪਸ਼ਨ ਵੀ ਮੁਫਤ ਆਫਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜਿਓ ਕੋਲ 2,399 ਰੁਪਏ ਵਾਲਾ ਰਿਚਾਰਜ ਪਲਾਨ ਵੀ ਹੈ ਜੋ 730 ਜੀ.ਬੀ. ਡਾਟਾ ਨਾਲ ਆਉਂਦਾ ਹੈ। ਇਸ ਪੈਕ ਦੀ ਮਿਆਦ 365 ਦਿਨਾਂ ਦੀ ਹੈ। ਇਸ ਰਿਚਾਰਜ ਪੈਕ 'ਚ ਅਨਲਿਮਟਿਡ ਕਾਲ, 100 ਫ੍ਰੀ ਐੱਸ.ਐੱਮ.ਐੱਸ. ਅਤੇ ਮੁਫਤ ਜਿਓ ਐਪਸ ਸਬਸਕਰੀਪਸ਼ਨ ਵਰਗੇ ਆਫਰ ਸ਼ਾਮਲ ਹਨ।


Karan Kumar

Content Editor

Related News