ਆਪ੍ਰੇਟਿੰਗ ਸਿਸਟਮ ਦੀ ਦੌੜ ''ਚ ਐਂਡ੍ਰਾਇਡ ਤੋਂ ਕਿਤੇ ਅੱਗੇ ਹੈ iOS

Saturday, Sep 03, 2016 - 03:13 PM (IST)

 ਆਪ੍ਰੇਟਿੰਗ ਸਿਸਟਮ ਦੀ ਦੌੜ ''ਚ ਐਂਡ੍ਰਾਇਡ ਤੋਂ ਕਿਤੇ ਅੱਗੇ ਹੈ iOS

ਜਲੰਧਰ : ਗੂਗਲ ਆਪਣੇ ਓ. ਐੱਸ. ''ਚ ਸੁਧਾਰ ਕਰਨ ''ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਪਰ ਅਜੇ ਵੀ ਜ਼ਿਆਦਾਤਰ ਫੋਂਸ ''ਚ ਲੇਟੈਸਟ ਸਾਫਟਵੇਅਰ ਅਪਡੇਟ ਨਾ ਮਿਲਣ ਕਰਕੇ ਐਂਡ੍ਰਾਇਡ ਯੂਜ਼ਰ ਗੂਗਲ ਤੋਂ ਕਾਫੀ ਨਿਰਾਸ ਹਨ। ਇਸ ਤੋਂ ਇਲਾਵਾ ਹਾਲਹੀ ''ਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਬਹੁਤ ਸਾਰੇ ਅਜਿਹੇ ਐਂਡ੍ਰਾਇਡ ਸਮਾਰਟਫੋਨ ਹਨ ਜਿਨ੍ਹਾਂ ਨੂੰ ਐਂਡ੍ਰਾਇਡ ਦਾ ਲੇਟੈਸਟ ਓ. ਐੱਸ. 7.0 ਨੁਗਟ ਸਪੋਰਟ ਨਹੀਂ ਕਰੇਗਾ। ਇਨ੍ਹਾਂ ''ਚ ਕਈ ਐਂਡ੍ਰਾਇਡ ਹਾਈਐਂਡ ਫੋਂਸ ਹਨ ਜਿਨ੍ਹਾਂ ''ਚ ਕੁਆਲਕਾਮ ਸਨੈਪਡ੍ਰੈਗਨ 800 ਤੇ 801 ਪ੍ਰੋਸੈਸਰ ਕੰਮ ਕਰਦਾ ਹੈ ਸ਼ਾਮਿਲ ਹਨ ਜੋ ਐਂਡ੍ਰਾਇਡ 7.0 ਨੂੰ ਸਪਰੋਟ ਨਹੀਂ ਕਰਨਗੇ। ਇਨ੍ਹਾਂ ਚਿਪਸ ਨੂੰ 2013 ਤੋਂ ਲੈ ਕੇ 2014 ਤੱਕ ਸੇਲ ਕੀਤਾ ਗਿਆ ਸੀ ਤੇ ਕਈ ਮਹਿੰਗੇ ਫੋਂਸ ''ਚ ਇਨ੍ਹਾਂ ਦੀ ਵਰਤੋਂ ਕੀਤੀ ਗਈ ਸੀ ਤੇ ਹੁਣ ਐਂਡ੍ਰਾਇਡ ਦੀ ਨਵੀਂ ਅਪਡੇਟ ਇਨ੍ਹਾਂ ਲਈ ਨਹੀਂ ਹੈ।

ਦੂਸਰੇ ਪਾਸੇ ਐਪਲ ਵੀ ਆਈ. ਓ. ਐੱਸ. ਦੀ ਨਵੀਂ ਅਪਡੇਟ iOS10 ਬਹੁਤ ਜਲਦ ਲਾਂਚ ਕਰਨ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 2012 ''ਚ ਲਾਂਚ ਹੋਇਆ ਆਈਫੋਨ 5 ਵੀ ਇਸ ਨਵੀਂ ਅਪਡੇਟ ਨੂੰ ਸਪੋਰਟ ਕਰੇਗਾ। ਇਥੋਂ ਇਹ ਗੱਲ ਤਾਂ ਸਾਫ ਹੋ ਗਈ ਹੈ ਕਿ ਗੂਗਲ ਆਪਣੇ ਨਵੇਂ ਓ. ਐੱਸ. ਨੂੰ ਜ਼ਿਆਦਾ ਤੋਂ ਜ਼ਿਆਦਾ ਯੂਜ਼ਰਜ਼ ਤੱਕ ਪਹੁੰਚਾਉਣ ''ਚ ਅਜੇ ਤੱਕ ਅਸਮਰਥ ਹੈ। ਜੇ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਸਾਲ ਮਾਰਚ ਮਹੀਨੇ ਤੱਕ ਐਪਲ ਦੀਆਂ 79 ਫੀਸਦੀ ਡਿਵਾਈਜ਼ਾਂ ''ਤੇ ਆਈ. ਓ. ਐੱਸ. 9 ਅਪਡੇਟ ਕੀਤਾ ਜਾ ਚੁੱਕਾ ਹੈ, ਉਥੇ ਹੀ ਐਂਡ੍ਰਾਇਡ ਦਾ ਲੇਟੈਸਟ ਓ. ਐੱਸ. ਮਾਰਸ਼ਮੈਲੋ ਸਿਰਫ 2.3 ਫੀਸਦੀ ਐਂਡ੍ਰਾਇਡ ਡਿਵਾਈਜ਼ਾਂ ''ਤੇ ਹੀ ਚੱਲ ਰਿਹਾ ਹੈ। ਇਸ ਹਿਸਾਬ ਨਾਲ OS ਕਵਰੇਜ ਦੀ ਦੌੜ ''ਚ ਗੂਗਲ ਐਪਲ ਤੋਂ ਪਿੱਛੇ ਰਹ ਗਈ ਹੈ।


Related News